ਮੋਹਾਲੀ -ਵਿਸ਼ਵ ਸਿਹਤ ਦਿਵਸ ਦੇ ਮੌਕੇ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੀ ਫੇਜ਼ 3ਬੀ2 ਦੀ ਮਾਰਕੀਟ ਵਿਖੇ ਫ੍ਰੀ ਵਿਸ਼ਾਲ ਮੈਡੀਕਲ ਕੈਂਪ ਕਲਗੀਧਰ ਸੇਵਕ ਜੱਥਾ ਰਜਿ. ਵਲੋਂ ਹੈਲੀਕਸ ਲੈਬ ਦੇ ਸਹਿਯੋਗ ਨਾਲ ਲਗਾਇਆ ਗਿਆ । ਜੱਥੇ ਦੇ ਪ੍ਰਧਾਨ ਸ. ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਅੱਜ ਇਸ ਮੌਕੇ ਕੈਂਪ ਵਿਚ ਆਉਣ ਵਾਲਿਆਂ ਦੇ ਖੂਨ ਦੇ ਕੰਮਪਲੀਟ ਟੈਸਟ ਫਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ਸਾਨੂੰ ਸਮੇਂ ਸਮੇਂ ਤੇ ਆਪਣੇ ਸ਼ਰੀਰ ਦੀ ਜਾਂਚ ਕਰਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਮੇਂ ਰਹਿੰਦੇ ਅਸੀਂ ਬਿਮਾਰੀਆਂ ਤੋਂ ਆਪਣੇ ਸ਼ਰੀਰ ਦਾ ਬਚਾਅ ਕਰ ਸਕੀਏ ਤੇ ਬਿਮਾਰੀਆਂ ਦਾ ਇਲਾਜ ਵੀ ਕਰ ਸਕੀਏ। ਜੇਪੀ ਸਿੰਘ ਨੇ ਕਿਹਾ ਕਿ ਸਾਨੂੰ ਡਾਕਟਰ ਦੀ ਸਲਾਹ ਬਗੈਰ ਆਇੰਟੀਬੈਟਕ ਦਵਾਈਆਂ ਨਹੀਂ ਲਈਆਂ ਚਾਹੀਦੀਆਂ। ਅੱਜ ਇਸ ਮੌਕੇ ਹੈਲੀਕਸ ਲੈਬ ਕੇ ਡਾਕਟਰ ਚਰਨਦੀਪ ਸਿੰਘ , ਗੁਰਪ੍ਰੀਤ ਸਿੰਘ, ਹਰਨੇਕ ਸਿੰਘ ਕਟਾਣੀ, ਅਮਰੀਕ ਸਿੰਘ ਸਾਜਨ ਟੈਲੀਮੈਟਿਕਸ, ਤਿਰਲੋਚਨ ਸਿੰਘ, ਅਕਵਿੰਦਰ ਸਿੰਘ, ਸਰਬਜੀਤ ਸਿੰਘ, ਗੁਰਿੰਦਰ ਸਿੰਘ ਸੰਨੀ, ਦਵਿੰਦਰ ਸਿੰਘ ਅਤੇ ਇਸ ਤੋਂ ਇਲਾਵਾ ਮਾਰਕੀਟ ਅਤੇ ਜੱਥੇ ਦੇ ਹੋਰ ਵੀ ਮੈਂਬਰ ਹਾਜ਼ਰ ਸਨ। ਇਸ ਫ੍ਰੀ ਮੈਡੀਕਲ ਕੈਂਪ ਵਿਚ 450 ਵਿਅਕਤੀਆਂ ਦੇ ਟੈਸਟ ਕੀਤੇ ਗਏ । ਇਸ ਮੌਕੇ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਇਹੋ ਜਿਹੇ ਕੈਂਪ ਲੋਕ ਹਿਤ ਵਾਸਤੇ ਆਉਂਦੇ ਸਮੇਂ ਵੀ ਬੜੇ ਵੱਡੇ ਪੱਧਰ ਤੇ ਲਾਏ ਜਾਣਗੇ।
ਸਾਹਿਬਜਾਦਾ ਅਜੀਤ ਸਿੰਘ ਨਗਰ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ
This entry was posted in ਪੰਜਾਬ.