ਬਰਲਿਨ- ਸਤ ਅਤੇ ਛੇ ਸਾਲ ਦਾ ਇਕ ਪ੍ਰੇਮੀ ਜੋੜਾ ਜਰਮਨੀ ਤੋਂ ਅਫਰੀਕਾ ਜਾ ਕੇ ਵਿਆਹ ਕਰਵਾਉਣ ਲਈ ਘਰ ਤੋਂ ਭਜਿਆ, ਪਰ ਜਲਦੀ ਹੀ ਪਕੜੇ ਗਏ। ਇਸ ਪਿਆਰੇ ਜਿਹੇ ਜੋੜੇ ਦਾ ਨਾਂ ਮਿਕਾ ਅਤੇ ਅਨਾਂ ਹੈ। ਜਰਮਨੀ ਦੀ ਪੁਲਿਸ ਅਨੁਸਾਰ ਦੋਂਵੇ ਇਕ ਦੂਸਰੇ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਵਿਆਹ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਇਹ ਸਕੀਮ ਬਣਾਈ ਕਿ ਅਫਰੀਕਾ ਦੇ ਗਰਮ ਮੌਸਮ ਵਿਚ ਜਾ ਕੇ ਵਿਆਹ ਕਰਵਾਇਆ ਜਾਵੇ। ਇਸ ਲਈ ਉਹ ਨਵੇਂ ਸਾਲ ਦੀ ਸਵੇਰ ਨੂੰ ਹੀ ਅਫਰੀਕਾ ਜਾਣ ਲਈ ਘਰੋਂ ਭਜ ਗਏ। ਇਨ੍ਹਾਂ ਦੇ ਨਾਲ ਅਨਾਂ ਦੀ ਪੰਜ ਸਾਲ ਦੀ ਭੈਣ ਲੇਨਾ ਵੀ ਸੀ, ਜੋ ਕਿ ਇਸ ਵਿਆਹ ਦੀ ਗਵਾਹ ਬਣਨ ਵਾਲੀ ਸੀ।
ਬਰਲਿਨ ਪੁਲਿਸ ਦੇ ਜਰੈਸਕੋ ਅਨੁਸਾਰ ਇਹ ਯੋਜਨਾ ਤਦ ਬਣੀ ਜਦੋਂ ਮਿਕਾ ਨੇ ਆਪਣੀ ਗਰਲ ਫਰੈਂਡ ਅਨਾਂ ਅਤੇ ਉਸਦੀ ਭੈਣ ਲੇਨਾਂ ਨੂੰ ਇਟਲੀ ਵਿਚ ਗੁਜਾਰੀਆਂ ਆਪਣੀਆਂ ਛੁੱਟੀਆਂ ਬਾਰੇ ਦਸਿਆ। ਅਸਲ ਵਿਚ ਦੋਵਾਂ ਦੇ ਪ੍ਰੀਵਾਰ ਇਕਠੇ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਸਨ। ਨਵੇਂ ਸਾਲ ਦੀ ਸਵੇਰ ਨੂੰ ਜਦੋਂ ਉਨ੍ਹਾਂ ਦੇ ਮਾਂ ਬਾਪ ਅਜੇ ਸੁਤੇ ਪਏ ਸਨ, ਤਾਂ ਤਿੰਨੇ ਬੱਚੇ ਘਰ ਤੋਂ ਭਜ ਗਏ। ਉਨ੍ਹਾਂ ਨੇ ਰਸਤੇ ਲਈ ਆਪਣਾ ਜਰੂਰੀ ਸਮਾਨ ਵੀ ਪੈਕ ਕਰ ਲਿਆ। ਜਿਸ ਵਿਚ ਗਰਮੀਆਂ ਦੇ ਕਪੜੇ, ਸਨਗਲਾਸਜ ਅਤੇ ਸਵੀਮਿੰਗ ਬੈਗ ਸ਼ਾਮਿਲ ਸੀ। ਇਸ ਤੋਂ ਬਾਅਦ ਉਹ ਇਕ ਕਿਲੋਮੀਟਰ ਤਕ ਪੈਦਲ ਚਲੇ। ਫਿਰ ਸੈਂਟਰਲ ਸਟੇਸ਼ਨ ਤਕ ਜਾਣ ਲਈ ਟਰਾਮਾ ਤੇ ਚੜ੍ਹ ਗਏ। ਏਅਰਪੋਰਟ ਤੇ ਜਾਣ ਲਈ ਟਰੇਨ ਦਾ ਇੰਤਜਾਰ ਕਰ ਰਹੇ ਇਨ੍ਹਾਂ ਬੱਚਿਆਂ ਤੇ ਇਕ ਗਾਰਡ ਦੀ ਨਜ਼ਰ ਪੈ ਗਈ ਤਾਂ ਉਸਨੇ ਪੁਲਿਸ ਨਾਲ ਰਾਬਤਾ ਕੀਤਾ। ਪੁਲਿਸ ਅਧਿਕਾਰੀਆਂ ਨੇ ਇਸ ਨੰਨੇ ਪ੍ਰੇਮੀਆਂ ਨੂੰ ਸਮਝਾਇਆ ਕਿ ਅਫਰੀਕਾ ਜਾਣ ਲਈ ਉਨ੍ਹਾਂ ਕੋਲ ਪਾਸਪੋਰਟ ਅਤੇ ਟਿਕਟ ਨਹੀ ਹੈ। ਪੁਲਿਸ ਅਧਿਕਾਰੀ ਉਨ੍ਹਾਂ ਨੂੰ ਹੈਡਕਵਾਟਰ ਲੈ ਗਏ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਇਨ੍ਹਾਂ ਬੱਚਿਆਂ ਬਾਰੇ ਜਾਣਕਾਰੀ ਦਿਤੀ।
ਸਤ ਸਾਲ ਦਾ ਪ੍ਰੇਮੀ ਛੇ ਸਾਲ ਦੀ ਪ੍ਰੇਮਿਕਾ ਨਾਲ ਵਿਆਹ ਕਰਵਾਉਣ ਲਈ ਘਰ ਤੋਂ ਭਜਿਆ
This entry was posted in ਅੰਤਰਰਾਸ਼ਟਰੀ.