ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਦੇਸ਼ ਅੰਦਰ 1 ਨਵੰਬਰ ਤੋ ਲੈਕੇ 3 ਨਵੰਬਰ ਤੱਕ ਮਰਹੂਮ ਰਾਜੀਵ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਉਤੇ ਦਿੱਲੀ, ਕਾਨਪੁਰ, ਬਕਾਰੋ ਆਦਿ ਹੋਰ ਵੱਡੇ ਸਹਿਰਾਂ ਵਿਚ ਡੂੰਘੀ ਸਾਜਿਸ ਤਹਿਤ ਸਿੱਖ ਕੌਮ ਦਾ ਅਤਿ ਬੇਰਹਿਮੀ ਨਾਲ ਕਤਲੇਆਮ ਵੀ ਕੀਤਾ ਗਿਆ ਸੀ । 31 ਅਕਤੂਬਰ ਦਾ ਉਹ ਦਿਹਾੜਾ ਸਾਡੇ ਮਹਾਨ ਯੋਧਿਆਂ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਸ਼ਹੀਦ ਕੇਹਰ ਸਿੰਘ ਨੇ ਸਿੱਖ ਕੌਮ ਦੀ ਕਾਤਲ ਅਤੇ ਬਲਿਊ ਸਟਾਰ ਦਾ ਹਮਲਾ ਕਰਵਾਉਣ ਵਾਲੀ ਮਰਹੂਮ ਇੰਦਰਾ ਗਾਂਧੀ ਨੂੰ ਉਸਦੇ ਕੀਤੇ ਕੁਕਰਮਾ ਦੀ ਸਜ਼ਾ ਦੇ ਕੇ ਮਹਾਨ ਸ਼ਹਾਦਤਾਂ ਪ੍ਰਾਪਤ ਕੀਤੀਆ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਹਰ ਸਾਲ ਦੀ ਤਰ੍ਹਾਂ ਦਿੱਲੀ ਦੇ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਪੂਰਨ ਸਰਧਾ ਤੇ ਸਾਨੋ ਸੌਕਤ ਨਾਲ ਇਸ ਸਾਲ ਵੀ ਧੂਮਧਾਮ ਨਾਲ ਸਹੀਦੀ ਦਿਹਾੜਾ ਮਨਾਇਆ ਗਿਆ ਸੀ । ਇਸ ਮੌਕੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਹਾਜ਼ਿਰ ਸੰਗਤਾਂ ਨੂੰ ਇੰਦਰਾ ਗਾਂਧੀ ਵਲੋਂ ਸਿੱਖਾਂ ਉਪਰ ਢਾਹੇ ਗਏ ਕਹਿਰ ਅਤੇ ਅਕਾਲ ਤਖਤ ਸਾਹਿਬ ਦੇ ਨਾਲ ਹੋਰ ਗੁਰੂਘਰਾਂ ਉਪਰ ਕੀਤੀ ਗਈ ਫੌਜੀ ਕਾਰਵਾਈ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ । ਪਾਰਟੀ ਦੇ ਮੁੱਖੀ ਸਾਬਕਾ ਐਮਪੀ ਸਰਦਾਰ ਸਿਮਰਨਜੀਤ ਸਿੰਘ ਮਾਨ ਇਸ ਵਾਰ ਇਸ ਅਰਦਾਸ ਸਮਾਗਮ ਵਿਚ ਸ਼ਮੂਲੀਅਤ ਨਹੀਂ ਕਰ ਸਕੇ ਪਰ ਸੀਨੀਅਰ ਲੀਡਰ ਪ੍ਰੋ. ਮਹਿੰਦਰਪਾਲ ਸਿੰਘ, ਗੁਰਜੰਟ ਸਿੰਘ ਕੱਟੂ, ਹਰਿੰਦਰ ਸਿੰਘ ਦੇ ਨਾਲ ਦਿੱਲੀ ਇਕਾਈ ਵਲੋਂ ਜਸਬੀਰ ਸਿੰਘ ਅਤੇ ਹੋਰ ਬਹੁਤ ਸਾਰੇ ਮੈਂਬਰ ਮੌਜੂਦ ਸਨ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਵਿਖੇ ਸਾਨੋ ਸੌਕਤ ਨਾਲ ਭਾਈ ਬੇਅੰਤ ਸਿੰਘ ਦਾ ਸਹੀਦੀ ਦਿਹਾੜਾ ਮਨਾਇਆ ਗਿਆ
This entry was posted in ਪੰਜਾਬ.