ਲੰਡਨ- ਇਕ ਵਿਅਕਤੀ ਨੇ 12 ਦਿਨਾਂ ਦੀ ਸਜਾ ਕਟਣ ਤੋਂ ਬਾਅਦ ਜੇਲ੍ਹ ਦੇ ਵਾਰਡਨ ਤੇ ਮੁਕਦਮਾ ਕਰ ਦਿਤਾ ਕਿਉਂਕਿ ਉਸਦਾ ਪਾਲਤੂ ਤੋਤਾ ਮਰ ਗਿਆ। ਕੈਦੀ ਦਾ ਕਹਿਣਾ ਹੈ ਕਿ ਜੇਲ੍ਹਰ ਨੇ ਉਸਨੂੰ ਫੋਨ ਨਹੀ ਕਰਨ ਦਿਤਾ। ਜੇ ਉਸਨੂੰ ਫੋਨ ਕਰਨ ਦੀ ਇਜਾਜਤ ਦਿਤੀ ਹੁੰਦੀ ਤਾਂ ਉਸਦਾ ਤੋਤਾ ਬੱਚ ਜਾਣਾ ਸੀ। ਥਾਮਿਸ ਗੁਡਰਿਚ ਨਾਂ ਦੇ ਵਿਅਕਤੀ ਨੇ ਜੇਲ੍ਹ ਵਿਚ ਕੰਮ ਕਰ ਰਹੇ ਵਾਰਡਨ ਤੇ ਹਰਜਾਨੇ ਦੇ ਤੌਰ ਤੇ ਪੰਜ ਲੱਖ ਡਾਲਰ ਦਾ ਮੁਕਦਮਾ ਕੀਤਾ ਹੈ। ਥਾਮਿਸ ਆਪਣੇ ਡਰਾਈਵਿੰਗ ਲਾਈਸੰਸ ਦਾ ਨਵੀਨੀਕਰਣ ਕਰਵਾਏ ਬਗੈਰ ਹੀ ਕਾਰ ਚਲਾ ਰਿਹਾ ਸੀ। ਇਸ ਅਰੋਪ ਦੇ ਤਹਿਤ ਉਸਨੂੰ ਗ੍ਰਿਫਤਾਰ ਕਰਕੇ 12 ਦਿਨਾਂ ਲਈ ਸੁਧਾਰਘਰ ਵਿਚ ਭੇਜ ਦਿਤਾ ਸੀ। ਥਾਮਸਨ ਨੇ ਦਸਿਆ ਕਿ ਉਸਨੇ ਜੇਲ੍ਹ ਦੇ ਵਾਰਡਨ ਨੂੰ ਬੇਨਤੀ ਕੀਤੀ ਕਿ ਉਸਨੂੰ ਆਪਣੇ ਇਕ ਦੋਸਤ ਨੂੰ ਫੋਨ ਕਰਨ ਦਿਤਾ ਜਾਵੇ ਤਾਂ ਜੋ ਉਹ ਆਪਣੇ ਪਾਲਤੂ ਤੋਤੇ ਫਰੈਡੀ ਨੂੰ ਫੂਡ ਖਵਾਉਣ ਬਾਰੇ ਆਪਣੇ ਦੋਸਤ ਨੂੰ ਕਹਿ ਸਕੇ। ਪਰ ਵਾਰਡਨ ਨੇ ਉਸਨੂੰ ਫੋਨ ਨਹੀ ਕਰਨ ਦਿਤਾ। ਇਹ ਖੂਬਸੂਰਤ ਤੋਤਾ 20 ਸਾਲਾਂ ਤੋਂ ਥਾਮਿਸ ਦੇ ਨਾਲ ਰਹਿ ਰਿਹਾ ਸੀ। ਤੋਤੇ ਨੂੰ ਉਸਨੇ 15 ਹਜਾਰ ਪੌਂਡ ਵਿਚ ਖ੍ਰੀਦਿਆ ਸੀ। ਜਦੋਂ 12 ਦਿਨਾਂ ਬਾਅਦ ਗੁਡਰਿਚ ਘਰ ਪਹੁੰਚਿਆ ਤਾਂ ਫਰੈਡੀ ਮਰ ਚੁਕਿਆ ਸੀ। ਉਸਦੇ ਦੋ ਦੂਸਰੇ ਤੋਤੇ ਬੱਚ ਗਏ ਸਨ ਕਿੳਂਕਿ ਉਨ੍ਹਾਂ ਦੇ ਪਿੰਜਰਿਆਂ ਵਿਚ ਗੁਜਾਰੇ ਜੋਗਾ ਭੋਜਨ ਸੀ।