ਸਰਦਾਰ ਬਸੰਤ ਸਿੰਘ ਹੰਸਪਾਲ, ਜਿਨ੍ਹਾਂ ਕਿਸਮਤ ਨੂੰ ਉਂਗਲੀ ਨਾਲ ਲਗਾ ਕੇ ਤੋਰਿਆ, ਨਾ ਕਿ ਆਮ ਲੋਕਾਂ ਵਾਂਗੂੰ ਮੱਥੇ ਹੱਥ ਧਰਕੇ ਕਿਸਮਤ ਨੂੰ ਕੋਸਿਆ ਦਾ ਜਨਮ ਅੱਜ ਦੇ ਪਾਕਿਸਤਾਨ ਦੀ ਸਰਹੱਦ ਨਾਲ ਲਗਦੇ, ਭਾਰਤ ਦੀ ਹੱਦ ਅੰਦਰ, ਪਿੰਡ ‘ਧਨੋਏ’ ਵਿਚ ਇਕ ਸਰਦੇ ਪੁਜਦੇ ਪਰਿਵਾਰ ਅਤੇ ਰੱਜੇ ਪੁੱਜੇ ਬਾਪ ਸਰਦਾਰ ਬਿਸ਼ਨ ਸਿੰਘ ਦੇ ਘਰ 31 ਜਨਵਰੀ 1915 ਨੂੰ ਜਨਮ ਲਿਆ। ਉਹ ਸਾਰੇ ਬੱਚਿਆਂ ਨੂੰ, ਅਤੇ ਹੋਰ ਵੱਡੇ ਛੋਟੇ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਸਨ। ਸਾਕਾਂ ਸਬੰਧੀਆਂ, ਰਿਸਤੇਦਾਰਾਂ ਅਤੇ ਦੋਸਤਾਂ ਦੇ ਦੁਖ ਸੁਖ ਵਿਚ ਤਤਪਰ ਸਹਾਈ ਬਣਦੇ ਸਨ। ਨੋਹਾਂ ਨੂੰ ਧੀਆਂ ਤੋਂ ਵੱਧ ਪਿਆਰ ਕਰਦੇ ਸਨ । ਅਜਿਹੇ ਵਿਵਹਾਰ ਦਾ ਸਦਕਾ ਅਕਸਰ ਸਾਰੇ ਉਹਨਾਂ ਨੂੰ ‘ਭਾਪਾ ਜੀ’ ਕਹਿ ਕੇ ਬੁਲਾਉਂਦੇ ਸਨ।
ਛੋਟੀ ਉਮਰ ਤੋਂ ਹੀ ਜ਼ਿੰਮੇਵਾਰੀਆਂ ਨੂੰ ਮੋਢਿਆਂ ਤੇ ਚੁੱਕ ਕੇ ਘਰੋਗੀ ਅਤੇ ਸਮਾਜਕ ਜੀਵਨ ਵਿਚ ਲੱਕ ਬੰਨ੍ਹ ਕੇ ਸੁਚਾਰੂ ਅਤੇ ਸੁਖਾਰੂ ਸੋਚਾਂ ਨੂੰ ਅਮਲੀ ਰੂਪ ਵਿਚ ਸਫਲ ਬਨਾਉਣ ਦੀ ਮਿਸਾਲ ਅਤੇ ਮਿਸ਼ਾਲ ਬਣਕੇ ਚਲਦੇ ਰਹੇ । ਪਾਕਿਸਤਾਨ ਬਨਣ ਤੇ ਅੰਮ੍ਰਿਤਸਰ ਆ ਵਰਕਸ਼ਾਪ ਬਣਾ ਕੇ ਨਵੇਂ ਸਿਰਿਓਂ ਕੰਮ ਸ਼ੁਰੂ ਕੀਤਾ।ਫਿਰ 1955 ਵਿਚ ਭਾਰਤ ਵਿਚ ਰੋਲਰ ਸਕੇਟਸ ਬਨਾਉਣ ਵਾਲੇ ਉਹ ਪਹਿਲੇ ਉਦੱਮੀ ਬਣੇ ਅਤੇ ‘ਹਿੰਮਕੋ ਇੰਡਸਟਰੀਜ਼’ ਦੀ ਸਥਾਪਨਾ ਕੀਤੀ। ਉਦੱਮੀ ਅਤੇ ਉਦਯੋਗਪਤੀ ਹੁੰਦਿਆਂ ਹੋਇਆ ਵੀ ਉਹ ਅਗਾਂਹਵਧੂ ਰੁਚੀਆਂ ਦੇ ਧਾਰਨੀ ਸਨ।ਸਰਬ-ਮਨੁਖੀ ਹਿਤੈਸ਼ੀ ਭਾਵਨਾ ਅਧੀਨ ਆਪ ਜੀ ਨੇ ਸਿਰਫ ਆਪਣੇ ਕੰਮ ਵੱਲ ਹੀ ਧਿਆਨ ਨਹੀਂ ਦਿੱਤਾ ਸਗੋਂ ਉਸਤਾਦ-ਸ਼ਗਿਰਦ ਦੀ ਸਦੀਆਂ ਪੁਰਾਣੀ ਪਿਰਤ ਨੂੰ ਕਾਇਮ ਰੱਖਦੇ ਹੋਏ ਬਹੁਤਿਆਂ ਨੂੰ ਆਪਣਾ ਹੁਨਰ ਸਿਖਾਇਆ ਤਾਂ ਕਿ ਉਹ ਆਪਣੇ ਕਾਰਖਾਨੇ ਲਗਾ ਸਕਣ। ਇਹਨਾਂ ਤੋਂ ਯੋਗਤਾ ਲੈ ਕੇ ਬਹੁਤਿਆਂ ਨੇ ਵੱਡੀ ਸਕੇਲ ਉਤੇ ਆਪਣੀਆਂ ਫੈਕਟਰੀਆਂ ਚਲਾਈਆਂ। ਇਸ ਤਰਾਂ ਪੰਜਾਬ ਵਿਚ ਦਸਤਕਾਰੀ ਨੂੰ ਪ੍ਰਫੁਲਤ ਕਰਨ ਵਿਚ ਉਹਨਾ ਦਾ ਵਿਸ਼ੇਸ਼ ਯੋਗਦਾਨ ਰਿਹਾ
1976 ਵਿਚ ਆਪਣੇ ਦਸਤਕਾਰੀ ਕਾਰੋਬਾਰ ਨੂੰ ਆਪਣੇ ਸਪੁੱਤਰਾਂ ਨੂੰ ਸਪੁਰਦ ਕਰਕੇ ਆਪਣੀਆਂ ਰੁਚੀਆਂ ਨੂੰ ਸਮਾਜਕ ਕੰਮਾਂ ਵਿਚ ਰੁਚਿੱਤ ਕੀਤਾ। 1988 ਦੇ ਹੜ੍ਹ ਪੀੜਤ ਲੋਕਾਂ ਦੀ ਮਦਦ ਵਾਸਤੇ ਕਈ ਲੋਕਾਂ ਨੂੰ ਲਾਂਮਬੱਧ ਕੀਤਾ।ਇਹ ਕੰਮ ਨੇਪਰੇ ਚੜਨ ਉਪਰ ਉਨ੍ਹਾਂ ਆਪਣੇ ਪਿਤਾ ਜੀ ਦੇ ਨਾਮ ਤੇ ‘ਠੇਕੇਦਾਰ ਬਿਸ਼ਨ ਸਿੰਘ ਹੰਸਪਾਲ ਪਬਲਿਕ ਚੈਰੀਟੇਬਲ ਟਰੱਸਟ’ ਸਥਾਪਤ ਕੀਤਾ ਜੋ ਅਜੇ ਵੀ ਨਿਰਵਿਘਨ ਸੇਵਾ ਨਿਭਾ ਰਿਹਾ ਹੈ।
ਇਨ੍ਹਾਂ ਆਪਣੇ ਪਿੰਡ ਧਨੋਏ ਅਤੇ ਨਾਲ ਲਗਦੇ ਦੋ ਹੋਰ ਪਿੰਡ ਧਨੋਏ ਕਲਾਂ ਅਤੇ ਰਤਨ ਨੂੰ ਅਪਣਾ ਲਿਆ । ਇਹਨਾਂ ਪਿੰਡਾਂ ਵਿਚ ਵਿਦਿਆ ਵਿਕਾਸ ਕਰਨ ਲਈ ਸਕੂਲਾਂ ਵਿਚ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ। ਬੱਚਿਆਂ ਨੂੰ ਸਕੂਲ ਆਉਣ ਦਾ ਸ਼ੌਕ ਪੈਦਾ ਕਰਨ ਵਾਸਤੇ ਬੱਚਿਆਂ ਨੂੰ ਬੂਟ ਵੰਡਣੇ ਸ਼ੁਰੂ ਕੀਤੇ। ਪਿੰਡ ਵਿਚ ਹੋਰ ਜਾਗਰਤੀ ਲਿਆਉਣ ਵਾਸਤੇ ਪਿੰਡਾਂ ਦੀਆਂ ਸਾਰੀਆਂ ਬਰਾਦਰੀਆਂ ਨੂੰ ਇਕੱਠਾ ਕਰ ਕੇ ਇਕ ਸਾਂਝਾ ਸ਼ਮਸ਼ਾਨ ਘਾਟ ਬਣਵਾ ਕੇ ਦਿੱਤਾ।ਪਿੰਡਾਂ ਵਿਚ ਮੈਡੀਕਲ ਕੈਂਪ ਲਗਾਉਣੇ ਸ਼ੁਰੂ ਕਰ ਦਿੱਤੇ।
ਪਿੰਡ ਵਿਚ ਨਸ਼ਾ-ਮੁਕਤ ਲਹਿਰ ਚਲਾਈ। ਉਥੇ ਸਪੋਰਟਸ ਕਲੱਬ ਬਣਾ ਕੇ ਹਰ ਸਾਲ ਖੇਡ ਮੇਲਾ ਸ਼ੁਰੂ ਕੀਤਾ।ਪਿੰਡ ਵਿਚ ਲਾਇਬਰੇਰੀ ਸਥਾਪਤ ਕੀਤੀ।ਸਲਾਈ ਸਕੂਲ ਖੁਲਵਾਇਆ। ਗਰੀਬਾਂ ਨੂੰ ਸਲਾਈ ਮਸ਼ੀਨਾਂ ਦਿੱਤੀਆਂ।ਪਿੰਡਾਂ ਵਿਚ ਦਰਖਤ ਲਗਾਉਣ ਦਾ ਪ੍ਰੋਗਰਾਮ ਸ਼ੁਰੂ ਕੀਤਾ। ਹਜ਼ਾਰਾਂ ਦਰਖਤ ਲਗਵਾਏ।
ਆਪ ਜੀ ਨੇ ਬਹੁਤ ਸਾਰੀਆਂ ਸਭਾ ਸੁਸਾਇਟੀਆ ਵਿਚ ਵੱਡੀ ਪੱਧਰ ਤੇ ਕੰਮ ਕੀਤਾ ਜਿਵੇਂ ਆਲ ਇੰਡੀਆ ਰਾਮਗੜ੍ਹੀਆ ਸੈਂਟਰਲ ਫੈਡਰੇਸ਼ਨ, ਭਾਈ ਬੰਦੀ, ਅੰਮ੍ਰਿਤਸਰ ਵਿਕਾਸ ਮੰਚ, ਭਾਈ ਘਨਈਆ ਜੀ ਮਿਸ਼ਨ ਸੁਸਾਇਟੀ, ਨਾਰੀ ਚੇਤਨਾ ਮੰਚ ਅਤੇ ਇਮਾਰਤੀ ਕਾਰਕੁੰਨ ਕਮੇਟੀ ਆਦਿ। ਬਰਾਦਰੀ ਦੇ ਕੋਮਾਂਤਰੀ ਪਧਰ ਦੇ ਮਸ਼ਹੂਰ ਆਰਟਿਸਟ ਐਸ ਜੀ ਠਾਕਰ ਸਿੰਘ ਅਤੇ ਸ. ਧਰਮ ਸਿੰਘ ਇੰਜੀਨੀਅਰ ਆਪ ਜੀ ਨੂੰ ਰਾਮਗੜ੍ਹੀਆਂ ਦਾ ਪਿਤਾਮਾ ਕਹਿੰਦੇ ਸਨ।
ਭਰੂਣ ਹੱਤਿਆਂ ਦੀ ਲਾਹਨਤ ਨੂੰ ਰੋਕਣ ਲਈ ਅਤੇ ਮਰਦ ਪ੍ਰਧਾਨ ਸਮਾਜ ਵਿਚ ਇਸਤਰੀ ਨੂੰ ਬਰਾਬਰ ਦਰਜਾ ਦਿਵਾਉਣ ਦੀ ਮੁਹਿੰਮ ਵਿਚ ਸ਼ੁਰ ਕੀਤੀ। ਇਹਨਾਂ ਵਿਸ਼ਿਆਂ ‘ਤੇ ਪੈਮਫਲਟ ਛਪਾ ਕੇ ਸਕੂਲਾਂ ਵਿਚ ਵੰਡੇ ਤਾਂ ਕਿ ਆਉਣ ਵਾਲੀ ਪੀੜੀ ਨੂੰ ਠੀਕ ਸੇਧ ਮਿਲ ਸਕੇ। ਬੇਲੋੜੀਆਂ ਰਸਮਾਂ ਦੇ ਖਿਲਾਫ ਤਾਂ ਉਹ ਸ਼ੁਰੂ ਤੋਂ ਹੀ ਰਹੇ। ਫਿਰ 1990 ਵਿਚ ਪਹਿਲੀ ਵਾਰ ਉਗੁਰਬਾਣੀ ਦੀ ਰੌਸ਼ਨੀ ਵਿਚ ਰਸਮਾਂ ਦਾ ਸੁਧਾਰ” ਦੇ ਸਿਰਲੇਖ ਹੇਠ ਟਰੈਕਟ ਛਪਵਾਇਆ ਤਾਂ ਕਿ ਸਮਾਜ ਸੁਧਾਰ ਦੀ ਲਹਿਰ ਚਲ ਸਕੇ । ਗੁਰੂ ਜੀ ਦੀ ਬਾਣੀ ਤੋਂ ਸੇਧ ਲੈ ਕੇ ਉਹਨਾਂ ਫਜ਼ੂਲ ਰਵਾਇਤਾਂ ਅਤੇ ਰਸਮਾਂ ਤੋਂ ਮੁਕਤੀ ਦਾ ਰਾਹ ਦਸਿਆ ਜਿਹਨਾਂ ਦਾ ਸਮਾਜ ਗੁਲਾਮ ਬਣਿਆ ਹੋਇਆ ਹੈ।ਅਜ ਤਕ ਇਸ ਕਿਤਾਬਚੇ ਦੇ ਛੇ ਐਡੀਸ਼ਨ ਛਪ ਚੁੱਕੇ ਹਨ ।।ਉਹਨਾਂ ਵੱਲੋਂ ਕੀਤੀ ਗਈ ਵਸੀਅਤ ਤੋਂ ਉਨ੍ਹਾਂ ਦੀ ਵਿਗਿਆਨਕ ਪਹੁੰਚ ਦ੍ਰਿਸ਼ਟੀ ਗੋਚਰ ਹੈ ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ ਮੈਂ ਆਪਣੀਆਂ ਅੱਖਾਂ ਪਹਿਲਾਂ ਹੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਨੂੰ ਅਰਪਨ (ਦਾਨ) ਕਰ ਚੁੱਕਾ ਹਾਂ ।ਮੇਰੀ ਅੱਗੋਂ ਖਾਹਿਸ਼ ਹੈ ਕਿ ਮੇਰੀ ਮ੍ਰਿਤੂ ਬਾਅਦ ਮੇਰਾ ਮ੍ਰਿਤਕ ਸਰੀਰ ਪ੍ਰਿੰਸੀਪਲ, ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਸੌਂਪ ਦਿੱਤਾ ਜਾਵੇ, ਜਿੱਥੇ ਮੈਡੀਕਲ ਕਾਲਜ ਦੇ ਪ੍ਰੋਫੈਸਰ, ਆਪਣੀ ਅਤੇ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਲਈ ਖੋਜ ਅਤੇ ਅੱਗੇ ਪੜ੍ਹਾਈ ਵਿਚ ਵਾਧਾ ਕਰਨ ਲਈ ਵਰਤਨ ।ਮ੍ਰਿਤੂ ਬਾਅਦ ਧਾਰਮਿਕ ਅਤੇ ਸਮਾਜਿਕ ਚੱਲ ਰਹੀਆਂ ਰੀਤਾਂ ਵਿੱਚ ਪੈ ਕੇ ਮੇਰੇ ਮ੍ਰਿਤਕ ਸਰੀਰ ਨੂੰ ਚਿਖਾ ਵਿਚ ਨਾ ਚੜਾਇਆ ਜਾਵੇ ।
ਅਜਿਹੀ ਕ੍ਰਾਂਤੀਕਾਰੀ ਸੋਚ ਰੱਖਣ ਵਾਲੇ ‘ਲੋਕ ਸੁਖੀ ਪਰਲੋਕ ਸੁਹੇਲੇ’ ‘ਜੀਵਤ ਸਾਹਿਬ ਸੇਵਿਓ ਮਰਤੇ ਰਾਖਿਓ ਚੀਤ’ ਦੀ ਭਾਵਨਾ ਨੂੰ ਨਿਭਾਉਣ ਵਾਲੇ ਹਰਦਮ ਖਿੜੇ ਮਿੱਥੇ ਮਿਲਦੇ, ਮੁਸਕਰਾਂਦੇ ਚਿਹਰੇ ਵਾਲਾ ਇਨਸਾਨ ਸ੍ਰ. ਬਸੰਤ ਸਿੰਘ ਹੰਸਪਾਲ ਆਪਣਾ ਕਿਰਦਾਰ ਪੂਰਾ ਕਰਦੇ ਹੋਏ 18 ਦਸੰਬਰ 2008 ਨੂੰ ਅਕਾਲ ਚਲਾਣਾ ਕਰ ਗਏ।ਨਾਯਾਬ ਸ਼ਖ਼ਸੀਅਤ ਦੇ ਮਾਲਕ ਹੰਸਪਾਲ ਭਾਵੇਂ ਸਰੀਰਕ ਰੂਪ ਵਿਚ ਸਾਡੇ ਕੋਲ ਨਹੀਂ ਪਰ ਉਨ੍ਹਾਂ ਦੀਆਂ ਉਤਸ਼ਾਹ ਪ੍ਰੇਰਕ ਯਾਦਾਂ,ਕੀਤੇ ਕੰਮ ਅਤੇ ਪਾਏ ਪੂਰਨੇ ਚਿਰ ਕਾਲ ਤੱਕ ਸਾਡੇ ਪਾਸ ਅੰਗ ਸੰਗ ਰਹਿਣਗੇ।
ਕੁਝ ਯਾਦਾਂ
ਕੈਨੇਡਾ ਵਿਚ ਰਹਿੰਦੇ ਆਪਣੇ ਸਪੁੱਤਰ ਸ੍ਰ. ਜਸਬੀਰ ਸਿੰਘ ਕੋਲ 90ਵਾਂ ਜਨਮ ਦਿਨ ਮਨਾਉਣ ਸਮੇਂ ਮਿਲੀਆਂ
ਕੁਝ ਸਲਾਹੁਤਾਂ ਅਤੇ ਯਾਦਾਂ ਜਿਨ੍ਹਾਂ ਤੋਂ ਉਨ੍ਹਾਂ ਦੀ ਬਹੁ-ਪੱਖੀ ਸ਼ਖ਼ਸੀਅਤ ਦਾ ਪਤਾ ਚਲਦਾ ਹੈ :-
.
“Your love knows no bounds.It is alike for the kids as is for the grown up.you give yourself so freely because you have so much to give”.
Tanveer Mirza, Montreal, Canada
“The time we spent with you and your father was a memorable one. Your and his generosity knew no bounds. Your father’s appreciation for music was the inspiration to all of us. His presence exudes serenity. May God bless his soul and give him long life.
Pt. Rahul Mahadev, Guru Bhai of Pt. Ravi Shankar,Los Angels, USA
“I remember the time we spent together. What really impressed me was his ability to transcend the language barriers. He communicates with his soul which is not subservient to the confine of any language. The serenity of his presence flows from the spiritual heights he has achieved.
May god grant him a long healthy life.”
Dr. Pietro Bianchessi, San Raphael, Italy
“There is no better friend than Sardar Basant Singh. He has stood by them through thick and thin. Frienship seems to e his religion”
S. Mohn Singh Vohra, UK
“I was fortunate to meet your father. He was so enterprising, hardworking and creative that with hardly any tools he created masterpieces of furniture. But what really impressed me was his ability to be friend across age divide. He could get along with the children with the same ease as with the old folks. All of our kids still remember him fondly. His is a noble spirit.”
Afzal Mohammad Khan, Faislabad, Pakistan
ਦੇਵ ਦੂਤ
ਸੁਰਤਿ ਸੂਝ, ਕਰੁਨਾ ਦਾ
ਅਸਗਾਹ ਖਜ਼ਾਨਾ
ਸਦਾ ਬਹਾਰ
ਬਸੰਤ ਬਸੰਤਰ
ਬਾਹਰ ਅੰਤਰ
ਬੇ-ਸ਼ਰਤ ਮੁਹੱਬਤ
ਤਪਦੇ ਸਹਿਰਾ ਠੰਡਾ ਸ਼ਰਬਤ
ਪ੍ਰੇਮ ਪਸਾਰਾ –
ਰਿਸ਼ਮਾਂ ਰੱਤਿਆ ਆਭਾ-ਮੰਡਲ
ਖੈਰ ਖੁਦਾਈ ਵਸਿਆ ਬੱਦਲ
ਦੇਵ ਦੂਤ ਦਿਲ ਦਰਗਾਹੇ
ਪੈਰ ਪੈਰ ਦੇ ਰਾਹੇ ਰਾਹੇ —
ਏਨਾ ਕੁਝ ਕਹਿ ਕੇ ਵੀ ਦਸੂਣਾ ਕਹਿਣੋ ਰਹਿ ਜਾਂਦਾ ਹੈ
ਜਦੋਂ ਵੀ ਮੈਂ ਭਾਪਾ ਜੀ ਬਸੰਤ ਸਿੰਘ ਹੰਸਪਾਲ ਬਾਰੇ ਸੋਚਦਾ ਹਾਂ –
ਸਤਿਕਾਰ ਸਹਿਤ – ਸੋਹਨ ਕਾਦਰੀ, ਕੋਪਨ ਹੇਗਨ, ਡੈਨਮਾਰਕ