ਮੁੰਬਈ – ਮਹਾਰਾਸ਼ਟਰ ਸਿਕਲੀਗਰ ਅਤੇ ਬੰਜਾਰਾ ਸਮਾਜ ਦੇ ਉੱਘੇ ਆਗੂ ਸਰਦਾਰ ਤੇਗ਼ਾ ਸਿੰਘ ਨੇ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਦੇ ਸਮਰਥਨ ਵਿੱਚ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਸੰਗਤਾਂ ਨੂੰ ਇੱਕਮੁੱਠ ਰਹਿਣ ਦੀ ਅਪੀਲ ਕੀਤੀ ਹੈ। ਸੋਸ਼ਲ ਮੀਡੀਆ ’ਤੇ ਜਿਹੜਾ ਉਹਨਾਂ ਬਾਰੇ ਗ਼ਲਤ ਲਫ਼ਜ਼ ਬੋਲਿਆ ਜਾ ਰਿਹਾ ਹੈ ਅਸੀਂ ਉਹਨਾਂ ਦਾ ਨਿਖੇਧੀ ਕਰਦੇ ਹਾਂ। ਸਿਕਲੀਗਰ ਸਿੰਘਾਂ ਦੇ ਅਨੇਕ ਮੁੱਦੇ ਹਨ, ਬਾਬਾ ਹਰਨਾਮ ਸਿੰਘ ਖ਼ਾਲਸਾ ਸਾਡਾ ਹੱਕ ਦਵਾ ਰਹੇ ਹਨ। ਉਹ ਸਾਡੇ ਮੁੱਦੇ ਚੁੱਕ ਰਹੇ ਹਨ, ਇਸ ਕਰਕੇ ਸਿਕਲੀਗਰ ਸਿੰਘਾਂ ਦਾ ਉਹਨਾਂ ਨੂੰ ਪੂਰਾ ਸਮਰਥਨ ਹੈ। ਅਸੀਂ ਉਹਨਾਂ ਦੇ ਨਾਲ ਡਟ ਕੇ ਖਲੋਤੇ ਹਾਂ, ਉਸ ਨੇ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਕਿਸੇ ਵੀ ਨਕਾਰਾਤਮਿਕ ਟਿੱਪਣੀ ਤੋਂ ਬਚਣ ਜੋ ਸਾਡੀ ਏਕਤਾ ਅਤੇ ਸਮੂਹਿਕ ਤਾਕਤ ਨੂੰ ਵਿਗਾੜ ਸਕਦੀ ਹੈ। ਉਨ੍ਹਾਂ ਵੀਡੀਓ ਸੰਦੇਸ਼ ’ਚ ਕਿਹਾ ਕਿ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਪੰਜਾਬ ਤੋਂ ਆ ਕੇ ਮਹਾਰਾਸ਼ਟਰ ਗੌਰਮਿੰਟ ਕੋਲ ਸਥਾਨਕ ਸਿੱਖ ਭਾਈਚਾਰੇ ਦੀਆਂ ਮੁਸ਼ਕਲਾਂ ਦਾ ਮੁੱਦਾ ਚੁੱਕਿਆ ਹੋਇਆ ਉਹ ਸ਼ਲਾਘਾਯੋਗ ਹਨ। ਅਸੀਂ ਉਨ੍ਹਾਂ ਦਾ ਸਮਰਥਨ ਕਰਦੇ ਹਾਂ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਗੌਰਮਿੰਟ ਦੇ ਵਿੱਚ ਸਾਡੇ ਸਿਕਲੀਗਰ ਅਤੇ ਵਣਜਾਰੇ ਸਿੰਘਾਂ ਨੂੰ ਆਪਣਾ ਹੱਕ ਮਿਲਣਾ ਚਾਹੀਦਾ ਹੈ। ਸਾਡੀਆਂ ਕਈ ਪ੍ਰੇਸ਼ਾਨੀਆਂ ਹਨ। ਗੌਰਮਿੰਟ ਸਾਡੀ ਗੱਲ ਨਹੀਂ ਸੁਣਦੀ ਰਹੀ ਅਤੇ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਸਾਡੀ ਗਲ ਸਰਕਾਰ ਕੋਲ ਰੱਖੀ ਹੈ।ਉਨ੍ਹਾਂ ਆਲੋਚਕਾਂ ਨੂੰ ਕਿਹਾ ਕਿ ਪਹਿਲਾਂ ਤੁਸੀਂ ਗੱਲ ਨੂੰ ਸਮਝੋ, ਚੰਗੀ ਤਰ੍ਹਾਂ ਦੇਖੋ ਕਿ ਕੀ ਕੀ ਰਿਹਾ ਹੈ, ਸੱਚ ਕੀ ਹੈ, ਝੂਠ ਕੀ ਹੈ? ਇਸ ਤਰਾਂ ਸੋਸ਼ਲ ਮੀਡੀਆ ਦੇ ਵਿੱਚ ਲੋਕਾਂ ਨੂੰ ਗੁਮਰਾਹ ਨਾ ਕਰੋ ਤੇ ਸਾਡੀ ਬੇਨਤੀ ਇਹ ਜਿਹੜੇ ਬਾਬਾ ਹਰਨਾਮ ਸਿੰਘ ਜੀ ਮੁੱਦਾ ਚੁੱਕ ਰਹੇ ਹਨ ਇਹ ਸਾਡਾ ਹੱਕ ਹਨ। ਸਾਡੀ ਬੇਨਤੀ ਹੈ ਸਾਨੂੰ ਗੌਰਮਿੰਟ ਤੋਂ ਇਹ ਲਾਭ ਲੈਣੇ ਚਾਹੀਦੇ ਹਨ । ਉਨ੍ਹਾਂ ਅੱਗੇ ਕਿਹਾ ਕਿ ਜੋ ਸਰਕਾਰ ਨੇ 11 ਮੈਂਬਰੀ ਸਿੱਖ ਪ੍ਰਤੀਨਿਧ ਕਮੇਟੀ ਬਣਾਈ ਗਈ ਹੈ ਉਹਦੇ ਵਿੱਚ ਇੱਕ ਸਿਕਲੀਗਰ ਸਿੱਖ ਨੂੰ ਵੀ ਨੁਮਾਇੰਦਗੀ ਦਿੱਤੀ ਜਾਵੇ। ਤਾਂ ਜੋ ਉਹ ਸਮਾਜ ਲਈ ਕੰਮ ਕਰ ਸਕੇ। ਉਨ੍ਹਾਂ ਕਿਹਾ ਕਿ ਸਾਡੀ ਜਿੰਨੀ ਵੀ ਸੰਗਤ ਹਜ਼ੂਰ ਸਾਹਿਬ ਦੀ ਹੈ ਸਿਕਲੀਗਰ ਸਿੰਘਾਂ ਦਾ ਉਹਨਾਂ ਨੂੰ ਬਿਲਕੁਲ ਸਮਰਥਨ ਹੈ, ਜਿਹੜੀਆਂ ਸਾਡੀਆਂ ਮੰਗਾਂ ਦੀ ਗਲ ਕਰੇਗਾ। ਉਨ੍ਹਾਂ ਸਮਾਜ ਨੂੰ ਸੱਦਾ ਦਿੱਤਾ ਕਿ ਆਪਾਂ ਇਕਸੁਰਤਾ ਨਾਲ ਖੜੇ ਹੋਈਏ ਅਤੇ ਆਪਣੇ ਭਾਈਚਾਰੇ ਦੀ ਭਲਾਈ ‘ਤੇ ਧਿਆਨ ਦੇਈਏ।
ਮਹਾਰਾਸ਼ਟਰ ਸਿਕਲੀਗਰ ਅਤੇ ਬੰਜਾਰਾ ਸਮਾਜ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਦੇ ਨਾਲ ਚਟਾਨ ਵਾਂਗ ਖੜ੍ਹਾ – ਸ.ਤੇਗ਼ਾ ਸਿੰਘ ਸਿਕਲੀਗਰ
This entry was posted in ਭਾਰਤ.