ਇਸਲਾਮਾਬਾਦ- ਪਾਕਿਸਤਾਨ ਦੇ ਸੁਰੱਖਿਆ ਸਲਾਹਕਾਰ ਮਹਿਮੂਦ ਅਲੀ ਦੁਰਾਨੀ ਨੂੰ ਪ੍ਰਧਾਨਮੰਤਰੀ ਗਿਲਾਨੀ ਨੇ ਬਰਖਾਸਤ ਕਰ ਦਿਤਾ ਹੈ। ਦੁਰਾਨੀ ਨੇ ਇਕ ਟੀਵੀ ਚੈਨਲ ਤੇ ਇਹ ਸਵੀਕਾਰ ਕਰ ਲਿਆ ਸੀ ਕਿ ਮੁੰਬਈ ਹਮਲਿਆਂ ਵਿਚ ਸ਼ਾਮਿਲ ਅਜਮਲ ਕਸਾਬ ਪਾਕਿਸਤਾਨ ਦਾ ਹੀ ਨਾਗਰਿਕ ਹੈ। ਪਾਕਿਸਤਾਨ ਦੀ ਸਰਕਾਰ ਨੂੰ ਦੁਰਾਨੀ ਦੁਆਰਾ ਬੋਲਿਆ ਗਿਆ ਇਹ ਸੱਚ ਨਾਂਗਵਾਰ ਗੁਜਰਿਆ ਅਤੇ ਉਸਨੂੰ ਉਸਦੇ ਪਦ ਤੋਂ ਹਟਾ ਦਿਤਾ ਗਿਆ। ਹੁਣ ਤਾਂ ਪਾਕਿਸਤਾਨ ਦੇ ਸੂਚਨਾ ਮੰਤਰੀ ਸ਼ੈਰੀ ਰਹਿਮਾਨ ਨੇ ਵੀ ਇਹ ਮੰਨ ਲਿਆ ਹੈ ਕਿ ਕਸਾਬ ਪਾਕਿਸਤਾਨੀ ਨਾਗਰਿਕ ਹੈ। ਕਸਾਬ ਦੀ ਨਾਗਰਿਕਤਾ ਨੂੰ ਲੈ ਕੇ ਪਾਕਿਸਤਾਨ ਕਈ ਵਾਰ ਆਪਣੇ ਬਿਆਨ ਬਦਲ ਚੁਕਾ ਹੈ। ਕੁਝ ਵੀ ਹੋਵੇ ਦੁਰਾਨੀ ਨੂੰ ਤਾਂ ਸੱਚ ਬੋਲ ਕੇ ਆਪਣੇ ਅਹੁਦੇ ਤੋਂ ਹੱਥ ਧੋਣੇ ਪੈ ਗਏ ਹਨ।