ਲੰਡਨ- ਪੈਰਿਸ ਹਿਲਟਨ ਤੇ ਇਹ ਮੁਕਦਮਾ ਦਰਜ ਕੀਤਾ ਗਿਆ ਹੈ ਕਿ ਉਸ ਨੇ ਗਹਿਣੇ ਉਧਾਰੇ ਲਏ ਸਨ, ਪਰ ਵਾਪਿਸ ਨਹੀਂ ਕੀਤੇ। ਇਹ ਗਹਿਣੇ ਹਿਲਟਨ ਦੇ ਘਰ ਤੋਂ ਚੋਰੀ ਹੋ ਗਏ ਸਨ।
ਇੱਕ ‘ ਫੀਮੇਲ ਫਰਸਟ ਡਾਟ ਕੋ ਡਾਟ ਯੂਕੇ’ ਨਾਂ ਦੀ ਵੈਬਸਾਈਟ ਅਨੁਸਾਰ 2007 ਵਿੱਚ ਪੈਰਿਸ ਹਿਲਟਨ ਨੂੰ ਡੈਮਿਐਨੀ ਕੰਪਨੀ ਨੇ 60,000 ਡਾਲਰ ਦੇ ਗਹਿਣੇ ਦਿੱਤੇ ਸਨ। ਇਕ ਸਮਝੌਤੇ ਦੇ ਤਹਿਤ ਇਹ ਗਹਿਣੇ ਹਿਲਟਨ ਨੂੰ ਸਰਵਜਨਿਕ ਸਮਾਗਮਾਂ ਵਿੱਚ ਪਹਿਨਣ ਨੂੰ ਦਿੱਤੇ ਗਏ ਸਨ। ਹਿਲਟਨ ਨੇ ਉਸ ਸਮੇਂ ਇਹ ਕਿਹਾ ਸੀ ਕਿ ਉਹ ਇਨ੍ਹਾਂ ਗਹਿਣਿਆਂ ਨੂੰ ਸੁਰੱਖਿਅਤ ਰੱਖੇਗੀ, ਪਰ 2009 ਵਿੱਚ ਇਹ ਗਹਿਣੇ ਹਿਲਟਨ ਦੇ ਘਰ ਤੋਂ ਚੋਰੀ ਹੋ ਗਏ ਸਨ। ਬੇਸ਼ਕ ਬਾਅਦ ਵਿੱਚ ਪੁਲਿਸ ਨੇ ਇਹ ਗਹਿਣੇ ਬਰਾਮਦ ਕਰ ਲਏ ਸਨ। ਕੰਪਨੀ ਨੇ ਮੁਕਦਮੇ ਵਿੱਚ ਇਹ ਕਿਹਾ ਹੈ ਕਿ ਗਹਿਣੇ ਬਰਾਮਦ ਕਰਨ ਤੋਂ ਬਾਅਦ ਵੀ ਹਿਲਟਨ ਨੇ ਉਹ ਗਹਿਣੇ ਸਾਨੂੰ ਵਾਪਿਸ ਨਹੀਂ ਕੀਤੇ।