ਕਾਇਰਾ- ਤਹਿਰੀਰ ਚੌਂਕ ਵਿੱਚ ਲੋਕਾਂ ਦੀ ਭੜਕੀ ਭੀੜ ਨੇ ਫਿਰ ਰੋਸ ਮੁਜਾਹਿਰਾ ਕੀਤਾ ਤਾਂ ਸੈਨਾ ਨੂੰ ਗੋਲੀ ਚਲਾਉਣੀ ਪਈ। ਵਿਖਾਵਾਕਾਰੀ ਹੋਸਨੀ ਮੁਬਾਰਕ ਦੇ ਖਿਲਾਫ਼ ਮੁਕਦਮਾ ਚਲਾਉਣ ਅਤੇ ਫੀਲਡ ਮਾਰਸ਼ਲ ਮੁਹੰਮਦ ਤੰਤਾਵੀ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਨੂੰ ਕੰਟਰੋਲ ਕਰਨ ਲਈ ਸੈਨਾ ਨੇ ਗੋਲੀ ਚਲਾਉਣੀ ਪਈ, ਜਿਸ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਰੱਖਿਆਮੰਤਰੀ ਦਾ ਅਹੁਦਾ ਸੰਭਾਲ ਰਹੇ ਤੰਤਾਵੀ ਤੇ ਲੋਕਾਂ ਨੂੰ ਇਹ ਗੁਸਾ ਸੀ ਕਿ ਉਸ ਨੇ ਹੋਸਨੀ ਮੁਬਾਰਕ ਤੇ ਮੁਕਦਮਾ ਨਹੀਂ ਚਲਾਉਣ ਦਿੱਤਾ। ਲੋਕ ‘ਤੰਤਾਵੀ-ਮੁਬਾਰਕ ਇੱਕ ਹੈ’ ਵਰਗੇ ਨਾਅਰੇ ਲਗਾ ਰਹੇ ਸਨ। ਭੀੜ੍ਹ ਨੂੰ ਕਾਬੂ ਵਿੱਚ ਕਰਨ ਲਈ ਸੈਨਾ ਨੇ ਫਾਇਰਿੰਗ ਕਰ ਦਿੱਤੀ। ਇਸ ਫਾਇਰਿੰਗ ਨਾਲ ਦੋ ਵਿਖਾਵਾਕਾਰੀ ਮਾਰੇ ਗਏ। ਸੈਨਾ ਦਾ ਕਹਿਣਾ ਹੈ ਕਿ ਲੋਕਾਂ ਨੂੰ ਹਟਾਉਣ ਲਈ ਸਿਰਫ ਹਵਾਈ ਫਾਇਰ ਹੀ ਕੀਤੇ ਗਏ ਹਨ। ਸੈਨਾ ਅਤੇ ਮੁਜਾਹਿਰਕਾਰੀਆਂ ਵਿੱਚ ਝੜਪਾਂ ਸ਼ੁਕਰਵਾਰ ਦੀ ਰਾਤ ਨੂੰ ਹੀ ਹੋ ਗਈਆਂ ਸਨ, ਪਰ ਫਿਰ ਸੈਨਾ ਪਿੱਛੇ ਹੱਟ ਗਈ ਸੀ। ਸ਼ਨਿਚਰਵਾਰ ਦੀ ਸਵੇਰ ਨੂੰ ਸੈਨਾ ਨੇ ਫਿਰ ਵਿਖਾਵਾਕਾਰੀਆਂ ਤੇ ਸਾਰੇ ਪਾਸਿਆਂ ਤੋਂ ਹਮਲਾ ਕਰ ਦਿੱਤਾ। ਸੈਨਾ ਨੇ ਹਮਲੇ ਤੋਂ ਇਨਕਾਰ ਕੀਤਾ ਹੈ। ਸੈਨਾ ਨੇ ਇਸ ਝੜਪ ਲਈ ਹੋਸਨੀ ਮੁਬਾਰਕ ਦੀ ਨੈਸ਼ਨਲ ਡੈਮੋਕਰੇਟਿਕ ਪਾਰਟੀ ਨੂੰ ਜਿੰਮੇਵਾਰ ਠਹਿਰਾਇਆ ਹੈ।