ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਦੌਰੇ ਤੇ ਪਹੁੰਚੇ ਦੱਖਣੀ ਅਫਰੀਕਾ ਦੇ ਲੈਮਪੋਪੋ ਰਾਜ ਦੀ ਖੇਤੀਬਾੜੀ ਮੰਤਰੀ ਸ਼੍ਰੀਮਤੀ ਦੀਪੁਓ ਲੇਟਸਾਤਸੀ ਦੂਬਾ ਨੇ ਕਿਹਾ ਕਿ ਖੇਤੀ ਖੋਜ ਖੇਤਰ ਵਿੱਚ ਪੀ ਏ ਯੂ ਦਾ ਨਾਮ ਪੂਰੀ ਦੁਨੀਆਂ ਵਿੱਚ ਪਹਿਲੇ ਨੰਬਰ ਤੇ ਹੈ। ਲੈਮਪੋਪੋ ਰਾਜ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ ਨਾਲ ਇਸ ਇਕ ਰੋਜ਼ਾ ਦੌਰੇ ਤੇ ਆਏ ਸ਼੍ਰੀਮਤੀ ਦੂਬਾ ਨੇ ਯੂਨੀਵਰਸਿਟੀ ਵਿਖੇ ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਸੁੱਚਾ ਸਿੰਘ ¦ਗਾਹ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੂੰ ਇਸ ਯੂਨੀਵਰਸਿਟੀ ਦੀਆਂ ਖੇਤੀ ਖੋਜ ਪ੍ਰਾਪਤੀਆਂ ਤੇ ਮੁਬਾਰਕਬਾਦ ਦਿੱਤੀ। ਯੂਨੀਵਰਸਿਟੀ ਦੇ ਸਟਨ ਹਾਊਸ ਵਿਖੇ ਇਕ ਸੰਖੇਪ ਵਾਰਤਾ ਦੌਰਾਨ ਸ: ਸੁੱਚਾ ਸਿੰਘ ¦ਗਾਹ ਨੇ ਵਫਦ ਨੂੰ ਦੱਸਿਆ ਕਿ ਪਿਛਲੇ ਮਹੀਨੇ ਇਸ ਯੂਨੀਵਰਸਿਟੀ ਨੂੰ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਐਲਾਨਿਆ ਗਿਆ। ਸ: ¦ਗਾਹ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਦਾ ਇਸ ਯੂਨੀਵਰਸਿਟੀ ਨਾਲ ਪਵਿੱਤਰ ਅਤੇ ਅਟੁੱਟ ਰਿਸ਼ਤਾ ਹੈ।
ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਅਤੇ ਮਿਲਕ ਪਲਾਂਟ ਦਾ ਦੌਰਾ ਕਰਨ ਉਪਰੰਤ ਇਸ ਵਫਦ ਨੇ ਵਾਈਸ ਚਾਂਸਲਰ ਡਾ: ਕੰਗ , ਯੂਨੀਵਰਸਿਟੀ ਦੇ ਅਫਸਰ ਸਾਹਿਬਾਨ, ਵੱਖ-ਵੱਖ ਵਿਭਾਗਾਂ ਦੇ ਮੁਖੀ, ਮਿਲਕ ਪਲਾਂਟ ਦੇ ਸਾਬਕਾ ਚੇਅਰਮੈਨ ਸ: ਅਜਮੇਰ ਸਿੰਘ ਭਾਗਪੁਰ ਅਤੇ ਪੀ ਏ ਯੂ ਕਿਸਾਨ ਕ¦ਬ ਦੇ ਪ੍ਰਧਾਨ ਸ: ਪਵਿੱਤਰਪਾਲ ਸਿੰਘ ਪਾਂਗਲੀ ਨਾਲ ਵਿਸੇਸ਼ ਮੁਲਾਕਾਤ ਕੀਤੀ। ਇਸ ਇਕੱਤਰਤਾ ਦੀ ਪ੍ਰਧਾਨਗੀ ਕਰਦਿਆਂ ਡਾ: ਕੰਗ ਨੇ ਕਿਹਾ ਕਿ ਅੱਜ ਵਿਸ਼ਵ ਇੱਕ ਪਿੰਡ ਦਾ ਰੂਪ ਧਾਰਨ ਕਰ ਰਿਹਾ ਹੈ, ਇਸ ਲਈ ਸਾਨੂੰ ਅੰਤਰ ਰਾਸ਼ਟਰੀ ਸੰਬੰਧ ਕਾਇਮ ਕਰਨ ਵਿੱਚ ਅਸਾਨੀ ਹੁੰਦੀ ਹੈ ਅਤੇ ਲਾਭ ਵੀ ਖਾਸ ਤੌਰ ਤੇ ਖੇਤੀ ਖੋਜ ਅਤੇ ਸਿੱਖਿਆ ਦੇ ਖੇਤਰ ਵਿੱਚ। ਡਾ: ਕੰਗ ਨੇ ਕਿਹਾ ਕਿ ਖੇਤੀ ਦੇ ਕਿੱਤੇ ਵਿੱਚ ਬਹੁਤ ਗੰਭੀਰ ਵੰਗਾਰਾ ਦਾ ਸਾਹਮਣਾ ਕਿਸਾਨ ਵੀਰਾਂ ਨੂੰ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਕਿਸਾਨ ਅੰਤਰ ਰਾਸ਼ਟਰੀ ਜਾਣਕਾਰੀ ਅਤੇ ਸੰਬੰਧਾਂ ਨਾਲ ਹੀ ਇਸ ਖੇਤਰ ਵਿੱਚ ਕਾਮਯਾਬ ਹੋ ਸਕਦਾ ਹੈ। ਡਾ: ਕੰਗ ਨੇ ਦੱਸਿਆ ਕਿ ਪੀ ਏ ਯੂ ਵੱਲੋਂ ਵਿਸ਼ਵ ਦੀਆਂ ਪ੍ਰਮੁਖ ਯੂਨੀਵਰਸਿਟੀਆਂ ਨਾਲ ਇਕਰਾਰਨਾਮੇ ਕੀਤੇ ਗਏ ਹਨ ਤਾਂ ਕਿ ਖੇਤੀ ਸਿੱਖਿਆ ਖੋਜ ਅਤੇ ਪਸਾਰ ਕਾਰਜਾਂ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਇਸ ਮੌਕੇ ਮਿਲਕ ਪਲਾਂਟ ਲੁਧਿਆਣਾ ਦੇ ਸਾਬਕਾ ਚੇਅਰਮੈਨ ਸ: ਅਜਮੇਰ ਸਿੰਘ ਭਾਗਪੁਰ ਨੇ ਕਿਹਾ ਕਿ ਸਹਾਇਕ ਧੰਦਿਆਂ ਤੋਂ ਬਿਨਾਂ ਕਿਸਾਨ ਦਾ ਗੁਜ਼ਾਰਾ ਨਹੀਂ, ਇਸ ਲਈ ਹਰ ਕਿਸਾਨ ਨੂੰ ਕੋਈ ਨਾ ਕੋਈ ਖੇਤੀ ਸਹਾਇਕ ਧੰਦਾ ਅਪਣਾਉਣਾ ਚਾਹੀਦਾ ਹੈ। ਸ: ਭਾਗਪੁਰ ਨੇ ਕਿਹਾ ਕਿ ਨੌਜਵਾਨ ਕਿਸਾਨਾਂ ਨੂੰ ਖੇਤੀ ਅਤੇ ਹੋਰ ਸਬੰਧਿਤ ਕਿੱਤਿਆਂ ਨਾਲ ਜੋੜਨ ਵਿੱਚ ਯੂਨੀਵਰਸਿਟੀ ਅਹਿਮ ਭੂਮਿਕਾ ਨਿਭਾ ਰਹੀ ਹੈ। ਯੂਨੀਵਰਸਿਟੀ ਵੱਲੋਂ ਡਾ: ਕੰਗ ਨੇ ਸ਼੍ਰੀਮਤੀ ਦੂਬਾ ਅਤੇ ਨਾਲ ਆਏ ਲੈਮਪੋਪੋ ਦੀ ਵੈਂਡਾ ਯੂਨੀਵਰਸਿਟੀ ਦੇ ਡਿਪਟੀ ਵਾਈਸ ਚਾਂਸਲਰ ਪ੍ਰੋਫੈਸਰ ਐਕਸਕੋਬੀਸੋ, ਰਾਜ ਦੇ ਖੇਤੀਬਾੜੀ ਵਿਭਾਗ ਦੇ ਜਨਰਲ ਮੈਨੇਜਰ ਸ਼੍ਰੀ ਮੋਰਟਾਈਮਰ ਮਾਨੀਆ, ਖੇਤੀਬਾੜੀ ਕਾਲਜ ਦੇ ਡੀਨ ਡਾ: ਮਸ਼ਾਊ, ਯੂਨੀਵਰਸਿਟੀ ਦੇ ਅੰਤਰ ਰਾਸ਼ਟਰੀ ਪ੍ਰੋਗਰਾਮਾਂ ਦੇ ਇੰਚਾਰਜ ਡਾ: ਮੋਰਵਾਮੋਚੇ ਅਤੇ ਖੇਤੀਬਾੜੀ ਵਿਭਾਗ ਦੇ ਮੈਨੇਜਰ ਡਾ: ਮੋਨਿਕਾ ਮੋਕ ਹਾਦੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਨਿਸ਼ਾਨੀਆਂ ਪ੍ਰਦਾਨ ਕੀਤੀਆਂ।
ਅਪਰ ਨਿਰਦੇਸ਼ਕ ਸੰਚਾਰ ਡਾ: ਜਗਤਾਰ ਸਿੰਘ ਧੀਮਾਨ ਨੇ ਯੂਨੀਵਰਸਿਟੀ ਦੇ ਸਮੁੱਚੇ ਢਾਂਚੇ ਬਾਰੇ ਜਾਣਕਾਰੀ ਦਿੱਤੀ ਜਦੋਂ ਕਿ ਇਸ ਇਕੱਤਰਤਾ ਵਿੱਚ ਯੂਨੀਵਰਸਿਟੀ ਦੇ ਡੀਨਜ਼, ਡਾਇਰੈਕਟਰਜ਼, ਅਫਸਰ ਸਾਹਿਬਾਨ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਸ਼ਾਮਿਲ ਹੋਏ।