ਨਵੀਂ ਦਿੱਲੀ- ਭਾਰਤ ਦੇ ਪ੍ਰਧਾਨਮਮਤਰੀ ਡਾ: ਮਨਮੋਹਨ ਸਿੰਘ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਅਤੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੋਹਾਲੀ ਵਿੱਚ ਹੋ ਰਹੇ ਮੈਚ ਨੂੰ ਵੇਖਣ ਲਈ ਸੱਦਾ ਪੱਤਰ ਦਿੱਤਾ ਹੈ।
ਡਾ: ਮਨਮੋਹਨ ਸਿੰਘ ਨੇ ਪੱਤਰ ਵਿੱਚ ਲਿਖਿਆ ਹੈ, ‘ ਇਹ ਮੈਚ ਵੇਖਣ ਲਈ ਤੁਹਾਨੂੰ ਨਿਓਤਾ ਦੇਣ ਵਿੱਚ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਇਸ ਨਾਲ ਖੇਡ ਦੀ ਜਿੱਤ ਹੋਵੇਗੀ।’ ਇੱਥੇ ਇਹ ਵਰਨਣਯੋਗ ਹੈ ਕਿ ਵਰਲਡ ਕੱਪ ਕ੍ਰਿਕਟ ਦੇ ਸੈਮੀਫਾਈਨਲ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਬੁੱਧਵਾਰ ਨੂੰ ਮੈਚ ਹੋਵੇਗਾ। ਇਸ ਕਰਕੇ ਪ੍ਰਧਾਨਮੰਤਰੀ ਨੇ ਪਾਕਿਸਤਾਨ ਦੇ ਦੋਵਾਂ ਨੇਤਾਵਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਹੈ।
ਪ੍ਰਧਾਨਮੰਤਰੀ ਦੀ ਇਸ ਪਹਿਲ ਨੂੰ ਇਸ ਸਮੇਂ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਦੋਵਾਂ ਦੇਸ਼ਾਂ ਵਿੱਚ ਸਬੰਧ ਕੁਝ ਖਾਸ ਚੰਗੇ ਨਹੀਂ ਚਲ ਰਹੇ। ਮੈਚ ਦੋਰਾਨ ਅਤਵਾਦੀ ਹਮਲਿਆਂ ਦਾ ਡਰ ਵੀ ਬਣਿਆ ਹੋਇਆ ਹੈ। ਪਾਕਿਸਤਾਨ ਵਲੋਂ ਵੀ ਅਜਿਹੇ ਸ਼ਕ ਦੀ ਪੁਸ਼ਟੀ ਕਰਦੇ ਹੋਏ ਭਾਰਤ ਨੂੰ ਸੁਚੇਤ ਕੀਤਾ ਗਿਆ ਹੈ।