ਸਿਡਨੀ – ਆਸਟ੍ਰੇਲੀਆ ਦੀਆਂ ਪਾਰਲੀਮਾਨੀ ਚੋਣਾਂ ਦੇ ਗਰੀਨਵੇ ਡਿਵੀਜ਼ਨ ਦੇ ਸਾਬਕਾ ਉਮੀਦਵਾਰ ਡਾ.ਅਮਰਜੀਤ ਟਾਂਡਾ ਨੇ ਪਿਛਲੇ ਹਫਤੇ ਲੇਬਰ ਪਾਰਟੀ ਚ ਦੁਬਾਰਾ ਸ਼ਾਮਿਲ ਹੋਏ ਤੇ
ਨਿਊ ਸਾਊਥ ਵੇਅਲਜ਼ ਦੇ ਪਰੀਮੀਅਰ ਕ੍ਰਿਸ਼ਟੀਨਾ ਕਨੇਲੀ ਨੂੰ ਸਥਾਨਕ ਭਾਰਤੀਆਂ ਦੇ ਡੈਲੀਗੇਟ ਨੂੰ ਲੈ ਕੇ ਮਿਲੇ ਤੇ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਵਾਰਤਾਲਾਪ ਤੇ ਮੁਲਾਕਾਤ ਡੇੜ ਘੰਟਾ ਕੀਤੀ ।
ਡਾ.ਅਮਰਜੀਤ ਟਾਂਡਾ ਨੇ ਪਰੀਮੀਅਰ ਕ੍ਰਿਸ਼ਟੀਨਾ ਕਨੇਲੀ ਨੂੰ ੂ ਗਰੀਨਵੇ, ਬਲ਼ੈਕਟਾਊਨ ਦੇ ਇਲਾਕੇ ਦੇ ਸ਼ਹਿਰੀਆਂ ਦੀਆਂ ਸਮੱਸਿਆਵਾਂ ਤੇ ਮੰਗਾਂ ਬਾਰੇ ਜਾਣੂ ਕਰਾਇਆ-ਜਿਵੇਂ ਕਿ ਸੰਨੀਹੌਲਟ ਰੋਡ ਤੇ ਰਾਈਟ ਟਰਨ, ਕੋਆਕਰ ਹਿੱਲਜ ਸਟੇਸਨ ਤੇ ਲਿਫਟ ਦਾ ਪ੍ਰਬੰਦ, ਹਸਪਤਾਲ ਚ ਪਾਰਕਿੰਗ, ਵਾਧੂ ਲਾਏ ਸਪੀਡ ਕੈਮਰਿਆਂ ਦੀ ਬਹੁਤਾਤ ਨੂੰ ਘੱਟ ਕਰਨ ਦੀ ਮੰਗ, ਕਮਿਊਨਿਟੀ ਹਾਲ ਦੀ ਘੱਟ ਰੇਟ ਤੇ ਬੁਕਕਿੰਗ, ਪੈਨਸਨ ਚ ਵਾਧੇ, ਇਲਾਕੇ ਵਧੀਆ ਸਕੂਲ ਤੇ ਹਸਪਤਾਲ ਸਹੂਲਤਾਂ ਦਾ ਪ੍ਰਬੰਧ ਅਤਿਆਦ।ਡਾ.ਟਾਂਡਾ ਲੇਬਰ ਪਾਰਟੀ ਚ ਦੁਬਾਰਾ ਸ਼ਾਮਿਲ ਹੋਏ ਤੇ ਕ੍ਰਿਸ਼ਟੀਨਾ ਕਨੇਲੀ ਨੂੰ ਮਿਲੇ