ਕਰਿਸ਼ਮਾ ਅਤੇ ਉਸ ਦੇ ਪਤੀ ਦੇ ਸਬੰਧ ਆਪਸ ਵਿੱਚ ਨਾਰਮਲ ਨਹੀਂ ਹਨ। ਪਿੱਛਲੇ ਦਿਨੀ ਕਰਿਸ਼ਮਾ ਨੇ ਆਪਣੇ ਬੇਟੇ ਕਿਆਨ ਅਤੇ ਬੇਟੀ ਸਮਾਇਰਾ ਦਾ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਇਆ। ਇਸ ਮੌਕੇ ਤੇ ਕਰਿਸ਼ਮਾ ਦੇ ਪਤੀ ਸੰਜੇ ਆਏ ਤਾਂ ਸੀ ਪਰ ਇਸ ਤਰ੍ਹਾਂ ਲਗ ਰਿਹਾ ਸੀ ਕਿ ਉਹ ਫਾਰਮੈਲਟੀ ਪੂਰੀ ਕਰ ਰਹੇ ਹਨ।
ਕਰਿਸ਼ਮਾ ਅਤੇ ਸੰਜੇ ਵਿਚਕਾਰ ਰਿਸ਼ਤੇ ਸੁਧਰਨ ਦੀ ਬਜਾਏ ਵਿਗੜਦੇ ਹੀ ਜਾ ਰਹੇ ਹਨ। ਕਪੂਰ ਪਰੀਵਾਰ ਨਾਲ ਜੁੜੇ ਕੁਝ ਸੂਤਰਾਂ ਅਨੁਸਾਰ ਇਨ੍ਹਾਂ ਵਿੱਚ ਦਰਾੜ ਵਧਦੀ ਹੀ ਜਾ ਰਹੀ ਹੈ ਅਤੇ ਸੁਲਹ ਸਫਾਈ ਦੀ ਗੁੰਜਾਇਸ਼ ਹੁਣ ਬਹੁਤ ਘੱਟ ਹੋ ਗਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਰਿਸ਼ਮਾ ਦੇ ਮਾਤਾ ਪਿਤਾ ਨੇ ਵੀ ਸੰਜੇ ਨਾਲੋਂ ਸਾਰੇ ਰਿਸ਼ਤੇ ਤੋੜ ਲਏ ਹਨ। ਸੰਜੇ ਅਤੇ ਕਰਿਸ਼ਮਾ ਦੇ ਆਪਸੀ ਰਿਸ਼ਤੇ ਵਿੱਚ ਕੁੜਤਨ ਦੀ ਵਜ੍ਹਾ ਹੋਟਲ ਵਪਾਰੀ ਛਟਵਾਲ ਦੀ ਪਤਨੀ ਪ੍ਰਿਆ ਨੂੰ ਦਸਿਆ ਜਾ ਰਿਹਾ ਹੈ। ਉਸ ਨਾਲ ਸੰਜੇ ਦੀਆਂ ਨਜ਼ਦੀਕੀਆਂ ਵੱਧ ਰਹੀਆਂ ਹਨ। ਦੋਵਾਂ ਨੂੰ ਜਿਆਦਾ ਤਰ ਇੱਕਠਿਆਂ ਵੇਖਿਆ ਜਾਂਦਾ ਹੈ। ਜੋ ਕਰਿਸ਼ਮਾ ਨੂੰ ਰਾਸ ਨਹੀਂ ਆ ਰਿਹਾ। ਇਸ ਲਈ ਸੁਣਨ ਵਿੱਚ ਆ ਰਿਹਾ ਹੈ ਕਿ ਸ਼ਾਇਦ ਕਰਿਸ਼ਮਾ ਸੰਜੇ ਤੋਂ ਤਲਾਕ ਲੈ ਲਵੇਗੀ।