ਨਵੀਂ ਦਿੱਲੀ- ਭਾਰਤ ਨੂੰ ਵਰਲਡ ਚੈਂਪੀਅਨ ਬਣਾਉਣ ਤੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਰਾਸ਼ਰਪਤੀ ਪ੍ਰਤਿਭਾ ਪਾਟਿਲ ਨੇ ਸ਼ਨਿਚਰਵਾਰ ਨੂੰ ਕ੍ਰਿਕਟ ਟੀਮ ਨੂੰ ਵਧਾਈ ਦਿੱਤੀ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਟੀਮ ਇੰਡੀਆ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਧੋਨੀ ਅਤੇ ਸਾਰੀ ਟੀਮ ਦੀ ਸਖਤ ਮਿਹਨਤ ਰੰਗ ਲਿਆਈ। ਉਨ੍ਹਾਂ ਨੇ ਕਿਹਾ, ਮੈਂ ਭਾਰਤੀ ਕ੍ਰਿਕਟ ਟੀਮ ਨੂੰ ਵਧਾਈ ਦੇਣ ਵਿੱਚ ਦੇਸ਼ ਦੇ ਨਾਲ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡੇ ਖਿਡਾਰੀਆਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਭਾਰਤ ਕ੍ਰਿਕਟ ਦੀ ਖੇਡ ਵਿੱਚ ਸਿਰਮੌਰ ਹੈ। ਰਾਸ਼ਟਰਪਤੀ ਨੇ ਵੀ ਕਿਹਾ ਕਿ ਸਫਲਤਾ ਦਾ ਸਫਰ ਲੰਬਾ ਅਤੇ ਕਠਿਨ ਰਿਹਾ, ਪਰ ਟੀਮ ਹਰ ਕਸੌਟੀ ਤੇ ਖਰੀ ਉਤਰੀ। ਟੀਮ ਸਚਮੁਚ ਹੀ 121 ਕਰੋੜ ਭਾਰਤੀਆਂ ਦੇ ਧੰਨਵਾਦ ਦੀ ਪਾਤਰ ਹੈ।