ਨਵੀ ਦਿਲੀ- ਸਮਾਜਵਾਦੀ ਪਾਰਟੀ ਦੇ ਮੁੱਖ ਸਕਤਰ ਅਮਰ ਸਿੰਘ ਨੇ ਪਾਰਟੀ ਦੀ ਮੀਟਿੰਗ ਤੋਂ ਬਾਅਦ ਦਿਲੀ ਵਿਚ ਇਕ ਪੱਤਰਕਾਰ ਸੰਮੇਲਨ ਵਿਚ ਲੋਕ ਸਭਾ ਚੋਣਾਂ ਲਈ 28 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਇਸ ਸੂਚੀ ਵਿਚ ਸੰਜੇ ਦੱਤ ਅਤੇ ਮਨੋਜ ਤਿਵਾਰੀ ਦੇ ਨਾਂ ਵੀ ਸ਼ਾਮਿਲ ਹਨ। ਅਮਰ ਸਿੰਘ ਨੇ ਕਿਹਾ ਕਿ ਜੇ ਭਾਜਪਾ ਇਕ ਸਾਬਕਾ ਕਿਰਕਟਰ ਨੂੰ ਹਤਿਆ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਵੀ ਲੋਕ ਸਭਾ ਚੋਣਾਂ ਵਿਚ ਆਪਣਾ ਉਮੀਦਵਾਰ ਬਣਾ ਸਕਦੀ ਹੈ ਤਾਂ ਉਸੇ ਤਰ੍ਹਾਂ ਸੰਜੇ ਦੱਤ ਨੂੰ ਵੀ ਉਮੀਦਵਾਰ ਬਣਾਇਆ ਜਾ ਸਕਦਾ ਹੈ। 1993 ਵਿਚ ਹੋਏ ਬੰਬ ਧਮਾਕਿਆਂ ਵਿਚ ਇਕ ਵਿਸ਼ੇਸ਼ ਟਾਡਾ ਅਦਾਲਤ ਨੇ “ਆਰਮਜ ਐਕਟ ” ਦੇ ਤਹਿਤ ਸੰਜੇ ਦੱਤ ਨੂੰ ਛੇ ਸਾਲ ਦੀ ਸਜਾ ਸੁਣਾਈ ਸੀ। ਇਸ ਸਮੇ ਸੰਜੇ ਦੱਤ ਜਮਾਨਤ ਤੇ ਹਨ।
ੰ
ਅਮਰ ਸਿੰਘ ਨੇ ਕਿਹਾ ਕਿ ਸੰਜੇ ਦੱਤ ਦੇ ਚੋਣ ਲੜਨ ਦੇ ਸਿਲਸਿਲੇ ਵਿਚ ਪਾਰਟੀ ਅਦਾਲਤ ਅਤੇ ਚੋਣ ਕਮਿਸ਼ਨ ਕੋਲੋਂ ਇਜਾਜਤ ਲੈਣ ਲਈ ਜਾਵੇਗੀ। ਜਦੋਂ ਉਨ੍ਹਾਂ ਕੋਲੋਂ ਸੰਜੇ ਦੱਤ ਦੇ ਕਾਂਗਰਸ ਨਾਲ ਰਿਸ਼ਤਿਆਂ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਪਾ ਕਾਂਗਰਸ ਦੀ ਸਹਿਯੋਗੀ ਪਾਰਟੀ ਹੈ। ਇਸ ਲਈ ਕਾਂਗਰਸ ਨੂੰ ਵੀ ਖੁਸ਼ ਹੋਣਾ ਚਾਹੀਦਾ ਹੈ। ਅਮਰ ਸਿੰਘ ਦਾ ਕਹਿਣਾ ਹੈ ਕਿ ਸੰਜੇ ਦੱਤ ਨੂੰ ਕਾਂਗਰਸੀ ਨੇਤਾਵਾਂ ਦਾ ਵੀ ਅਸ਼ੀਰਵਾਦ ਮਿਲੇਗਾ। ਮੁਲਾਇਮ ਸਿੰਘ ਦੇ ਪੁੱਤਰ ਅਖਲੇਸ਼ ਯਾਦਵ ਫਿਰੋਜਾਬਾਦ ਅਤੇ ਕਨੌਜ ਤੋਂ ਦੋ ਜਗ੍ਹਾ ਤੋਂ ਚੋਣ ਲੜਨਗੇ।
ਸੰਜੇ ਦੱਤ ਲਖਨਊ ਤੋਂ ਲੋਕ ਸਭਾ ਦੀ ਚੋਣ ਲੜਨਗੇ
This entry was posted in ਭਾਰਤ.