ਲੁਧਿਆਣਾ: – ਪੀ ਏ ਯੂ ਇੰਪਲਾਈਜ਼ ਯੂਨੀਅਨ ਦੀ ਐਗਜੈਕਟਿਵ ਦੀ ਇੱਕ ਜ਼ਰੂਰੀ ਮੀਟਿੰਗ ਹਰਬੰਸ ਸਿੰਘ ਮੁੰਡੀ ਪ੍ਰਧਾਨ ਪੀ ਏ ਯੂ ਇੰਪਲਾਈਜ਼ ਯੂਨੀਅਨ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੂੰ ਹੋਰ ਜ਼ਮੀਨ ਦੇਣ ਲਈ ਪੀ ਏ ਯੂ ਤੇ ਜ਼ੋਰ ਪਾਇਆ ਹੈ ਅਤੇ ਇਸ ਦੀ ਤਾਈਦ ਇਸ ਹਲਕੇ ਦੇ ਐਮ ਐਲ ਏ ਅਤੇ ਚੀਫ ਪਾਰਲੀਮਾਨੀ ਸਕੱਤਰ ਸ਼੍ਰੀ ਹਰੀਸ਼ ਰਾਏ ਢਾਂਡਾ ਨੇ ਕੀਤੀ। ਪਰ ਇਥੇ ਦੱਸਿਆ ਜਾਂਦਾ ਹੈ ਕਿ ਦੋਨਾਂ ਯੂਨੀਵਰਸਿਟੀਆਂ ਦੀ ਵੰਡ ਸੰਬੰਧੀ ਬਕਾਇਦਾ ਪੰਜਾਬ ਵਿਧਾਨ ਸਭਾ ਵਿੱਚ ਬਿੱਲ ਪਾਸ ਹੋਇਆ ਅਤੇ ਪੀ ਏ ਯੂ ਦੇ ਪ੍ਰਬੰਧਕੀ ਬੋਰਡ ਵੱਲੋਂ ਦੋਨਾਂ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਦੇ ਆਪਸੀ ਫੈਸਲੇ ਮੁਤਾਬਕ 70-30 ਦੀ ਰੇਸ਼ੋ ਨਾਲ ਵੰਡ ਹੋਈ ਸੀ। ਇਸ ਕਰਕੇ ਇਸ ਸਮੇਂ ਤੇ ਰਾਜਨੀਤੀਵਾਨਾਂ ਵੱਲੋਂ ਬਿਆਨ ਦੇਣਾ ਪੰਜਾਬ ਵਿਧਾਨ ਸਭਾ ਵਿੱਚ ਹੋਏ ਫੈਸਲੇ ਦੀ ਉ¦ਘਣਾ ਕਰਨ ਵਾਲੀ ਗੱਲ ਹੈ।
ਯੂਨੀਅਨ ਦੇ ਪ੍ਰਧਾਨ ਸ: ਹਰਬੰਸ ਸਿੰਘ ਮੁੰਡੀ ਅਤੇ ਜਨਰਲ ਸਕੱਤਰ ਅਵਿਨਾਸ਼ ਸ਼ਰਮਾ ਨੇ ਸਖਤ ਤਾੜਨਾ ਕਰਦਿਆਂ ਕਿਹਾ ਹੈ ਕਿ ਜੇਕਰ ਪੀ ਏ ਯੂ ਦੀ ਇੱਕ ਇੰਚ ਜ਼ਮੀਨ ਵੀ ਗਡਵਾਸੂ ਨੂੰ ਤਬਦੀਲ ਕੀਤੀ ਤਾਂ ਪੀ ਏ ਯੂ ਦੇ ਮੁਲਾਜ਼ਮ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਭਾਵੇਂ ਯੂਨੀਅਨ ਨੂੰ ਇਸ ਲਈ ¦ਬਾ ਸੰਘਰਸ਼ ਕਰਨਾ ਪਵੇ।