ਬੰਗਲੂਰੂ- ਸਿਲੀਕਾਨ ਰਾਜਧਾਨੀ-ਬੰਗਲੂਰੂ ਦੇ ਅਤਿਵਾਦੀ ਰਡਾਰ ‘ਤੇ ਅੱਧ ਲੜੀਵਾਰ ਧਮਾਕੇ ਕਰਨ ਦੀ ਇਕ ਅਤਿਵਾਦੀ ਈਮੇਲ ਮਿਲੀ ਹੈ। ਇਸ ਦਹਿਸ਼ਤ ਭਰਪੂਰ ਈਮੇਲ ਆਉਣ ਤੋਂ ਬਾਅਦ ਸ਼ਹਿਰ ਦੀਆਂ ਸਾਰੀਆਂ ਆਈ ਟੀ ਕੰਪਨੀਆਂ ਨੂੰ ਪੂਰੀ ਤਰ੍ਹਾਂ ਸੁਚੇਤ ਕਰਦੇ ਹੋਏ ਸੁਰੱਖਿਆ ਦੇ ਪ੍ਰਬੰਧ ਵਧਾ ਦਿੱਤੇ ਗਏ ਹਨ।
ਕਰਨਾਟਕ ਪੁਲਿਸ ਨੇ ਅਮਰੀਕਾ ਤੋਂ ਆਈ ਇਕ ਧਮਕੀ ਭਰੀ ਈਮੇਲ ਤੋਂ ਬਾਅਦ ਕੋਈ ਵੀ ਕੋਤਾਹੀ ਨਾ ਵਰਤਦੇ ਹੋਏ ਸਾਰੀਆਂ ਆਈਟੀ ਕੰਪਨੀਆਂ ਦੀ ਸਰੁੱਿਖਆ ਵਧਾ ਦਿੱਤੀ ਹੈ। ਈਮੇਲ ਵਿਚ ਤਾੜਨਾ ਕੀਤੀ ਗਈ ਹੈ ਕਿ ਸਾਰੀਆਂ ਵੱਡੀਆਂ ਆਈਟੀ ਕੰਪਨੀਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇਗਾ। ਜਾਂਚ ਏਜੰਸੀਆਂ ਨੇ ਇਨ੍ਹਾਂ ਧਮਕੀਆਂ ਨੂੰ ਆਮ ਨਾ ਸਮਝਦੇ ਹੋਏ ਸਾਰੀਆਂ ਆਈਟੀ ਕੰਪਨੀਆਂ ਵਿਚ ਅਲਰਟ ਐਲਾਨ ਦਿੱਤਾ ਹੈ। ਜਿਸ ਵਿਚ ਵਿਪ੍ਰੋ, ਇੰਫੋਸਿਸ, ਐਨੇਕਚਰ ਅਤੇ ਕ੍ਰਾਨੇਸ ਸਾਫ਼ਵੇਅਰ ਕੰਪਨੀਆਂ ਨੂੰ ਇਸ ਧਮਕੀ ਦੀ ਸੂਚਨਾ ਦੇ ਦਿੱਤੀ ਗਈ ਹੈ।
ਐਡੀਸ਼ਨਲ ਕਮਿਸ਼ਨਰ ਗੋਪਾਲ ਬੀ ਹੋਸੁਰ ਨੇ ਇਸ ਧਮਕੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਇੰਫੋਸਿਸ, ਵਿਪ੍ਰੋ, ਕੇਪਜੇਮਿਨੀ ਅਤੇ ਐਨੇਕਚਰ ਕੰਪਨੀਆਂ ਨੂੰ ਤਬਾਹ ਕਰਨ ਦੀ ਈਮੇਲ ਮਿਲੀ ਹੈ, ਜਿਸਤੋਂ ਬਾਅਦ ਉਹ ਕੋਈ ਵੀ ਲਾਪ੍ਰਵਾਹੀ ਨਹੀਂ ਵਰਤਣੀ ਚਾਹੁੰਦੇ। ਉਨ੍ਹਾਂ ਨੇ ਕਿਹਾ ਆਈਟੀ ਦੀ ਰਾਜਧਾਨੀ ਨੂੰ ਕਿਸੇ ਵੀ ਭਿਅੰਕਰ ਨਤੀਜੇ ਤੋਂ ਬਚਣ ਲਈ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਇਸੇ ਕਰਕੇ ਸਾਰੀਆਂ ਆਈਟੀ ਕੰਪਨੀਆਂ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਅਤਿਵਾਦੀਆਂ ਵਲੋਂ ਵਿਪ੍ਰੋ ਅਤੇ ਇੰਫੋਸਿਸ ਨੂੰ ਉਡਾਉਣ ਦੀ ਧਮਕੀ
This entry was posted in ਭਾਰਤ.