ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਮਹਾਰਾਸ਼ਟਰ ਦੀ ਏਕਨਾਥ ਸਿੰਦੇ ਸਰਕਾਰ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦਾ ਪ੍ਰਬੰਧ ਆਪਣੇ ਹੱਥ ਵਿਚ ਲੈਣ ਲਈ ਮੁੜ ਤੋਂ ਗੁਰਦਵਾਰਾ ਬੋਰਡ ਦਾ ਕੰਮ ਚਲਾਉਣ ਲਈ ਬਣਾਏ ਗਏ 1956 ਐਕਟ ਨੂੰ ਬਦਲ ਕੇ ਦ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਐਕਟ 2023 ਲਾਗੂ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ। ਇਹ ਸਿਧੇ ਤੌਰ ਤੇ ਸਿੱਖ ਪੰਥ ਦੇ ਧਰਮ ਅੰਦਰ ਦਖਲ ਅੰਦਾਜ਼ੀ ਹੈ ਜੋ ਕਿ ਨਾ-ਸਹਿਣ-ਕਰਣ ਯੋਗ ਹੈ । ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮਹਿਲਾ ਵਿੰਗ ਦੇ ਮੁੱਖ ਸੇਵਾਦਾਰ ਬੀਬੀ ਰਣਜੀਤ ਕੌਰ ਨੇ ਮੀਡੀਆ ਨੂੰ ਜਾਰੀ ਆਪਣੇ ਪ੍ਰੈਸ ਨੋਟ ਰਾਹੀਂ ਕਿਹਾ ਕੀ ਇਕ ਤਰਫ ਮੌਜੂਦਾ ਸਰਕਾਰ ਆਪਣੇ ਆਪ ਨੂੰ ਸਿੱਖਾਂ ਦੀ ਹਮਾਇਤੀ ਦਰਸਾ ਰਹੀ ਹੈ ਤੇ ਦੂਜੇ ਪਾਸੇ ਓਹ ਆਪਣੇ ਲੁਕਵੇਂ ਏਜੰਡੇ ਰਾਹੀਂ ਸਿੱਖ ਪੰਥ ਦੇ ਗੁਰੂਘਰਾਂ ਤੇ ਕਬਜ਼ਾ ਕਰਣ ਦੀਆਂ ਸਾਜ਼ਿਸ਼ ਖੇਡ ਰਹੀ ਹੈ । ਜਿਸ ਤਰ੍ਹਾਂ ਓਹ ਇਕ ਗਿਣੀ ਮਿੱਥੀ ਸਾਜ਼ਿਸ਼ ਅੱਧੀਨ ਇਕ ਧਰਮ ਦੀਆਂ ਧਾਰਮਿਕ ਅਸਥਾਨਾਂ ਨੂੰ ਢਾਹ ਰਹੀ ਹੈ ਓਸੇ ਤਰ੍ਹਾਂ ਸਾਡੇ ਗੁਰਧਾਮਾਂ ਨੂੰ ਆਪਣੇ ਅੱਧੀਨ ਕਰਣ ਦੀ ਚਾਲ ਚਲ ਰਹੀ ਹੈ। ਪਹਿਲਾਂ ਵੀਂ ਇਨ੍ਹਾਂ ਨੇ ਗੁਰਦੁਆਰਾ ਡਾਂਗਮਾਰ ਸਾਹਿਬ, ਹਰਿ ਕੀ ਪੌੜੀ ਅਤੇ ਸਿੱਖ ਪੰਥ ਦੇ ਹੋਰ ਗੁਰਦੁਆਰਾ ਸਾਹਿਬਾਨਾਂ ਤੇ ਕਬਜ਼ਾ ਕੀਤਾ ਹੋਇਆ ਹੈ ਤੇ ਦੂਜੇ ਪਾਸੇ ਦਿੱਲੀ ਕਮੇਟੀ ਤੇ ਕਾਬਿਜ ਪ੍ਰਬੰਧਕ ਮੂੰਹ ਵਿਚ ਘੁੰਗਣੀਆਂ ਪਾ ਕੇ ਇਨ੍ਹਾਂ ਮੁਦਿਆਂ ਤੋਂ ਪਾਸਾ ਵੱਟ ਜਾਂਦੇ ਹਨ । ਸ੍ਰੀ ਅਕਾਲ ਤਖਤ ਅਤੇ ਸਿੱਖ ਪੰਥ ਦੀ ਸਮੂਹ ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਇੱਕਠੀਆਂ ਹੋ ਕੇ ਇਸ ਦਾ ਵਿਰੋਧ ਕਰਣ । ਸਾਡੀ ਚੁੱਪੀ ਸਾਡੇ ਗੁਰਧਾਮਾਂ ਲਈ ਖਤਰਨਾਕ ਹੋਵੇਗੀ । ਨਵੇ ਐਕਟ ਵਿਚ ਸਰਕਾਰ ਵਲੋ ਨਾਮਜਦ 7 ਮੈਂਬਰਾਂ ਦੀ ਗਿਣਤੀ ਨੂੰ ਵਧਾ ਕੇ 12 ਕੀਤੀ ਜਾ ਰਹੀ ਹੈ, ਨਵੇ ਐਕਟ ਮੁਤਾਬਿਕ ਹੁਣ 17 ਮੈਂਬਰੀ ਬੋਰਡ ਵਿਚ ਸਰਕਾਰ ਵਲੋ ਨਾਮਜਦ 12 ਮੈਂਬਰਾਂ ਦੇ ਨਾਲ ਨਾਲ 3 ਮੈਂਬਰ ਚੋਣ ਜਿਤ ਕੇ ਆਉਣਗੇ ਅਤੇ 2 ਮੈਂਬਰ ਸ਼ੋਮਣੀ ਕਮੇਟੀ ਨਾਮਜਦ ਕਰ ਸਕੇਗੀ।
ਮੌਜੂਦਾ ਸਰਕਾਰ ਸਿੱਖਾਂ ਦੀ ਹਮਾਇਤੀ ਨਹੀ, ਗੁਰੂਘਰਾਂ ਤੇ ਕਬਜ਼ਾ ਕਰਣ ਦੀਆਂ ਖੇਡ ਰਹੀ ਹੈ ਸਾਜ਼ਿਸ਼: ਬੀਬੀ ਰਣਜੀਤ ਕੌਰ
This entry was posted in ਪੰਜਾਬ.