ਚੰਡੀਗੜ੍ਹ – “ਜੋ ਬੀਤੇ 2 ਦਿਨ ਪਹਿਲੇ ਹਿਮਾਚਲ ਦੇ ਡਲਹੌਜੀ ਵਿਖੇ ਅੰਮ੍ਰਿਤਸਰ ਦੇ ਸਿੱਖ ਨਾਗਰਿਕਾਂ ਅਤੇ ਇਕ ਸਪੈਨਿਸ ਬੀਬੀ ਸਪੈਨਿਸ ਨਾਗਰਿਕਾਂ ਉਤੇ ਹਿਮਾਚਲੀਆ ਨੇ ਫਿਰਕੂ ਮੰਦਭਾਵਨਾ ਸੋਚ ਅਧੀਨ ਹਮਲੇ ਕਰਕੇ ਜਖਮੀ ਕੀਤੇ ਹਨ, ਉਸ ਸੰਬੰਧ ਵਿਚ ਹਿਮਾਚਲ ਦੇ ਮੁੱਖ ਮੰਤਰੀ ਸ੍ਰੀ ਸੁਖਵਿੰਦਰ ਸਿੰਘ ਸੁੱਖੂ ਵੱਲੋ ਆਏ ਬਿਆਨ ਸਿੱਖ ਕੌਮ ਨੂੰ ਸੰਤੁਸਟ ਕਰਨ ਵਾਲੇ ਨਹੀ ਹਨ । ਇਸ ਲਈ ਸ੍ਰੀ ਸੁੱਖੂ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਦੋਸ਼ੀਆਂ ਵਿਰੁੱਧ ਯੂ.ਏ.ਪੀ.ਏ. ਅਧੀਨ ਕੇਸ ਰਜਿਸਟਰਡ ਕੀਤਾ ਜਾਵੇ ਅਤੇ ਐਨ.ਆਈ.ਏ ਇਸ ਗੱਲ ਦੀ ਜਾਂਚ ਕਰੇ ਕਿ ਚੰਬੇ ਦੇ ਡਿਪਟੀ ਕਮਿਸਨਰ ਅਤੇ ਉਥੋ ਦੇ ਸੂਪਰਡੈਟ ਆਫ ਪੁਲਿਸ ਵੱਲੋ ਪੀੜ੍ਹਤਾਂ ਨੂੰ ਇਨਸਾਫ਼ ਦੇਣ ਲਈ ਸਹੀ ਕਦਮ ਕਿਉ ਨਹੀ ਉਠਾਇਆ ਗਿਆ ਅਤੇ ਇਨ੍ਹਾਂ ਫਿਰਕੂ ਤੇ ਧਰਮੀ ਹੋਏ ਹਮਲਿਆ ਪਿੱਛੇ ਹਿਮਾਚਲੀਆ ਦੀ ਕੀ ਸਾਜਿਸ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿਮਾਚਲ ਦੇ ਮੁੱਖ ਮੰਤਰੀ ਨੂੰ ਡਲਹੌਜੀ ਵਿਖੇ 2 ਸਿੱਖਾਂ ਤੇ ਇਕ ਸਪੈਨਿਸ ਬੀਬੀ ਤੇ ਹੋਏ ਹਮਲੇ, ਦੂਸਰੇ ਦਿਨ ਇਕ ਚੰਡੀਗੜ੍ਹ ਦੇ ਸਿੱਖ ਪੁਲਿਸ ਅਧਿਕਾਰੀ ਨਾਲ ਉਥੋ ਦੇ ਪੁਲਿਸ ਅਧਿਕਾਰੀ ਵੱਲੋ ਕੀਤੇ ਗਏ ਦੁਰਵਿਹਾਰ ਦੀ ਐਨ.ਆਈ.ਏ ਤੋ ਜਾਂਚ ਕਰਵਾਉਣ, ਡੀ.ਸੀ ਅਤੇ ਐਸ.ਐਸ.ਪੀ ਚੰਬਾ ਦੀ ਨਿਰਪੱਖਤਾ ਨਾਲ ਇਸ ਵਿਸੇ ਤੇ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ।