ਅੰਮ੍ਰਿਤਸਰ – ਸਥਾਨਕ ਸ੍ਰ. ਠਾਕਰ ਸਿੰਘ ਆਰਟ ਗੈਲਰੀ ਵਿੱਚ ਗੁਰਬਚਨ ਸਿੰਘ ਮੈਦਾਨ ਜੋ ਕਿ ਐਫ.ਸੀ.ਆਈ ਵਿੱਚੋਂ 3 ਸਾਲ ਪਹਿਲਾਂ ਸੇਵਾ ਮੁਕਤ ਹੋਏ ਹਨ ਨੇ ਆਪਣੀ ਪੇਂਟਿੰਗ ਦੀ ਤਿੰਨ ਰੋਜ਼ਾ ਨੁਮਾਇਸ਼ ਲਗਾਈ। ਜਿਸ ਵਿੱਚ ਹੀਰ ਰਾਂਝਾ, ਸੋਹਣੀ ਮਹੀਵਾਲ, ਸੱਸੀ ਪੰਨੂ, ਮਿਰਜ਼ਾ ਸਾਹਿਬਾਂ ਵਰਗੇ ਪ੍ਰੇਮੀਆਂ ਦੀਆਂ ਪੇਂਟਿੰਗ ਤੋਂ ਇਲਾਵਾ ਸਾਹਿਰ ਲੁਧਿਆਣਵੀ, ਲਤਾ ਮੰਗੇਸ਼ਕਰ, ਉਸ਼ਾ ਮੰਗੇਸ਼ਕਰ, ਸ਼ਿਵ ਜੀ ਮਹਾਰਾਜ ਤੇ ਹੋਰ ਦਿਲ ਖਿਚਵੀਆਂ ਪੇਂਟਿਗ ਸ਼ਾਮਿਲ ਹਨ। ਮੈਦਾਨ ਨੇ ਇਕ ਪੰਜਾਬੀ ਕਵਿਤਾਵਾਂ ਦੀ ਪੁਸਤਕ ‘ਨੈਣਾਂ ਦਾ ਵਣਜਾਰਾ’ ਤੇ ਹਿੰਦੀ ਕਾਵਿ ਸੰਗ੍ਰਿਹ ‘ਐ ਕਵਿਤਰੀ ਜਾਗੋ’ ਲਿਖੀਆਂ ਹਨ। ਇਹ ਪੇਂਟਿੰਗ ਵੀ ਇਹਨਾਂ ਕਵਿਤਾਵਾਂ ਦਾ ਹੀ ਸਿੱਟਾ ਹੈ ਮੈਦਾਨ ਇਕ ਚੰਗਾ ਬੁੱਤ ਤਰਾਸ਼ ਵੀ ਹੈ। ਉਸ ਨੇ ਅਧੂਰੀ ਔਰਤ, ਸ਼ਹੀਦ ਭਗਤ ਸਿੰਘ, ਸ਼ਮਾਂ, ਭੋਲੇ ਸ਼ੰਕਰ ਆਦਿ ਦੇ ਬੁੱਤ ਤਰਾਸ਼ੇ ਹਨ। ਇਸ ਸਮੁੱਚੇ ਕਾਰਜ਼ ਵਿੱਚ ਉਹਨਾਂ ਦੀ ਸਪਤਨੀ ਬੀਬੀ ਮਨਮੋਹਨ ਕੌਰ ਦਾ ਵਿਸ਼ੇਸ਼ ਯੋਗਦਾਨ ਹੈ।