ਸ਼੍ਰੀ ਮੁਕਤਸਰ ਸਾਹਿਬ (ਸੁਨੀਲ ਬਾਂਸਲ) : ਮਲੋਟ ਵਿਖੇ ਸਬ ਡਵੀਜ਼ਨ ਪੱਧਰੀ ਆਧੁਨਿਕ ਜੁਡੀਸ਼ੀਅਲ ਕੋਰਟ ਕੰਪਲੈਕਸ ਦਾ ਨੀਂਹ ਪੱਥਰ ਮਾਨਯੋਗ ਜਸਟਿਸ ਸ: ਰਣਜੀਤ ਸਿੰਘ ਚੇਅਰਮੈਨ ਬਿਲਡਿੰਗ ਕਮੇਟੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪਣੇ ਕਰ ਕਮਲਾਂ ਨਾਲ ਰੱਖਿਆ। ਇਸ ਮੌਕੇ ਉਨ੍ਹਾ ਨਾਲ ਮਾਨਯੋਗ ਜਸਟਿਸ ਸ਼੍ਰੀ ਅਰਵਿੰਦ ਕੁਮਾਰ ਐਡਮਿਨਿਸਟ੍ਰੇਟਿਵ ਜੱਜ ਸੈਸ਼ਨਜ਼ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ, ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਜੇ.ਐਸ.ਕੁਲਾਰ, ਸ਼੍ਰੀ ਇੰਦਰਮੋਹਨ ਸਿੰਘ ਐਸ.ਐਸ.ਪੀ., ਸ਼੍ਰੀ ਦਰਸ਼ਨ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ਼੍ਰੀ ਦਲਵਿੰਦਰਜੀਤ ਸਿੰਘ ਐਸ.ਡੀ.ਐਮ. ਤੇ ਹੋਰ ੳੁੱਚ ਅਧਿਕਾਰੀ ਵੀ ਮੌਜੂਦ ਸਨ।
ਮਾਨਯੋਗ ਜਸਟਿਸ ਸ: ਰਣਜੀਤ ਸਿੰਘ ਨੇ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਜੋ ਵੀ ਜੁਡੀਸ਼ੀਅਲ ਕੋਰਟ ਕੰਪਲੈਕਸ ਰਹਿ ਗਏ ਹਨ ਉਹਨਾਂ ਦੀ ਉਸਾਰੀ ਜਲਦੀ ਕੀਤੀ ਜਾਵੇਗੀ। ਉਨ੍ਹਾ ਅੱਗੇ ਕਿਹਾ ਕਿ ਇਸ ਕੋਰਟ ਕੰਪਲੈਕਸ ਨੂੰ ਆਧੁਨਿਕ ਕਿਸਮ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆ ਤਾਂ ਜੋ ਅੱਜ ਦੇ ਕੰਪਿਊਟਰੀਕਰਨ ਯੁੱਗ ਵਿੱਚ ਨਿਆਂ ਦੇਣ ਸਮੇਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ ਤਾਂ ਜੋ ਇਨਸਾਫ਼ ਲਈ ਆਏ ਫ਼ਰਿਆਦੀਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਜਾਂ ਪ੍ਰੇਸ਼ਾਨੀ ਪੇਸ ਨਾ ਆਵੇ। ਉਨ੍ਹਾ ਅੱਗੇ ਕਿਹਾ ਕਿ ਇਹ ਕੋਰਟ ਕੰਪਲੈਕਸ 8 ਏਕੜ ਰਕਬੇ ਵਿੱਚ ਬਣੇਗਾ ਜਿਸਤੇ 1243.73 ਲੱਖ ਰੁਪੈ ਖ਼ਰਚ ਆਉਣਗੇ। ਉਨ੍ਹਾ ਅੱਗੇ ਕਿਹਾ ਕਿ ਇਹ ਕੋਰਟ ਕੰਪਲੈਕਸ ਪੀ.ਡਬਲਯੂ.ਡੀ. ਵਿਭਾਗ ਵੱਲੋਂ ਉਸਾਰਿਆ ਜਾਵੇਗਾ। ਉਨ੍ਹਾ ਅੱਗੇ ਕਿਹਾ ਕਿ ਇਸ ਕੋਰਟ ਕੰਪਲੈਕਸ ਵਿੱਚ 3 ਅਦਾਲਤਾਂ ਕੰਮ ਕਰਨਗੀਆਂ ਅਤੇ ਇੱਥੇ ਜੁਡੀਸ਼ੀਅਲ ਸਟਾਫ਼ ਅਤੇ ਵਕੀਲਾ ਆਦਿ ਲਈ ਬੈਠਣ ਲਈ ਚੈਂਬਰਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਇਹ ਕੋਰਟ ਕੰਪਲੈਕਸ 30-40 ਸਾਲ ਤੱਕ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਉਸਾਰਿਆ ਜਾ ਰਿਹਾ ਹੈ। ਉਨ੍ਹਾ ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਕਿਹਾ ਕਿ ਵੀਡੀਓ ਕਾਨਫਰੰਸ ਆਦਿ ਦੀ ਸਹੁੂਲਤ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿਚਾਰ ਅਧੀਨ ਹੈ।
ਇਸ ਮੌਕੇ ਤੇ ਜਸਟਿਸ ਸ਼੍ਰੀ ਅਰਵਿੰਦ ਕੁਮਾਰ ਐਡਮਿਨਿਸਟ੍ਰੇਟਿਵ ਜੱਜ ਸੈਸ਼ਨਜ਼ ਡਵੀਜ਼ਨ ਅਤੇ ਸ਼੍ਰੀ ਜੇ.ਐਸ.ਕੁਲਾਰ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਇਸਤੋਂ ਪਹਿਲਾਂ ਵਾਤਾਵਰਨ ਨੂੰ ਸਾਫ਼ ਸੁਥਰਾ ਅਤੇ ਆਮ ਵਰਗਾ ਬਣਾਈ ਰੱਖਣ ਲਈ ਮੁੱਖ ਮਹਿਮਾਨਾ ਵੱਲੋਂ ਵੱਖ ਵੱਖ ਕਿਸਮਾਂ ਦੇ ਪੌਦੇ ਵੀ ਲਗਾਏ ਗਏ।
ਇਸ ਮੌਕੇ ਤੇ ਬਾਰ ਐਸੋਸੀਏਸ਼ਨ ਮਲੋਟ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ੍ਹਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਗੁਰਤੇਜ ਸਿੰਘ ਘੁੜਿਆਣਾ ਵਿਧਾਇਕ, ਐਸ.ਸੀ.ਗੋਕਲਾਨੀ, ਨਿਰਮਲ ਸਿੰਘ ਉੱਪਲ, ਹਰਪਾਲ ਸਿੰਘ ਸੰਧੂ, ਅਜੈਬ ਸਿੰਘ ਸੰਧੂ, ਹਰਦੇਵ ਸਿੰਘ ਬਰਾੜ, ਰਾਮ ਸਿੰਘ ਆਰੇਵਾਲਾ ਪ੍ਰਧਾਨ ਨਗਰ ਕੌਂਸਲ ਤੋਂ ਇਲਾਵਾ ਇਲਾਕੇ ਦੀਆਂ ਉੱਘੀਆਂ ਸਖ਼ਸ਼ੀਅਤਾਂ ਵੀ ਹਾਜ਼ਰ ਸਨ।
ਮਲੋਟ ’ਚ ਆਧੁਨਿਕ ਜੁਡੀਸ਼ੀਅਲ ਕੋਰਟ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ
This entry was posted in ਪੰਜਾਬ.