ਖਾਲਸੇ ਲਈ ਵਿਸਾਖੀ ਦੇ ਪਵਿੱਤਰ ਦਿਹਾੜੇ ਦਾ ਆਪਣਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ 1699 ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸੇ ਦਾ ਜਨਮ ਹੋਇਆ। ਜਿਸ ਦਾ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ, ਵਾਸੀ ਆਨੰਦਪੁਰ, ਨਾਨਕੇ ਗੁਰੂ ਕੇ ਲਾਹੋਰ ਅਤੇ ਕੋਈ ਜਾਤ-ਪਾਤ ਨਹੀਂ। ਉਦੋਂ ਤੋਂ ਲੈ ਕੇ ਹਰ ਸਾਲ ਵਿਸਾਖੀ ਦਾ ਦਿਹਾੜਾ ਸਿੱਖ ਸੰਗਤਾਂ ਵਲੋਂ ਦੁਨੀਆਂ ਭਰ ‘ਚ ਖਾਲਸਾਈ ਸ਼ਾਨੋ-ਸ਼ੋਕਤ ਨਾਲ ਮਨਾਇਆ ਜਾਂਦਾ ਹੈ। 13 ਅਪ੍ਰੈਲ 1978 ਨੂੰ ਵੀ ਵਿਸਾਖੀ ਸਮਾਗਮਾਂ ਨੂੰ ਮਨਾਉਣ ਲਈ ਦੇਸ਼ਾ ਵਿਦੇਸ਼ਾ ਤੋਂ ਸੰਗਤਾਂ ਅੰਮ੍ਰਿਤਸਰ ਵਿਖੇ ਜੁੜੀਆਂ ਸਨ। ਉਸੇ ਹੀ ਦਿਨ ਨਕਲੀ ਨਿਰੰਕਾਰੀ ਦੇ ਪੈਰੋਕਾਰ ਅੰਮ੍ਰਿਤਸਰ ਵਿਖੇ ਜਲੂਸ ਦੀ ਸ਼ਕਲ ‘ਚ ਇੱਕਠੇ ਹੋਏ। ਇਸ ਇੱਕਠ ਵਲੋਂ ਸਪੀਕਰਾਂ ਤੋਂ ਲਗਾਤਾਰ ਸਿੱਖ ਧਰਮ ਅਤੇ ਸਿੱਖ ਗੁਰੂ ਸਾਹਿਬਾਨ ਖਿਲਾਫ ਭੱਦੀ ਕਿਸਮ ਦਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਸੀ। ਉਨ੍ਹਾਂ ਦਾ ਲੀਡਰ ਆਖ ਰਿਹਾ ਸੀ ਕੇ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਬਣਾਏ ਹਨ ਮੈਂ ਸੱਤ ਬਣਾਵਾਗਾਂ ਅਤੇ ਉਸ ਵਲੋਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਪੈਰਾ ਹੇਠ ਰੱਖਣ ਦੀ ਬੱਝਰ ਹਿਮਾਕਤ ਵੀ ਕੀਤੀ ਗਈ। ਜਿਸ ਨੂੰ ਰੋਕਣ ਲਈ ਦੀਵਾਨ ਹਾਲ ਮੰਜੀ ਸਾਹਿਬ ਤੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੀਆਂ ਦੇ ਦਿਸ਼ਾ ਨਿਰਦੇਸ਼ਾ ਤੇ ਅਖੰਡ ਕੀਰਤਨੀ ਜਥੇ ਦੇ ਭਾਈ ਫੋਜਾ ਸਿੰਘ ਦੀ ਨਾਲ ਅਖੰਡ ਕੀਰਤਨ ਜਥਾ ਅਤੇ ਦਮਦਮੀ ਟਕਸਾਲ ਦੇ ਸਿੰਘ ਰੇਲਵੇ ਕਲੋਨੀ, ਬੀ- ਬਲਾਕ ਵਿਖੇ ਨਿਰੰਕਾਰੀਆਂ ਦੀ ਇਕੱਠ ਵਾਲੀ ਥਾਂ ਤੇ ਪੁੱਜੇ। ਪੁਲਸ ਵਲੋਂ ਸਿੰਘਾਂ ਨੂੰ ਰੋਕਿਆ ਗਿਆ ਅਤੇ ਇਹ ਕਹਿੰਦੇ ਹੋਏ ਵਾਪਸ ਜਾਣ ਲਈ ਕਿਹਾ ਕਿ ਨਿੰਰਕਾਰੀਆਂ ਦੀ ਇੱਕਤਰਤਾ ਖਤਮ ਹੋ ਗਈ ਹੈ। ਮਗਰ ਉਸ ਸਮਂੇ ਵੀ ਉਥੇ ਖੜ੍ਹੇ ਸਿੰਘਾਂ ਅਤੇ ਪੁਲਸ ਨੂੰ ਸਪੀਕਰਾਂ ਰਾਹੀ ਕੀਤਾ ਜਾ ਰਿਹਾ ਕੂੜ ਪ੍ਰਚਾਰ ਅਤੇ ਭੜਕਾਉ ਭਾਸ਼ਨ ਸਾਫ ਸੁਣਾਈ ਦੇ ਰਿਹਾ ਸੀ। ਉਸ ਤੋਂ ਠੀਕ ਬਾਅਦ 6 ਹਜ਼ਾਰ ਦੇ ਕਰੀਬ ਹਮਲੇ ਲਈ ਤਿਆਰ ਨਿਰੰਕਾਰੀਆਂ ਬੰਦੁਕਾਂ, ਤਲਵਾਰਾਂ ਅਤੇ ਤੇਜਾਬ ਦੀਆਂ ਬੋਤਲਾਂ ਸਮੇਤ ਮੋਕੇ ਤੇ ਪੁੱਜੇ ਅਤੇ ਦੇਖਦਿਆਂ ਹੀ ਦੇਖਦਿਆਂ ਸਿੰਘਾਂ ਤੇ ਪਥਰਾਅ ਕਰ ਦਿੱਤਾ ਗਿਆ ਅਤੇ ਤੇਜਾਬ ਦੀਆਂ ਬੋਤਲਾਂ ਸੁਟਦਿਆਂ ਹੋਇਆ ਗੋਲੀਆਂ ਚਲਾਈਆਂ ਗਈਆਂ। ਗੋਲੀਆਂ ਲੱਗਣ ਨਾਲ ਕਈ ਸਿੰਘ ਮੌਕੇ ਤੇ ਹੀ ਸ਼ਹੀਦੀ ਪਾ ਗਏ। ਸਿੰਘਾਂ ਨੇ ਵੀ ਆਪਣੀਆਂ ਕਿਰਪਾਨਾਂ ਨਾਲ ਨਿਰੰਕਾਰੀਆਂ ਦਾ ਮੁਕਾਬਲਾ ਕੀਤਾ ਗਿਆ ਮਗਰ ਪੁਲਸ ਵਲੋਂ ਵੀ ਨਿੰਰਕਾਰੀਆਂ ਦਾ ਸਾਥ ਦਿੱਤਾ ਗਿਆ। ਪੁਲਸ ਕਪਤਾਨ ਨੇ ਆਪ ਭਾਈ ਫੋਜਾ ਸਿੰਘ ਨੂੰ ਲਾਗਿਉ ਆਪਣੀ ਪਿਸਤੋਲ ਨਾਲ ਸਾਰੀਆਂ ਗੋਲੀਆਂ ਛਾਤੀ ਅਤੇ ਅੱਖਾਂ ‘ਚ ਮਾਰੀਆਂ। ਇਸ ਸਾਕੇ ਦੌਰਾਨ 13 ਸਿੰਘ ਸ਼ਹੀਦ ਪਾ ਗਏ ਅਤੇ 100 ਦੇ ਕਰੀਬ ਜਖਮੀ ਹੋਏ। ਇਹ 13 ਸ਼ਹੀਦ ਸਿੰਘ ਸਨ — ਭਾਈ ਫੋਜਾ ਸਿੰਘ, ਭਾਈ ਅਵਤਾਰ ਸਿੰਘ, ਭਾਈ ਹਰਭਜਨ ਸਿੰਘ, ਭਾਈ ਪਿਆਰਾ ਸਿੰਘ, ਭਾਈ ਰਘਬੀਰ ਸਿੰਘ, ਭਾਈ ਗੁਰਚਰਨ ਸਿੰਘ, ਭਾਈ ਗੁਰਦਿਆਲ ਸਿੰਘ, ਭਾਈ ਅਮਰੀਕ ਸਿੰਘ, ਭਾਈ ਧਰਮਬੀਰ ਸਿੰਘ, ਭਾਈ ਕੇਵਲ ਸਿੰਘ, ਭਾਈ ਹਰੀ ਸਿੰਘ, ਭਾਈ ਰਣਬੀਰ ਸਿੰਘ ਅਤੇ ਭਾਈ ਦਰਸ਼ਨ ਸਿੰਘ।
ਜਿਸ ਥਾਂ ਤੇ 13 ਸਿੰਘ ਸ਼ਹੀਦ ਹੋਏ ਸਨ ਉਸ ਥਾਂ ਤੇ ਗੁਰਦੁਆਰਾ ਸ਼ਹੀਦ ਗੰਜ਼ ਸਾਹਿਬ ਉਸਾਰਿਆ ਗਿਆ ਹੈ ਅਤੇ ਨਾਲ ਹੀ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੀ ਸ਼ਹੀਦ ਗੰਜ਼ ਖਾਲਸਾ ਐਜੁਕੇਸ਼ਨਲ ਸੁਸਇਟੀ ਵਲੋਂ ਸ਼ਹੀਦ ਗੰਜ਼ ਖਾਲਸਾ ਮੈਮੋਰੀਅਲ ਸਕੂਲ ਚਲਾਇਆ ਜਾ ਰਿਹਾ ਹੈ ਜਿਸ ਦੇ ਐਮ.ਡੀ. ਧਰਮ ਪ੍ਰਚਾਰ ਲਹਿਰ (ਸ਼੍ਰੋਮਣੀ ਗੁ: ਪ੍ਰ: ਕਮੇਟੀ) ਦੇ ਮੁੱਖੀ ਗਿਆਨੀ ਬਲਦੇਵ ਸਿੰਘ ਹਨ ਅਤੇ ਇਸ ਸਕੂਲ ‘ਚ ਸ਼ਹੀਦਾਂ ਅਤੇ ਜਰੂਰਤ ਮੰਦ ਬਚਿਆਂ ਨੂੰ ਉ¤ਚ ਪਾਏ ਦੀ ਮੁਫ਼ਤ ਵਿਦਿਆਂ ਦਿੱਤੀ ਜਾਂਦੀ ਹੈ। ਅੱਜ ਦੇ ਦਿਨ ਜਿਥੇ ਸੰਸਾਰ ਭਰ ‘ਚ ਸਿੱਖ ਸੰਗਤਾਂ ਵਲੋਂ ਗੁਰਮਤਿ ਅਤੇ ਅੰਮ੍ਰਿਤ ਸੰਚਾਰ ਸਮਾਗਮ ਕੀਤੇ ਜਾ ਰਹੇ ਹਨ ਉਥੇ ਸਿੱਖ ਵਿਰਸੇ ਤੋਂ ਭਟਕ ਚੁੱਕੇ ਨੌਜਵਾਨਾਂ ਨੂੰ ਅਪੀਲ ਹੈ ਕੇ ਉਹ ਸ਼ਾਨਾਮੱਤੇ ਸਿੱਖ ਇਤਿਹਾਸ ਅਤੇ ਅਮੀਰ ਧਾਰਮਿਕ ਵਿਰਸੇ ਤੋਂ ਸੇਧ ਲੈਣ ਸਾਬਤ ਸੁਰਤ ਸਿੰਘ ਸੱਜਕੇ, ਅੰਮ੍ਰਿਤਪਾਨ ਕਰਕੇ, ਬਾਣੇ ਅਤੇ ਬਾਣੀ ਦੇ ਧਾਰਨੀ ਹੋ ਕੇ ਪੰਥ ਦੀ ਚੜ੍ਹਦੀ ਕਲਾ ਲਈ ਅੱਗੇ ਆਉਣ ਅਤੇ ਪੰਥਕ ਕੰਮਾਂ ਵਿਚ ਯੋਗਦਾਨ ਪਾਉਣ।
ਖਾਲਸਾ ਪੰਥ ਦੇ ਸਾਜਣਾ ਦਿਵਸ ਅਤੇ ਵਿਸਾਖੀ 1978 ਦੇ 13 ਸ਼ਹੀਦ ਸਿੰਘਾਂ ਦੀ ਸ਼ਹਾਦਤ ਤੇ ਵਿਸ਼ੇਸ਼-ਤਮਿੰਦਰ ਸਿੰਘ
This entry was posted in ਸਰਗਰਮੀਆਂ.