ਲੁਧਿਆਣਾ : ਸਮਾਜਕ ਅਤੇ ਰਾਜਨੈਤਿਕ ਸੰਗਠਨ ਮਿਸਲ ਸਤਲੁਜ ਨੇ ਐਤਵਾਰ ਨੂੰ ਗੂਰੁ ਨਾਨਕ ਦੇਵ ਭਵਨ ਵਿਚ ਆਯੋਜਿਤ ਇਕ ਪ੍ਰੋਗਰਾਮ ਦੇ ਦੌਰਾਨ ਇਸ ਗੱਲ ਤੇ ਬਲ ਦਿੱਤਾ ਕਿ ਪ੍ਦੂਸ਼ਣ ਮੁਕਤ ਉਦਯੋਗਿਕ ਵਿਕਾਸ ਨੂੰ ਵਾਧਾ ਦੇਣ ਦੇ ਜ਼ਰੀਏ ਵਿਚ ਸਾਇਕਲ ਅਤੇ ਆਟੋ ਪਾਰਟਸ ਨਿਰਮਾਣ ਨੂੰ ਹੁੰਗਾਰਾ ਦੇਣ ਦੀ ਲੋੜ੍ਹ ਹੈ।
ਮੁੱਖ ਬੁਲਾਰਿਆਂ ਵਿਚੋਂ ਸਿਮਰ ਸਿੰਘ ਚੰਢੋਕ ਨੇ ਸੂਬੇ ਵਿੱਚ ਵਿਗੜ ਰਹੀ ਸਿਹਤ ਸੇਵਾ ਪ੍ਰਣਾਲੀ ਤੇ ਚਿੰਤਾ ਪ੍ਰਗਟਾਈ ਜਦਕਿ ਕਿਰਨ ਪ੍ਰੀਤ ਕੌਰ ਨੇ ਅਮਨ-ਕਾਨੂੰਨ ਦੀ ਮੌਜੂਦਾ ਸਥਿਤੀ ਦੀ ਆਲੋਚਨਾ ਕੀਤੀ । ਮਿਸਲ ਸਤਲੁਜ ਦੇ ਪ੍ਧਾਨ ਅਜੇਪਾਲ ਸਿੰਘ ਬਰਾੜ ਨੇ ਸੱਸਟੇਨੇਬਲ ਇੰਡਸਟ੍ਰੀਅਲ ਗਰੋਥ ਰਾਹੀਂ ਪੰਜਾਬ ਦੇ ਵਿੱਤੀ ਦ੍ਰਿਸ਼ਟੀਕੋਣ ਨੂੰ ਵਧਾਉਣ ਲਈ ਸਾਇਕਲ ਅਤੇ ਆਟੋ ਪਾਰਟਸ ਉਦਯੋਗ ਦੀਆਂ ਸੰਭਾਵਨਾਵਾਂ ਤੇ ਜੋਰ ਦਿੱਤਾ।
ਮਿਸਲ ਸਤਲੁਜ ਦੇ ਐਗਰੀਕਲਚਰ ਵਿੰਗ ਦੇ ਪਰਮੁੱਖ ਗੁਰਤੇਜ ਸਿੰਘ ਨੇ ਖੇਤੀ ਵਿਭਿੰਨਤਾ ਦੇ ਮਹੱਤਵ ਅਤੇ ਕਿਸਾਨ ਉਤਪਾਦਕ ਸੰਗਠਨਾਂ (ਐਫਪੀਉ) ਦੀ ਭੂਮਿਕਾ ਬਾਰੇ ਚਾਨਣਾ ਪਾਇਆ। ਮਿਸਲ ਸਤਲੁਜ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਸੇਖੋਂ ਨੇ ਸਰਕਾਰ ਨੂੰ ਕਿਸਾਨਾਂ ਨੂੰ ਦਰਪੇਸ਼ ਚੁਣੋਤੀਆਂ ਖਾਸ ਕਰਕੇ ਝੋਨੇ ਦੀ ਲਿਫਟਿੰਗ ਨਾ ਹੋਣ ਨਾਲ ਸੰਬੰਧਤ ਚੁਣੌਤੀਆਂ ਦਾ ਹੱਲ ਕਰਨ ਦੀ ਅਪੀਲ ਕੀਤੀ ।
ਪ੍ਰੋਗਰਾਮ ਦੌਰਾਨ ਗੁਰਬੀਰ ਸਿੰਘ ਖੋਸਾ, ਹਰਦੀਪ ਸਿੰਘ ਡੋਡ, ਇਕਬਾਲ ਸਿੰਘ ਰਾਮੇਆਣਾ, ਬਾਬੂ ਸਿੰਘ ਅਤੇ ਰਣਵੀਰ ਸਿੰਘ ਮੱਲ੍ਹੀ,ਹਰਦੇਵ ਸਿੰਘ ਘਣੀਏਵਾਲਾ,ਡਾਕਟਰ ਅਮਨਦੀਪ ਸਿੰਘ ਬੈਂਸ,ਕੁਲਦੀਪ ਸਿੰਘ ਖਹਿਰਾ ਸਮੇਤ ਵੱਖ ਵੱਖ ਬੁਲਾਰਿਆਂ ਨੇ ਸੂਬੇ ਦੀਆਂ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ਸੰਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ।
ਪ੍ਰੋਗਰਾਮ ਵਿੱਚ ਵਿਆਪਕ ਭਾਗੀਦਾਰੀ ਦੇ ਨਾਲ, ਲੁਧਿਆਣਾ ਲਈ ਇੱਕ ਪ੍ਰਦੂਸ਼ਣ ਮੁਕਤ ਉਦਯੋਗਿਕ ਭਵਿੱਖ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਮੂਹਿਕ ਵਚਨਬੱਧਤਾ ਦਿਖਾਈ ਗਈ।