ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ‘ਪੁੰਘਰਦੀਆਂ ਕਲਮਾਂ’ ਸਮਾਗਮ ਆਯੋਜਿਤ

IMG-20241213-WA0535.resizedਪਟਿਆਲਾ – ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ‘ਪੰਜਾਬੀ ਸਮਾਜ ਦੀ ਇਤਿਹਾਸਕ ਪਰੰਪਰਾ: ਸਮਕਾਲੀਨ ਪ੍ਰਸੰਗਿਕਤਾ* ਵਿਸ਼ੇ ਅਧੀਨ ਕਰਵਾਈ ਗਈ 36ਵੀਂ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਵਿਭਾਗ ਦੇ ਮੁਖੀ ਡਾ. ਪਰਮਿੰਦਰਜੀਤ ਕੌਰ ਦੀ ਅਗਵਾਈ ਅਧੀਨ ‘ਪੁੰਘਰਦੀਆਂ ਕਲਮਾਂ* ਨਾਂ ਹੇਠ ਇਕ ਵਿਸ਼ੇਸ਼ ਸੈਸ਼ਨ ਕਰਵਾਇਆ ਗਿਆ ਜਿਸ ਵਿਚ ਮਾਡਲ ਸੀਨੀਅਰ ਸੈਕੰਡਰੀ ਸਕੂਲ,ਪੰਜਾਬੀ ਯੂਨੀਵਰਸਿਟੀ,ਪਟਿਆਲਾ ਵਿਦਿਆਰਥੀਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਮੁਖੀ ਡਾ. ਪਰਮਿੰਦਰਜੀਤ ਕੌਰ, ਡੀਨ ਭਾਸ਼ਾਵਾਂ ਡਾ. ਬਲਵਿੰਦਰ ਕੌਰ ਸਿੱਧੂ,ਡਾ. ਮੇਹਰ ਸਿੰਘ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰ ਵਿਜੈਤਾ ਡਾ. ਦਰਸ਼ਨ ਸਿੰਘ ਆਸ਼ਟ ਸ਼ਾਮਿਲ ਹੋਏ।

ਸੈਸ਼ਨ ਦੇ ਆਰੰਭ ਵਿਚ ਵਿਭਾਗ ਦੇ ਮੁਖੀ ਡਾ. ਪਰਮਿੰਦਰਜੀਤ ਕੌਰ ਨੇ ਵਿਦਵਾਨਾਂ,ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਕਹਿੰਦਿਆਂ ਨਵੀਂ ਪੀੜ੍ਹੀ ਨੂੰ ਸੁਚੱਜੀ ਅਗਵਾਈ ਦੇਣ ਦੀ ਗੱਲ ਕੀਤੀ।ਉਹਨਾਂ ਕਿਹਾ ਕਿ ਸਕੂਲੀ ਵਿਦਿਆਰਥੀ-ਕਲਮਕਾਰਾਂ ਦਾ ਸੈਸ਼ਨ ਵੀ ਅੰਤਰਰਾਸ਼ਟਰੀ ਕਾਨਫਰੰਸ ਦਾ ਵਿਸ਼ੇਸ਼ ਹਿੱਸਾ ਬਣਿਆ ਕਰੇਗਾ।ਡਾ. ਮੇਹਰ ਸਿੰਘ ਨੇ ਆਪਣੇ ਅਨੁਭਵਾਂ ਰਾਹੀਂ ਪੰਜਾਬ ਦੇ ਹਵਾਲੇ ਨਾਲ ਸਮੁੱਚੇ ਵਿਸ਼ਵ ਦੀ ਸਥਿਤੀ ਨੂੰ ਦਰਸਾਇਆ।ਡਾ. ਬਲਵਿੰਦਰ ਕੌਰ ਸਿੱਧੂ ਨੇ ਡਾ. ਦਰਸ਼ਨ ਸਿੰਘ ਆਸ਼ਟ ਦੀ ਵਿਦਿਆਰਥੀਆਂ ਨਾਲ ਤੁਆਰਫ਼ ਕਰਵਾਉਂਦਿਆਂ ਤੇ ਉਹਨਾਂ ਨੂੰ ਪੰਜਾਬੀ ਬਾਲ ਸਾਹਿਤ ਦਾ ਇਨਸਾਈਕਲੋਪੀਡੀਆ ਆਖਦੇ ਹੋਏ ਇਸ ਗੱਲ *ਤੇ ਜ਼ੋਰ ਦਿੱਤਾ ਕਿ ਸਾਡੇ ਬੱਚਿਆਂ ਦੀਆਂ ਕਲਮਾਂ ਵਿਚ ਬਹੁਤ ਸੰਭਾਵਨਾਵਾਂ ਸਮੋਈਆਂ ਹੋਈਆਂ ਹਨ।ਇਸ ਸੈਸ਼ਨ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਦਰਸ਼ਨ ਸਿੰਘ ਆਸ਼ਟ* ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਦੌਰ ਵਿਚ ਜਦੋਂ ਸਾਡੀ ਨਵੀਂ ਪੀੜ੍ਹੀ ਆਪਣੀ ਭਾਸ਼ਾ,ਸਾਹਿਤ,ਵਿਰਾਸਤ ਅਤੇ ਮੁੱਲਵਾਨ ਕਦਰਾਂ ਨਾਲੋਂ ਟੁੱਟਦੀ ਜਾ ਰਹੀ ਹੈ, ਇਸ ਸਥਿਤੀ ਵਿਚ ਉਸ ਨੂੰ ਮਿਆਰੀ ਸਾਹਿਤ ਦੇ ਅਧਿਐਨ ਅਤੇ ਸਿਰਜਣਾ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਮਿਆਰੀ ਸਾਹਿਤ ਬੱਚਿਆਂ ਨੂੰ ਅੰਧਵਿਸ਼ਵਾਸ,ਥੋਥੀਆਂ ਬੇਹੀਆਂ ਤੇ ਨਿਰਾਰਥਕ ਕਦਰਾਂ-ਕੀਮਤਾਂ,ਚਮਤਕਾਰੀ ਮਾਹੌਲ ਅਤੇ ਔਖੇ ਭਾਰੇ ਸਿਲੇਬਸ ਤੋਂ ਨਿਜ਼ਾਤ ਦਿਵਾਉਂਦਾ ਹੈ ਅਤੇ ਉਹਨਾਂ ਨੂੰ ਹਨੇਰੇ ਕੋਨਿਆਂ ਤੋਂ ਗਿਆਨ ਵਿਗਿਆਨ ਦੇ ਉਜਲੇ ਕੋਨਿਆਂ ਵਿਚ ਲੈ ਕੇ ਜਾਂਦਾ ਹੈ।ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਸਕੂਲੀ ਸਿਖਿਆ ਨੂੰ ਹੋਰ ਦਿਲਚਸਪ,ਗ੍ਰਹਿਣ ਕਰਨ ਯੋਗ ਅਤੇ ਸਮੇਂ ਦਾ ਹਾਣੀ ਬਣਾਉਣ ਵਿਚ ਵੀ ਬਾਲ ਸਾਹਿਤ ਦੀ ਕਾਰਗਰ ਭੂਮਿਕਾ ਹੈ।

ਇਸ ਸੈਸ਼ਨ ਵਿਚ ਸਕੂਲ ਪ੍ਰਿੰਸੀਪਲ ਸਤਬੀਰ ਸਿੰਘ ਦੀ ਅਗਵਾਈ ਅਧੀਨ ਪ੍ਰਭਨੂਰ ਕੌਰ,ਪੁਸ਼ਪਿੰਦਰ ਕੌਰ,ਰੀਆ,ਕਿਰਤਵੀਰ ਕੌਰ,ਜਸਲੀਨ ਕੌਰ,ਚਾਂਦਨੀ,ਜਸਮੀਤ ਕੌਰ,ਸ਼ਹਿਬਾਜ਼ ਸਿੰਘ, ਗੁਰਜੀਤ ਵਿਰਕ,ਹਰਲੀਨ ਕੌਰ ਅਤੇ ਦਸ਼ਮਸਰੂਪ ਕੌਰ ਨੇ ਪੰਜਾਬੀ ਭਾਸ਼ਾ,ਸਾਹਿਤ,ਸਭਿਆਚਾਰ,ਬੇਰੁਜ਼ਗਾਰੀ,ਸਮਾਜਿਕ ਕੁਰੀਤੀਆਂ,ਵਿਸ਼ਵੀਕਰਨ,ਸਮੇਂ,ਧਰਮ—ਇਤਿਹਾਸ ਅਤੇ ਇਨਸਾਨੀਅਤ ਨਾਲ ਸੰਬੰਧਤ ਭਿੰਨ ਭਿੰਨ ਵਿਸ਼ਿਆਂ ਉਪਰ ਆਪੋ ਆਪਣੇ ਪੇਪਰ ਪੜ੍ਹੇ।ਇਹਨਾਂ ਪਰਚਿਆਂ ਵਿਚ ਵਿਦਿਆਰਥੀ ਲੇਖਕਾਂ ਨੇ ਸੁਚੱਜੇ ਢੰਗ ਨਾਲ ਸਮਾਜਿਕ ਸਮੱਸਿਆਵਾਂ ਨੂੰ ਉਭਾਰਿਆ ਅਤੇ ਉਹਨਾਂ ਦੇ ਤਰਕਮਈ ਢੰਗ ਨਾਲ ਸਮਾਧਾਨ ਵੀ ਸੁਝਾਏ।ਉਘੇ ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ ਨੇ ਵੀ ਵਿਚਾਰ ਸਾਂਝੇ ਕੀਤੇ।ਤਿੰਨ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਕਾਨਫ਼ਰੰਸ ਦਾ ਵਿਸ਼ੇਸ਼ ਕੇਂਦਰ ਰਹੇ ਇਸ ਸੈਸ਼ਨ ਦਾ ਮੰਚ ਸੰਚਾਲਨ ਡਾ. ਜਸਵਿੰਦਰ ਕੌਰ ਨੇ ਨਿਭਾਇਆ। ਇਸ ਸੈਮੀਨਾਰ ਸੈਸ਼ਨ ਵਿਚ ਡਾ. ਬਲਕਰਨ ਸਿੰਘ ਬਰਾੜ,ਡਾ. ਮਲਕਿੰਦਰ ਕੌਰ,ਡਾ. ਜਸਵੀਰ ਕੌਰ,ਜਸਮੀਤ ਕੌਰ, ਨਵਨੀਤ ਕੌਰ,ਕਵੀ ਜੰਗ ਸਿੰਘ ਫੱਟੜ,ਡਾ. ਕਸ਼ਮੀਰ ਸਿੰਘ ਅਤੇ ਦਰਸ਼ਨ ਸਿੰਘ ਆਦਿ ਤੋਂ ਇਲਾਵਾ ਵਿਭਾਗੀ ਅਮਲਾ ਵੀ ਹਾਜ਼ਰ ਸਨ।ਇਸ ਸੈਸ਼ਨ ਤੋਂ ਪਹਿਲਾਂ ਇਹਨਾਂ ਵਿਦਿਆਰਥੀ ਕਲਮਕਾਰਾਂ ਦਾ ਕਲਮਾਂ ਨਾਲ ਸਨਮਾਨ ਵੀ ਕੀਤਾ ਗਿਆ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>