ਨਵੀ ਦਿਲੀ- ਸਾਬਕਾ ਉਪਰਾਸ਼ਟਰਪਤੀ ਭੈਰੋਂਸਿੰਘ ਸ਼ੇਖਾਵਤ ਨੇ ਭਾਜਪਾ ਦੇ ਪ੍ਰਧਾਨਮੰਤਰੀ ਦੇ ਅਹੁਦੇ ਲਈ ਲਾਲ ਕ੍ਰਿਸ਼ਨ ਅਡਵਾਨੀ ਦੀ ਦਾਅਵੇਦਾਰੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਪਾਰਟੀ ਵਿਚ ਸੱਭ ਤੋਂ ਬਜੁਰਗ ਨੇਤਾ ਹਨ। ਇਸ ਲਈ ਉਹ ਲੋਕ ਸਭਾ ਚੋਣ ਲੜ ਸਕਦੇ ਹਨ। ਭਾਜਪਾ ਦੇ ਪ੍ਰਧਾਨ ਰਾਜਨਾਥ ਨੇ ਸ਼ੇਖਾਵਤ ਨਾਲ ਮੁਲਾਕਾਤ ਕਰਕੇ ਉਨ੍ਹਾ ਨੂੰ ਸਮਝਾਉਣ ਦੀ ਬਹੁਤ ਕੋਸਿ਼ਸ਼ ਕੀਤੀ, ਪਰ ਅਸਫਲ ਰਹੇ।
ਸ਼ੇਖਾਵਤ ਨੇ ਇਸ ਮੁਲਾਕਾਤ ਤੋਂ ਬਾਅਦ ਕਿਹਾ ਕਿ ਰਾਜਨਾਥ ਜਾਂ ਅਡਵਾਨੀ ਦੇ ਖਿਲਾਫ ਮੇਰੇ ਮਨ ਵਿਚ ਕੋਈ ਬੁਰੀ ਭਾਵਨਾ ਨਹੀ ਹੈ। ਪਰ ਪਾਰਟੀ ਦੇ ਅੰਦਰ ਜੋ ਕੁਝ ਹੋ ਰਿਹਾ ਹੈ, ਉਹ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ,” ਮੈਂ ਰਾਜਨਾਥ ਦੀ ਪ੍ਰਵਾਹ ਨਹੀ ਕਰਦਾ।” ਜਦੋਂ 1952 ਵਿਚ ਮੈਂ ਜਨਸੰਘ ਦਾ ਮੈਂਬਰ ਬਣਿਆ ਸੀ, ਉਸ ਸਮੇ ਰਾਜਨਾਥ ਪੈਦਾ ਵੀ ਨਹੀ ਸੀ ਹੋਇਆ। ਇਸ ਲਈ ਉਸਨੂੰ ਭਾਜਪਾ ਨੂੰ ਸਮਝਣ ਵਿਚ ਅਜੇ ਸਮਾਂ ਲਗੇਗਾ। ਸ਼ੇਖਾਵਤ ਨੇ ਵਸੁੰਧਰਾ ਰਾਜੇ ਦੀ ਅਗਵਾਈ ਵਾਲੀ ਸਾਬਕਾ ਸਰਕਾਰ ਦੇ ਖਿਲਾਫ 22 ਹਜਾਰ ਕਰੋੜ ਦਾ ਕਥਿਤ ਭ੍ਰਿਸ਼ਟਾਚਾਰ ਦਾ ਅਰੋਪ ਲਗਾਉਂਦੇ ਹੋਏ ਨਿਆਇਕ ਜਾਂਚ ਕਰਵਾਉਣ ਦੀ ਮੰਗ ਕੀਤੀ।
ਸ਼ੇਖਾਵਤ ਨੇ ਅਡਵਾਨੀ ਦੀ ਪ੍ਰਧਾਨਮੰਤਰੀ ਪਦ ਲਈ ਦਾਅਵੇਦਾਰੀ ਨੂੰ ਦਿਤੀ ਚੁਣੌਤੀ
This entry was posted in ਭਾਰਤ.