ਤ੍ਰਿਪੋਲੀ-ਫਰਾਂਸ ਤੋਂ ਬਾਅਦ ਹੁਣ ਅਮਰੀਕਾ ਅਤੇ ਇੰਗਲੈਂਡ ਨੇ ਵੀ ਲੀਬੀਆ ਤੇ ਹਮਲਾ ਕਰ ਦਿੱਤਾ ਹੈ। ਅਮਰੀਕਾ ਨੇ ਲੀਬੀਆ ‘ਤੇ 100 ਤੋਂ ਵੱਧ ਕਰੂਜ਼ ਮਿਸਾਈਲਾਂ ਦੇ ਨਾਲ ਹਮਲਾ ਕੀਤਾ। ਇਸ ਦੌਰਾਨ ਅਮਰੀਕਾ ਵਲੋਂ ਗਦਾਫ਼ੀ ਦੇ 20 ਤੋਂ ਵਧੇਰੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।
ਅਮਰੀਕਾ, ਫਰਾਂਸ ਅਤੇ ਇੰਗਲੈਂਡ ਅਨੁਸਾਰ ਗਦਾਫ਼ੀ ਇਕ ਅਤਿਆਚਾਰ ਕਰਨ ਵਾਲਾ ਸ਼ਾਸਕ ਹੈ ਅਤੇ ਉਹ ਆਪਣੀ ਜਨਤਾ ਦੇ ਪ੍ਰਤੀ ਕੋਈ ਦਇਆ ਨਹੀਂ ਵਿਖਾਵੇਗਾ। ਇਸਤੋਂ ਫਰਾਂਸ ਦੇ ਰਾਸ਼ਟਰਪਤੀ ਸਰਕੋਜ਼ੀ ਅਨੁਸਾਰ ਆਪਣੇ ਹੱਕਾਂ ਲਈ ਮੰਗ ਕਰ ਰਹੇ ਲੋਕਾਂ ਦੀ ਮਦਦ ਕਰਨਾ ਸਾਡਾ ਫਰਜ਼ ਬਣਦਾ ਹੈ। ਸੰਯੁਕਤ ਰਾਸ਼ਟਰ ਵਲੋਂ ਵੀ ਇਨ੍ਹਾਂ ਦੇਸ਼ਾਂ ਦੀ ਹਿਮਾਇਤ ਕੀਤੀ ਜਾ ਰਹੀ ਹੈ। ਇਸਤੋਂ ਪਹਿਲਾਂ ਲੀਬੀਆ ਵਲੋਂ ਨੋ ਫਲਾਈ ਜ਼ੋਨ ਦਾ ਐਲਾਨ ਕੀਤਾ ਗਿਆ ਸੀ। ਫਰਾਂਸ ਵਲੋਂ ਵੀ ਲੀਬੀਆ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਹਵਾਈ ਹਮਲਾ ਕੀਤਾ ਗਿਆ।