ਜਲੰਧਰ- ਜਲੰਧਰ ਦੇ ਤਲਵਾਨ ਪਿੰਡ ਵਿਚ ਇਕ ਪ੍ਰੌਗਰਾਮ ਦੌਰਾਨ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ਦੇ ਪ੍ਰਬੰਧਾਂ ਦੀਆਂ ਧਜੀਆਂ ਉਡਾਂਊਦਾ ਹੋਇਆ ਇਕ ਬੰਦੂਕਧਾਰੀ ਵੀਆਈਪੀ ਐਂਟਰੀ ਤੋਂ ਦਾਖਿਲ ਹੋ ਕੇ ਪ੍ਰੋਗਰਾਮ ਵਾਲੀ ਜਗ੍ਹਾ ਤੇ ਬਾਦਲ ਦੇ ਕੋਲ ਜਾ ਕੇ ਖੜਾ ਹੋ ਗਿਆ। ਪੁਲਿਸ ਅਧਿਕਾਰੀਆਂ ਅਨੁਸਾਰ ਉਸ ਹਥਿਆਰਬੰਦ ਵਿਅਕਤੀ ਨੂੰ ਉਸੇ ਵੇਲੇ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸ ਸਮੇਂ ਵਿਧਾਇਕ ਗੁਰਦੀਪ ਸਿੰਘ ਭੁਲਰ ਦੀ ਯਾਦ ਵਿਚ ਪ੍ਰੋਗਰਾਮ ਚਲ ਰਿਹਾ ਸੀ। ਜਿਸ ਵਿਚ ਸਿ਼ਰਕਤ ਕਰਨ ਲਈ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਉਥੇ ਪਹੁੰਚੇ ਸਨ। ਕੁਝ ਦਿਨ ਪਹਿਲਾਂ ਹੀ ਵਿਧਾਇਕ ਗੁਰਦੀਪ ਸਿੰਘ ਭੁਲਰ ਦਾ ਚੰਡੀਗੜ੍ਹ ਵਿਚ ਦਿਹਾਂਤ ਹੋ ਗਿਆ ਸੀ। ਸੁਖਬੀਰ ਸਿੰਘ ਬਾਦਲ ਵੀ ਉਸ ਸਮੇ ਉਥੇ ਹੀ ਮੌਜੂਦ ਸਨ। ਇਸ ਘਟਨਾਂ ਤੋਂ ਬਾਅਦ ਜਲਦੀ ਹੀ ਇਕ ਸਬ- ਇੰਸਪੈਕਟਰ ਸਮੇਤ ਚਾਰ ਪੁਲਿਸ ਕਰਮਚਾਰੀਆਂ ਨੂੰ ਸਸਪੈਂਡ ਕਰ ਦਿਤਾ ਗਿਆ।
ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ਵਿਚ ਲਾਪ੍ਰਵਾਹੀ ਵਰਤਣ ਤੇ 4 ਪੁਲਿਸ ਕਰਮਚਾਰੀ ਬਰਖਾਸਤ
This entry was posted in ਪੰਜਾਬ.