ਵਾਸਿੰਗਟਨ- ਅਮਰੀਕਾ ਦੀ ਵਿਦੇਸ਼ ਮੰਤਰੀ ਹਿਲਰੀ ਕਲਿੰਟਨ ਨੇ ਇੱਕ ਅਮਰੀਕਨ ਚੈਨਲ ਨਾਲ ਗੱਲਬਾਤ ਦੌਰਾਨ ਇਹ ਕਿਹਾ ਕਿ ਜੇ ਓਬਾਮਾ 2012 ਵਿੱਚ ਦੁਬਾਰਾ ਰਾਸ਼ਟਰਪਤੀ ਚੁਣਿਆ ਜਾਂਦਾ ਹੈ ਤਾਂ ਅਜਿਹੀ ਹਾਲਤ ਵਿੱਚ ਉਹ ਵਿਦੇਸ਼ ਮੰਤਰੀ ਦੇ ਦੂਸਰੇ ਕਾਰਜਕਾਲ ਲਈ ਇੱਛਾ ਨਹੀਂ ਰੱਖਦੀ।
ਸੀਐਨਐਨ ਨਿਊਜ਼ ਚੈਨਲ ਤੇ ਗੱਲਬਾਤ ਦੌਰਾਨ ਹਿਲਰੀ ਕਲਿੰਟਨ ਨੇ ਕਿਹਾ ਕਿ ਉਸ ਦੀ ਰਾਸ਼ਟਰਪਤੀ ਦੇ ਅਹੁਦੇ ਲਈ ਦੁਬਾਰਾ ਉਮੀਦਵਾਰ ਬਣਨ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਵਿਦੇਸ਼ ਮੰਤਰੀ ਦੀ ਇਹੋ ਟਰਮ ਪੂਰੀ ਕਰੇਗੀ। ਇਸ ਤੋਂ ਬਾਅਦ ਉਹ ਵਿਦੇਸ਼ ਮੰਤਰੀ ਨਹੀਂ ਬਣਨਾ ਚਾਹੁੰਦੀ। ਜਦੋਂ ਉਨ੍ਹਾਂ ਤੋਂ ਇਹ ਪੁਛਿਆ ਗਿਆ ਕਿ ਜੇ ਓਬਾਮਾ ਦੁਬਾਰਾ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਕੀ ਉਹ ਵਿਦਸ਼ ਮੰਤਰੀ ਦੇ ਤੌਰ ਤੇ ਆਪਣਾ ਦੂਸਰਾ ਕਾਰਜਕਾਲ ਪੂਰਾ ਕਰੇਗੀ, ਤਾਂ ਹਿਲਰੀ ਨੇ ਸਾਫ ਸ਼ਬਦਾਂ ਵਿੱਚ ਕਿਹਾ ‘ਨਹੀਂ’।