ਪੰਜਾਬ ਸਰਕਾਰ ਵੱਲੋਂ 200 ਖੇਤੀਬਾੜੀ ਵਿਕਾਸ ਅਫਸਰਾਂ ਦੀ ਕੀਤੀ ਗਈ ਸਲੈਕਸਨ ਵਿੱਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ ਸਾਰੇ ਉਮੀਦਵਾਰਾਂ ਦੀ ਮੈਰਿਟ ਮੁਤਾਬਿਕ ਸਾਂਝੀ ਲਿਸਟ ਜਾਰੀ ਨਾ ਕਰਕੇ ਮਾਨਯੋਗ ਸੁਪਰੀਮ ਕੋਰਟ ਵਲੋਂ ਕੀਤੇ ਗਏ ਆਰਡਰਾਂ ਦੀ ਉਲੰਘਣਾ ਕੀਤੀ ਗਈ ਹੈ। ਇਹਨਾਂ ਗੱਲਾਂ ਦਾ ਖੁਲਾਸਾ ਕਰਦੇ ਹੋਏ ਪ੍ਰੋਫੈਸਰ ਹਰਨੇਕ ਸਿੰਘ, ਪ੍ਰਧਾਨ ਰਿਜਰਵੇਸ਼ਨ ਚੋਰ ਫੜੋ ਪੱਕਾ ਮੋਰਚਾ, ਮੋਹਾਲੀ ਨੇ ਦੱਸਿਆ ਕਿ ਕੈਟੇਗਿਰੀ ਮੁਤਾਬਿਕ ਮੈਰਿਟ ਲਿਸਟ ਜਾਰੀ ਕੀਤੀ ਗਈ ਹੈ ਅਤੇ ਜਿਹੜੇ ਅਨੁਸੂਚਿਤ ਜਾਤੀ ਅਤੇ ਬੈਕਵਰਡ ਕੈਟੇਗਿਰੀ ਦੇ ਉਮੀਦਵਾਰਾਂ ਦੇ ਨੰਬਰ ਜਨਰਲ ਕੈਟੇਗਿਰੀ ਦੇ ਆਖਰੀ (78 ਅਠੱਤਰਵੇਂ) ਉਮੀਦਵਾਰ ਤੋਂ ਵੱਧ ਸਨ ਉਹਨਾਂ ਨੂੰ ਵੀ ਅਨੁਸੂਚਿਤ ਜਾਤੀ ਅਤੇ ਬੈਕਵਰਡ ਕੈਟੇਗਿਰੀ ਵਿੱਚ ਰੱਖ ਕੇ ਵੱਖਰੀ ਮੈਰਿਟ ਲਿਸਟ ਬਣਾਈ ਗਈ ਹੈ ਜਦੋਂ ਕਿ ਇਹਨਾਂ ਉਮੀਦਵਾਰਾਂ ਨੂੰ ਜਨਰਲ ਕੈਟੇਗਿਰੀ ਵਿੱਚ ਗਿਣਿਆ ਜਾਣਾ ਹੈ ਅਤੇ ਇੱਕ ਸਾਰੇ ਉਮੀਦਵਾਰਾਂ ਦੀ ਸਾਂਝੀ ਮੈਰਿਟ ਲਿਸਟ ਜਾਰੀ ਕੀਤੀ ਜਾਣੀ ਸੀ ਜੋ ਕਿ ਇਹਨਾਂ ਨੇ ਜਾਣਬੁੱਝ ਕੇ ਕੀਤੀ ਹੀ ਨਹੀਂ।ਜਨਰਲ ਕੈਟੇਗਿਰੀ ਦੀ ਜਾਰੀ ਕੀਤੀ ਗਈ ਮੈਰਿਟ ਲਿਸਟ ਤੇ ਲੜੀ ਨੰਬਰ 78 ਤੇ ਉਮੀਦਵਾਰ ਦਾ ਨਾਮ ਕੰਮਾ ਬਾਂਸਲ ਹੈ ਅਤੇ ਇਸਦੇ ਕੁੱਲ 355.70 ਨੰਬਰ ਹਨ।ਇਸ ਤੋਂ ਇਲਾਵਾ ਲੜੀ ਨੰਬਰ 186,187,188,189 ਅਤੇ 190 ਐਸ.ਸੀ ਉਮੀਦਵਾਰਾਂ ਦੇ ਨੰਬਰ ਵੀ ਜਨਰਲ ਕੈਟੇਗਿਰੀ ਦੇ ਲੜੀ ਨੰਬਰ 78 ਤੋਂ ਵੱਧ ਹਨ,ਇਸ ਲਈ ਇਹਨਾਂ ਉਮੀਦਵਾਰਾਂ ਨੂੰ ਵੀ ਐਸ.ਸੀ ਕੇਟੇਗਿਰੀ ਵਿੱਚ ਨਹੀਂ ਗਿਣਿਆ ਜਾਣਾ।ਇਸ ਤੋਂ ਇਲਾਵਾ ਲੜੀ ਨੰਬਰ 231 ਅਤੇ 232 ਉਮੀਦਵਾਰਾਂ ਦੇ ਨੰਬਰ ਵੀ ਜਨਰਲ ਕੈਟੇਗਿਰੀ ਦੇ ਲੜੀ ਨੰਬਰ 78 ਤੋਂ ਵੱਧ ਹਨ,ਇਸ ਲਈ ਇਹਨਾਂ ਉਮੀਦਵਾਰਾਂ ਨੂੰ ਵੀ ਬਾਲਮੀਕ/ਮਜਵੀ ਕੇਟੇਗਿਰੀ ਵਿੱਚ ਨਹੀਂ ਗਿਣਿਆ ਜਾਣਾ।ਇਸ ਤੋਂ ਇਲਾਵਾ ਲੜੀ ਨੰਬਰ 273 ਤੋਂ ਲੈ ਕੇ ਲੜੀ ਨੰਬਰ 292 ਤੱਕ ਦੇ ਬੀ ਸੀ ਕੈਟੇਗਿਰੀ ਉਮੀਦਵਾਰਾਂ ਦੇ ਨੰਬਰ ਵੀ ਜਨਰਲ ਕੈਟੇਗਿਰੀ ਦੇ ਲੜੀ ਨੰਬਰ 78 ਤੋਂ ਵੱਧ ਹਨ,ਇਸ ਲਈ ਇਹਨਾਂ ਉਮੀਦਵਾਰਾਂ ਨੂੰ ਵੀ ਬੀ.ਸੀ ਕੇਟੇਗਿਰੀ ਵਿੱਚ ਨਹੀਂ ਗਿਿਣਆ ਜਾਣਾ।ਇਸ ਲਈ ਐਸ.ਸੀ ਅਦਰ ਦੇ 5,ਬਾਲਮੀਕੀ / ਮਜ੍ਹਬੀ ਦੇ 2,ਬੀ.ਸੀ ਦੇ 20 ਉਮੀਦਵਾਰਾਂ ਨੂੰ ਜਨਰਲ ਕੈਟੇਗਿਰੀ ਵਿੱਚ ਗਿਣਿਆ ਜਾਵੇ ਅਤੇ ਇਹਨਾਂ ਕੈਟੇਗਿਰੀ ਦੇ ਬਣਦੇ ਵੱਧ ਉਮੀਦਵਾਰਾਂ ਨੂੰ ਸਲੈਕਟ ਕੀਤਾ ਜਾਵੇ ਜੀ।ਪ੍ਰੋਫੈਸਰ ਹਰਨੇਕ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਅਧਿਕਾਰੀਆਂ ਵਲੋਂ ਜਾਣਬੁੱਝ ਕੇ ਮਾਨਯੋਗ ਸੁਪਰੀਮਕੋਰਟ ਦੇ ਹੁਕਮਾਂ ਦੀ ਅਣਦੇਖੀ ਕਰਕੇ ਮੈਰਿਟ ਲਿਸਟ ਜਾਰੀ ਕੀਤੀ ਗਈ।ਇਸ ਲਈ ਇਹਨਾਂ ਅਧਿਕਾਰੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਖੇਤੀਬਾੜੀ ਵਿਕਾਸ ਅਫਸਰਾਂ ਦੀ ਕੀਤੀ ਗਈ ਸਲੈਕਸਨ ਵਿੱਚ ਅਨੁਸੂਚਿਤ ਜਾਤੀ ਅਤੇ ਬੈਕਵਰਡ ਕੈਟੇਗਿਰੀ ਦੇ ਉਮੀਦਵਾਰਾਂ ਨੂੰ ਬਣਦੀਆਂ ਪੋਸਟਾਂ ਤੇ ਸਲੈਕਟ ਨਾਂ ਕਰਨ ਬਾਰੇ
This entry was posted in ਪੰਜਾਬ.