ਮੁਕਤਸਰ-ਪੰਜਾਬ ਦੇ ਖ਼ਜ਼ਾਨੇ ਨੂੰ ਖਾਲੀ ਕਹਿਣ ਵਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ। ਇਹ ਵਿਚਾਰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪ੍ਰਗਟਾਏ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਖ਼ਜ਼ਾਨਾ ਭਰਿਆ ਹੋਇਆ ਹੈ ਅਤੇ ਵਿਕਾਸ ਵਿਚ ਕਿਸੇ ਤਰ੍ਹਾਂ ਵੀ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਹ ਇਕ ਪਿੰਡ ਵਿਖੇ ਕੱਬਡੀ ਟੂਰਨਾਮੈਂਟ ਦੌਰਾਨ ਇਨਾਮ ਵੰਡਣ ਲਈ ਪਹੁੰਚੇ ਹੋਏ ਸਨ।
ਖ਼ਜ਼ਾਨੇ ਸਬੰਧੀ ਅੰਕੜੇ ਪੇਸ਼ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਦੇ ਚਾਰ ਸਾਲਾਂ ਵਿਚ 71 ਹਜ਼ਾਰ ਕਰੋੜ ਰੁਪਏ ਖ਼ਜ਼ਾਨੇ ਵਿਚ ਜਮ੍ਹਾਂ ਹੋਏ ਹਨ ਜਦਕਿ ਕਾਂਗਰਸ ਸਰਕਾਰ ਦੇ ਸਮੇਂ ਪੰਜਾਬ ਵਿਚ ਸਿਰਫ਼ 36 ਹਜ਼ਾਰ ਕਰੋੜ ਰੁਪਏ ਹੀ ਖ਼ਜ਼ਾਨੇ ਵਿਚ ਸਨ। ਉਨ੍ਹਾਂ ਨੇ ਕਿਹਾ ਕਿ ਚੋਣਾਂ ਦੌਰਾਨ ਕੀਤੇ ਗਏ ਆਪਣੇ ਵਾਦਿਆਂ ਨੂੰ ਸਰਕਾਰ ਭਲੀ ਭਾਂਤ ਨਿਭਾ ਰਹੀ ਹੈ ਇਨ੍ਹਾਂ ਵਿਚ ਸਗਨ ਸਕੀਮ, ਮੋਟਰਾਂ ਦੇ ਬਿਲ ਮੁਆਫ਼ ਕਰਨਾ ਅਤੇ ਗਰੀਬਾਂ ਨੂੰ ਸਸਤੇ ਭਾਅ ਆਟਾ ਦਾਲ ਮੁਹਈਆ ਕਰਾਉਣਾ ਖਾਸ ਹਨ। ਇਸਦਾ ਸਿਹਰਾ ਉਨ੍ਹਾਂ ਨੇ ਅਕਾਲੀ ਪਾਰਟੀ ਦੀਆਂ ਨੀਤੀਆਂ ਦੇ ਸਿਰ ਬੰਨ੍ਹਿਆਂ।