ਹੁਗਲੀ, (ਦੀਪਕ ਗਰਗ) – ਰਚਨਾ ਬੈਨਰਜੀ ਉਰਫ ਝੁਮਝੂਮ ਬੈਨਰਜੀ। 4 ਜੂਨ, 2024 ਤੋਂ ਪਹਿਲਾਂ, ਉਹ ਸਿਰਫ ਇੱਕ ਮਾਡਲ, ਅਭਿਨੇਤਰੀ ਅਤੇ ਐਂਕਰ ਵਜੋਂ ਜਾਣੀ ਜਾਂਦੀ ਸੀ, ਪਰ ਹੁਣ ਉਹ ਭਾਰਤ ਦੀ ਸਭ ਤੋਂ ਖੂਬਸੂਰਤ ਸੰਸਦ ਮੈਂਬਰਾਂ ਵਿੱਚੋਂ ਇੱਕ ਹੈ।
ਰਚਨਾ ਬੈਨਰਜੀ ਲੋਕ ਸਭਾ ਚੋਣਾਂ 2024 ਵਿੱਚ ਪੱਛਮੀ ਬੰਗਾਲ ਦੇ ਹੁਗਲੀ ਸੰਸਦੀ ਹਲਕੇ ਤੋਂ ਤ੍ਰਿਣਮੂਲ ਕਾਂਗਰਸ (TMC) ਦੀ ਸੰਸਦ ਮੈਂਬਰ ਬਣੀ ਹੈ। ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਲਾਕੇਟ ਚੈਟਰਜੀ ਨੂੰ ਹਰਾ ਕੇ ਸੰਸਦ ਪਹੁੰਚੀ ਰਚਨਾ ਬੈਨਰਜੀ ਦੀ ਨਿੱਜੀ ਜ਼ਿੰਦਗੀ ਦੀ ਕਹਾਣੀ ਦਰਦਨਾਕ ਹੈ। ਉਸ ਨੂੰ ਦੋ ਵਾਰ ਵਿਆਹ ਕਰਨਾ ਪਿਆ।
ਰਚਨਾ ਬੈਨਰਜੀ, ਜਿਸਦਾ ਅਸਲੀ ਨਾਮ ਵੀ ਝੁਮਝੂਮ ਬੈਨਰਜੀ ਹੈ, ਦਾ ਜਨਮ 2 ਅਕਤੂਬਰ 1974 ਨੂੰ ਹੋਇਆ ਸੀ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਬੰਗਾਲੀ ਅਤੇ ਉੜੀਆ ਫਿਲਮਾਂ ਵਿੱਚ ਕੀਤੀ, ਅਤੇ ਬਾਅਦ ਵਿੱਚ ਤੇਲਗੂ, ਤਾਮਿਲ ਅਤੇ ਕੰਨੜ ਫਿਲਮਾਂ ਵਿੱਚ ਕੰਮ ਕੀਤਾ। ਮਿਸ ਕੋਲਕਾਤਾ ਬਣਨ ਤੋਂ ਬਾਅਦ, ਉਸਨੇ ਰਾਜਨੀਤੀ ਵਿੱਚ ਵੀ ਪ੍ਰਵੇਸ਼ ਕੀਤਾ। ਪਹਿਲੀ ਵਾਰ ਟੀਐਮਸੀ ਨੇ ਉਨ੍ਹਾਂ ਨੂੰ ਕੋਲਕਾਤਾ ਦੀ ਹੁਗਲੀ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ। ਮਮਤਾ ਬੈਨਰਜੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਚਨਾ ਬੈਨਰਜੀ ਦੁਆਰਾ ਹੋਸਟ ਕੀਤੇ ਗਏ ਸ਼ੋਅ ‘ਦੀਦੀ ਨੰਬਰ 1′ ਦੇ ਸੈੱਟ ‘ਤੇ ਗਈ ਸੀ।
ਰਚਨਾ ਬੈਨਰਜੀ ਨੇ ਮਿਸ ਇੰਡੀਆ ਮੁਕਾਬਲੇ ਵਿੱਚ ਵੀ ਹਿੱਸਾ ਲਿਆ ਅਤੇ ਕਈ ਸੁੰਦਰਤਾ ਮੁਕਾਬਲੇ ਜਿੱਤੇ। ਉਸਦੇ ਪਿਤਾ ਰਬਿੰਦਰ ਨਾਥ ਬੈਨਰਜੀ ਨੇ ਉਸਦਾ ਨਾਮ ਝੁਮਝੂਮ ਰੱਖਿਆ, ਪਰ ਬਾਅਦ ਵਿੱਚ ਨਿਰਮਾਤਾ ਨਿਰਦੇਸ਼ਕ ਸੁਖੇਨ ਦਾਸ ਨੇ ਉਸਦਾ ਨਾਮ ਰਚਨਾ ਬੈਨਰਜੀ ਰੱਖਿਆ। ਰਚਨਾ ਨੇ ਆਪਣੇ ਹੀਰੋ ਸਿਧਾਂਤ ਮਹਾਪਾਤਰਾ ਨਾਲ ਵਿਆਹ ਕਰਵਾ ਲਿਆ ਪਰ ਬਾਅਦ ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ। ਫਿਰ ਉਸਨੇ ਪ੍ਰਬਲ ਬਾਸੂ ਨਾਲ ਵਿਆਹ ਕਰਵਾ ਲਿਆ ਪਰ ਇਹ ਵਿਆਹ ਵੀ ਟਿਕਿਆ ਨਾ ਰਿਹਾ ਅਤੇ ਸਾਲ 2016 ਵਿੱਚ ਦੋਵੇਂ ਵੱਖ ਹੋ ਗਏ।
ਰਚਨਾ ਬੈਨਰਜੀ ਨੂੰ ਪੱਛਮੀ ਬੰਗਾਲ ਰਾਜ ਸਰਕਾਰ ਵੱਲੋਂ ਵਿਸ਼ੇਸ਼ ਫ਼ਿਲਮ ਪੁਰਸਕਾਰ ਵੀ ਮਿਲ ਚੁੱਕਾ ਹੈ। ਉਸ ਨੂੰ ਫਿਲਮਾਂ ‘ਚ ਸ਼ਾਨਦਾਰ ਅਦਾਕਾਰੀ ਲਈ ਕਈ ਪੁਰਸਕਾਰਾਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਸੂਰਯਵੰਸ਼ਮ ਵਿੱਚ ਹੀਰਾ ਠਾਕੁਰ ਦਾ ਬਚਪਨ ਦਾ ਪਿਆਰ
1999 ਦੀ ਹਿੰਦੀ ਫਿਲਮ ਸੂਰਜਵੰਸ਼ਮ ਵਿੱਚ, ਰਚਨਾ ਬੈਨਰਜੀ ਨੇ ਹੀਰਾ ਠਾਕੁਰ (ਅਮਿਤਾਭ ਬੱਚਨ) ਦੀ ਬਚਪਨ ਦੀ ਦੋਸਤ ਗੌਰੀ ਦੀ ਭੂਮਿਕਾ ਨਿਭਾਈ ਸੀ। ਹੀਰਾ ਠਾਕੁਰ ਗੌਰੀ ਨੂੰ ਬਹੁਤ ਪਿਆਰ ਕਰਦਾ ਹੈ, ਪਰ ਗੌਰੀ ਉਸ ਦੇ ਪਿਆਰ ਨੂੰ ਠੁਕਰਾ ਦਿੰਦੀ ਹੈ। ਵਿਆਹ ਕਰਵਾਉਣ ਲਈ ਤਿਆਰ ਨਹੀਂ ਹੂੰਦੀ।
ਰਚਨਾ ਬੈਨਰਜੀ ਦੀਆਂ ਬਿਹਤਰੀਨ ਫਿਲਮਾਂ
1994 ‘ਚ ਮਿਸ ਕੋਲਕਾਤਾ ਬਣਨ ਤੋਂ ਬਾਅਦ ਰਚਨਾ ਬੈਨਰਜੀ ਦੀ ਪਹਿਲੀ ਫਿਲਮ ‘ਦਾਨ ਪ੍ਰਤੀਦਾਨ’ ਉਸੇ ਸਾਲ ਆਈ। ਇਸ ਤੋਂ ਬਾਅਦ ਅਦਾਕਾਰੀ ਦੇ ਖੇਤਰ ਵਿੱਚ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਨੀਥੋਨ ਵੁੰਤਾਨੁ (2002), ਗੋਇੰਦਾ ਗੋਗੋਲ (2013) ਅਤੇ ਰਾਮ ਬਲੋਰਮ (2008) ਵਰਗੀਆਂ ਸ਼ਾਨਦਾਰ ਫਿਲਮਾਂ ਵਿੱਚ ਵੀ ਕੰਮ ਕੀਤਾ।
‘ਦੀਦੀ ਨੰਬਰ ਵਨ’ ਨਾਲ ਬੰਗਾਲ ‘ਚ ਮਸ਼ਹੂਰ ਹੋਈ।
ਸਾਲ 2010 ਵਿੱਚ, ਜ਼ੀ ਬੰਗਲਾ ‘ਤੇ ‘ਦੀਦੀ ਨੰਬਰ ਵਨ’ ਨਾਮ ਦਾ ਇੱਕ ਛੇ ਦਿਨਾਂ ਟੀਵੀ ਗੇਮ ਸ਼ੋਅ ਸ਼ੁਰੂ ਹੋਇਆ, ਜਿਸ ਦੀ ਮੇਜ਼ਬਾਨੀ ਕਰਨ ਦਾ ਮੌਕਾ ਰਚਨਾ ਬੈਨਰਜੀ ਨੂੰ ਮਿਲਿਆ। ਇਹ ਐਪੀਸੋਡਾਂ ਦੀ ਸੰਖਿਆ ਦੇ ਮਾਮਲੇ ਵਿੱਚ ਦੂਜੀ ਸਭ ਤੋਂ ਲੰਬੀ ਬੰਗਾਲੀ ਟੀਵੀ ਲੜੀ ਹੈ। ਰਚਨਾ ਬੈਨਰਜੀ ਨੂੰ ਦੀਦੀ ਨੰਬਰ 1 ਤੋਂ ਕਾਫੀ ਪਛਾਣ ਮਿਲੀ।
ਰਚਨਾ ਬੈਨਰਜੀ ਦੀ ਜੀਵਨੀ
ਉਪਨਾਮ- ਝੁਮਝੂਮ ਬੈਨਰਜੀ
ਜਨਮ- 2 ਅਕਤੂਬਰ 1972
ਉਮਰ-52 ਸਾਲ
ਜਨਮ ਸਥਾਨ- ਕੋਲਕਾਤਾ, ਪੱਛਮੀ ਬੰਗਾਲ
ਪਿਤਾ- ਸਵਰਗੀ ਰਬਿੰਦਰ ਨਾਥ ਬੈਨਰਜੀ
ਆਪਣਾ ਕਿੱਤਾ- ਅਭਿਨੇਤਰੀ, ਟੀਵੀ ਹੋਸਟ
ਰਿਹਾਇਸ਼ੀ ਪਤਾ-ਟਾਵਰ 3, ਫਲੈਟ ਨੰ. 0801, 783, ਆਨੰਦਪੁਰ, ਅਰਬਨ ਐਨਆਰਆਈ ਕੰਪਲੈਕਸ, ਕੋਲਕਾਤਾ
ਸਿੱਖਿਆ- 12ਵੀਂ ਪਾਸ। ਹਾਇਰ ਸੈਕੰਡਰੀ – ਪੱਛਮੀ ਬੰਗਾਲ ਕੌਂਸਲ ਆਫ਼ ਹਾਇਰ ਸੈਕੰਡਰੀ ਐਜੂਕੇਸ਼ਨ ਤੋਂ ਸਾਲ – 1992 ਵਿੱਚ ਨੈਸ਼ਨਲ ਗਰਲਜ਼ ਹਾਈ ਸਕੂਲ, ਕੋਲਕਾਤਾ ਤੋਂ
ਪਸੰਦ – ਖਾਣਾ ਬਣਾਉਣਾ ਅਤੇ ਯਾਤਰਾ ਕਰਨਾ
ਕਾਰਾਂ- 1.Honda WR-V 1.2, 2. Creta 3. KIA Carens
ਪਹਿਲਾ ਪਤੀ- ਸਿਧਾਂਤ ਮਹਾਪਾਤਰਾ
ਦੂਜਾ ਪਤੀ- ਪ੍ਰਬਲ ਕੁਮਾਰ ਬਾਸੂ
ਬੱਚੇ-ਇਕ ਪੁੱਤਰ ਪ੍ਰੋਨਿਲ ਬਾਸੂ
ਨੈੱਟਵਰਥ- 35.5 ਕਰੋੜ
ਰਚਨਾ ਬੈਨਰਜੀ ਦੇ ਚੋਣ ਨਤੀਜੇ
ਲੋਕ ਸਭਾ ਚੋਣਾਂ 2024 ਵਿੱਚ, ਕੋਲਕਾਤਾ ਨੇੜੇ ਹੁਗਲੀ ਲੋਕ ਸਭਾ ਸੀਟ ਤੋਂ ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਰਚਨਾ ਬੈਨਰਜੀ ਨੇ ਕੁੱਲ 702,744 ਵੋਟਾਂ ਹਾਸਲ ਕੀਤੀਆਂ ਜਦਕਿ ਭਾਜਪਾ ਦੇ ਲਾਕੇਟ ਚੈਟਰਜੀ ਨੂੰ 625,891 ਵੋਟਾਂ ਮਿਲੀਆਂ। ਰਚਨਾ ਬੈਨਰਜੀ ਦੀ ਜਿੱਤ ਦਾ ਫਰਕ 76 ਹਜ਼ਾਰ 853 ਰਿਹਾ।