ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਪੰਥ ਉਪਰ ਵੱਖ ਵੱਖ ਤਰੀਕੇਆਂ ਨਾਲ ਬੇਅਦਬੀ ਕਰਣ ਜਾਂ ਫਿਰ ਹੋਰ ਮਾਮਲਿਆਂ ਨਾਲ ਸੰਬੰਧਿਤ ਚੋਤਰਫ਼ਾ ਹਮਲੇ ਕੀਤੇ ਜਾ ਰਹੇ ਹਨ। ਇਦਾਂ ਦਾ ਇਕ ਮਸਲਾ ਯੂਰੋਪ ਦੇ ਪੁਰਤਗਾਲ ਤੋਂ ਦੇਖਣ ਨੂੰ ਮਿਲਿਆ ਹੈ । ਪੁਰਤਗਾਲ ਦੀ ਇਕ ਸੜਕ ਉਪਰ ਸਿੱਖ ਪੰਥ ਦੇ ਧਾਰਮਿਕ ਚਿੰਨ ਖੰਡਾ ਦੇ ਨਾਲ ਨਾਲ ਵੱਖ ਵੱਖ ਧਰਮਾਂ ਦੇ ਨਿਸ਼ਾਨ ਉਕੇਰੇ ਗਏ ਸਨ ਜਿਸ ਉਪਰ ਲੋਕ ਜੁੱਤੀਆਂ ਪਾ ਕੇ ਚਲਦੇ ਅਤੇ ਗੱਡੀਆਂ ਰਾਹੀਂ ਲੰਘਦੇ ਸਨ । ਪਿਛਲੇ ਸੱਤ ਸਾਲ ਤੋਂ ਓਥੇ ਰਹਿੰਦੇ ਸਿੱਖਾਂ ਅਤੇ ਦੂਜੇ ਧਰਮਾਂ ਦੇ ਪੈਰੋਕਾਰਾਂ ਵਲੋਂ ਵਾਰ ਵਾਰ ਕਹਿਣ ਤੇ ਵੀ ਇੰਨ੍ਹਾ ਨੂੰ ਸੜਕ ਤੋਂ ਹਟਾਇਆ ਨਹੀਂ ਜਾ ਰਿਹਾ ਸੀ । ਬੀਤੇ ਇਕ ਹਫਤੇ ਪਹਿਲਾਂ ਯੂਰੋਪੀਅਨ ਸਿੱਖ ਓਰਗੇਨਾਇਜੈਸ਼ਨ ਦੇ ਪ੍ਰਧਾਨ ਸਰਦਾਰ ਬਿੰਦਰ ਸਿੰਘ ਕੋਲ ਲਿਸਬੋਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਰਾਹੀਂ ਇਹ ਗੱਲ ਪਹੁੰਚੀ ਉਨ੍ਹਾਂ ਤੁਰੰਤ ਇਸ ਲਈ ਪੁਰਤਗਾਲ ਦੇ ਮੈਂਬਰ ਪਾਰਲੀਮੈਂਟ ਮਾਰਤਾ ਤਮੀਦੋ ਕੋਲ ਮਿਲਣ ਦਾ ਸਮਾਂ ਲੈ ਕੇ ਉਨ੍ਹਾਂ ਅੱਗੇ ਇਸ ਨੂੰ ਸੜਕ ਤੋਂ ਤੁਰੰਤ ਹਟਵਾਉਣ ਲਈ ਮੰਗ ਪੱਤਰ ਦਿੱਤਾ । ਪਾਰਲੀਮੈਂਟ ਮੈਂਬਰ ਮਾਰਤਾ ਤਮੀਦੋ ਨੇ ਉਨ੍ਹਾਂ ਕੋਲੋਂ ਇਸ ਲਈ ਮੁਆਫੀ ਮੰਗਦਿਆ ਕਿਹਾ ਕਿ ਸਾਡਾ ਮਕਸਦ ਸਿੱਖ ਪੰਥ ਜਾਂ ਕਿਸੇ ਵੀ ਧਰਮ ਦਾ ਦਿਲ ਦੁਖਾਣਾ ਨਹੀਂ ਹੈ । ਸਾਨੂੰ ਇਕ ਹਫਤੇ ਦਾ ਸਮਾਂ ਦੋ ਅਸੀ ਇਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ। ਉਨ੍ਹਾਂ ਵਲੋਂ ਕਾਰਪੋਰੇਸ਼ਨ ਮਹਿਕਮੇ ਨਾਲ ਸੰਪਰਕ ਕਰਕੇ ਇਸ ਨੂੰ ਹਟਾਉਣ ਲਈ ਕਹਿ ਦਿੱਤਾ ਤੇ ਬੀਤੇ ਦਿਨ ਇੰਨ੍ਹਾ ਧਾਰਮਿਕ ਚਿੰਨ੍ਹਾ ਨੂੰ ਸੜਕ ਤੋਂ ਹਟਾ ਦਿੱਤਾ ਗਿਆ । ਸਰਦਾਰ ਬਿੰਦਰ ਸਿੰਘ ਨੇ ਇਸ ਤੋਂ ਪਹਿਲਾਂ ਵੀ ਸਿੱਖ ਪੰਥ ਵਿਰੁੱਧ ਭ੍ਹਦੀ ਸ਼ਬਦਾਵਲੀ ਬੋਲਣ ਵਾਲੇ ਜਰਮਨੀ ਰਹਿੰਦੇ ਅਣਪਛਾਤੇ ਇਨਸਾਨ ਵਿਰੁੱਧ ਯੂਰੋਪੀਅਨ ਪਾਰਲੀਮੈਂਟ ਰਾਹੀਂ ਨੌਟਿਸ ਜਾਰੀ ਕਰਵਾ ਕੇ ਉਸਦੀ ਮੁਹਿੰਮ ਨੂੰ ਬੰਦ ਕਰਵਾ ਦਿੱਤਾ ਸੀ ਤੇ ਅਤੇ ਕਨੈਡਾ ਵਿਖ਼ੇ ਬਿਪ੍ਰਵਾਦੀ ਤਾਕਤਾਂ ਵਲੋਂ ਕੀਤੀ ਗਈ ਹੁਲੜਬਾਜ਼ੀ ਵਿਰੁੱਧ ਵੀ ਪਾਰਲੀਮੈਂਟ ਅੰਦਰ ਸ਼ਿਕਾਇਤ ਦਰਜ਼ ਕਰਵਾਈ ਸੀ । ਭਾਈ ਬਿੰਦਰ ਸਿੰਘ, ਭਾਈ ਮਨਜੀਤ ਸਿੰਘ, ਸਰਬਜੀਤ ਸਿੰਘ ਸਾਬੀ ਅਤੇ ਜਗਦੀਪ ਸਿੰਘ ਗਰੇਵਾਲ ਨੇ ਪਾਰਲੀਮੈਂਟ ਮੈਂਬਰ ਮਾਰਤਾ ਤਮੀਦੋ ਦਾ ਇਸ ਅਤਿ ਗੰਭੀਰ ਮੁੱਦੇ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਣ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ ।
ਯੂਰੋਪ ਦੇ ਪੁਰਤਗਾਲ ਦੀ ਸੜਕ ਤੇ ਓਕੇਰੇ ਗਏ ਖੰਡਾ ਅਤੇ ਹੋਰ ਧਰਮਾਂ ਦੇ ਧਾਰਮਿਕ ਚਿੰਨ੍ਹ
This entry was posted in ਅੰਤਰਰਾਸ਼ਟਰੀ.