ਨਵੀਂ ਦਿੱਲੀ – ਬੀਤੇ ਕਾਫੀ ਸਮੇਂ ਤੋਂ ਕਰਮਪੁਰਾ ਵਿੱਖੇ ਨਾਜਾਇਜ਼ ਕਬਜ਼ੇ ਹਟਾਉਣ ਦੇ ਨਾਂ ਤੇ ਕੀਤੀ ਜਾ ਰਹੀ ਤੋੜ-ਫੋੜ ਨੂੰ ਸਥਾਈ ਰੂਪ ਵਿੱਚ ਰੁਕਵਾਉਣ ਲਈ ਕੀਤੇ ਗਏ ਜਤਨਾਂ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਕਰਨ ਵਾਲੇ, ਸ. ਗੁਰਮੀਤ ਸਿੰਘ ਸ਼ੰਟੀ ਜਨਰਲ ਸਕੱਤ੍ਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਐਡਵੋਕੇਟ ਸ਼੍ਰੀ ਰਾਜਿੰਦਰ ਛਾਬੜਾ, ਇਲਾਕੇ ਦੇ ਵਿਧਾਇਕ ਸ਼੍ਰੀ ਸੁਭਾਸ਼ ਸਚਦੇਵਾ, ਨਿਗਮ ਪਾਰਸ਼ਦ ਸ਼੍ਰੀਮਤੀ ਊਸ਼ਾ ਮਹਿਤਾ ਆਦਿ ਮੁਖੀਆਂ ਦਾ ਸਨਮਾਨ ਕਰਨ ਲਈ ਕਰਮਪੁਰਾ ਅਤੇ ਨਿਊ ਮੋਤੀ ਨਗਰ ਦੀਆਂ ਧਾਰਮਕ, ਸਮਾਜਕ, ਸਭਿਆਚਾਰਕ ਆਦਿ ਜਥੇਬੰਦੀਆਂ, ਜਿਨ੍ਹਾਂ ਵਿੱਚ, ਸਿੰਘ ਸਭਾ ਨਿਊ ਮੋਤੀ ਨਗਰ, ਸ਼੍ਰੀ ਸਨਾਤਨ ਧਰਮ ਮੰਦਿਰ ਤੇ ਝੁੂਲੇ ਲਾਲ ਮੰਦਿਰ ਨਿਊ ਮੋਤੀ ਨਗਰ, ਸ਼੍ਰੀ ਬਾਲਾਜੀ ਸੇਵਾ ਸਮਿਤੀ, ਸ਼੍ਰੀ ਸਿਧਾਂਸ਼ੂ ਮੰਦਿਰ, ਓਮ ਸਾਂਈ ਯੁਵਾ ਸੇਵਾ ਸਮਿਤੀ ਕਰਮਪੁਰਾ, ਸੀਨੀਅਰ ਸਿਟੀਜ਼ਨ ਸੋਸਾਇਟੀ, ਆਰ ਡਬਲਿਊ ਏ ਕਰਮਪੁਰਾ, ਦਿੱਲੀ ਲੀਗਲ ਸੈਲ, ਵੈਸਟ ਦਿੱਲੀ ਕਾਂਗ੍ਰਸ ਐਸੋਸੀਏਸ਼ਨ, ਆਰ ਡਬਲਿਊ ਏ ਕਰਮਪੁਰਾ ਭਾਗੀਦਾਰੀ, ਸ਼੍ਰੀ ਵੈਸ਼ਨੋ ਮਾਤਾ ਵਿਕਾਸ ਟੀ ਸੀ ਬਲਾਕ, ਕਰਮਾਗਨੀ, ਕਿਤਾਂਚਲ ਆਦਿ ਜਥੇਬੰਦੀਆਂ ਸ਼ਾਮਲ ਸਨ, ਵਲੋਂ ਆਪਸੀ ਸਹਿਯੋਗ ਨਾਲ ਨਿਊ ਮੋਤੀ ਨਗਰ ਵਿਕਾਸ ਸੋਸਾਇਟੀ ਦੇ ਬੈਨਰ ਹੇਠ ਇਕ ਵਿਸ਼ੇਸ਼ ਤੇ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਆਯੋਜਕਾਂ ਨੇ ਦਸਿਆ ਕਿ ਪਿਛਲੇ ਵਰ੍ਹੇ, ਜਨਵਰੀ (2010) ਤੋਂ ਇਲਾਕੇ ਵਿੱਚ ਨਾਜਾਇਜ਼ ਕਬਜ਼ੇ ਹਟਾਉਣ ਦੇ ਨਾਂ ਤੇ ਵੱਡੇ ਪੈਮਾਨੇ ਤੇ ਤੋੜ-ਫੋੜ ਸ਼ੁਰੂ ਕਰ ਦਿੱਤੀ ਗਈ ਸੀ, ਜਿਨ੍ਹਾਂ ਨੂੰ ਰੁਕਵਾਉਣ ਵਿੱਚ ਕਾਫੀ ਕੌਸ਼ਿਸ਼ਾਂ ਕਰਨ ਦੇ ਬਾਵਜੂਦ ਸਫਲਤਾ ਨਹੀਂ ਸੀ ਮਿਲ ਰਹੀ। ਆਖਰ ਸ. ਗੁਰਮੀਤ ਸਿੰਘ ਸ਼ੰਟੀ ਜਨਰਲ ਸਕੱਤ੍ਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ. ਐਡਵੋਕੇਟ ਸ਼੍ਰੀ ਰਾਜਿੰਦਰ
ਛਾਬੜਾ, ਵਿਧਾਇਕ ਸ਼੍ਰੀ ਸੁਭਾਸ਼ ਸਚਦੇਵਾ ਅਤੇ ਨਿਗਮ ਪਾਰਸ਼ਦ ਸ਼੍ਰੀਮਤੀ ਊਸ਼ਾ ਮਹਿਤਾ ਦੇ ਜਤਨਾਂ ਸਦਕਾ ਮਾਮਲਾ ਹਾਈ ਕੋਰਟ ਵਿੱਚ ਲਿਜਾਇਆ ਗਿਆ, ਜਿਥੇ ਇਨ੍ਹਾਂ ਸਜਣਾਂ ਵਲੋਂ ਕੀਤੀ ਗਈ ਸੁਚਾਰੂ ਪੈਰਵੀ ਕਾਰਣ ਅਦਾਲਤ ਨੇ ਫਲੈਟ ਦੇ 80 ਮੀਟਰ ਦੇ ਰਕਬੇ ਅੰਦਰ ਬਣੇ ਸਟਰੱਕਚਰ ਦੀ ਤੋੜਫੋੜ ਤੇ ਆਰਜ਼ੀ ਰੋਕ ਲਾ ਦਿਤੀ। ਇਨ੍ਹਾਂ ਹੀ ਸਜਣਾਂ ਵਲੋਂ ਲਗਾਤਾਰ ਕੀਤੀ ਗਈ ਸੁਚਾਰੂ ਪੈਰਵੀ ਦੇ ਫਲਸਰੂਪ ਆਖਿਰ ਅਦਾਲਤ ਵਲੋਂ 15, ਮਾਰਚ ਨੂੰ ਪੱਕੀ ਰੋਕ ਲਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ। ਇਲਾਕੇ ਦੇ ਮੁੱਖੀਆਂ ਨੇ ਇਨ੍ਹਾਂ ਸਜਣਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦੁਆਇਆ ਕਿ ਉਨ੍ਹਾਂ ਨੇ ਇਲਾਕੇ ਦੀ ਪ੍ਰਤੀਨਿਧਤਾ ਦੀ ਜ਼ਿਮੇਂਦਾਰੀ ਨੂੰ ਜਿਸ ਤਨਦੇਹੀ ਨਾਲ ਨਿਭਾ ਕੇ ਇਲਾਕੇ ਦੇ ਵਾਸੀਆਂ ਦਾ ਵਿਸ਼ਵਾਸ ਜਿਤਿਆ ਹੈ, ਇਲਾਕੇ
ਦੇ ਵਾਸੀਆਂ ਵਲੋਂ ਉਨ੍ਹਾਂ ਪ੍ਰਤੀ ਇਹ ਵਿਸ਼ਵਾਸ ਸਦਾ ਕਾਇਮ ਰਖਿਆ ਜਾਇਗਾ।
ਨਿਊ ਮੋਤੀ ਨਗਰ ਵਿਕਾਸ ਸੋਸਾਇਟੀ ਦੇ ਬੈਨਰ ਹੇਠ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ
This entry was posted in ਭਾਰਤ.