ਸਾਨਿਆ- ਚੀਨ ਅਤੇ ਭਾਰਤ ਆਪਸ ਵਿੱਚ ਸੰਪੂਰਨ ਰੱਖਿਆ ਸਹਿਯੋਗ ਬਹਾਲ ਕਰਨ ਲਈ ਤਿਆਰ ਹੋ ਗਏ ਹਨ। ਜੂਨ ਵਿੱਚ ਭਾਰਤੀ ਸੈਨਾ ਦੇ ਇੱਕ ਪ੍ਰਤੀਨਿਧੀ ਮੰਡਲ ਦੇ ਚੀਨ ਜਾਣ ਦੀ ਸੰਭਾਵਨਾ ਹੈ। ਸੀਮਾ ਸਬੰਧੀ ਮਸਲਿਆਂ ਨੂੰ ਸੁਲਝਾਉਣ ਲਈ ਪ੍ਰਣਾਲੀ ਤਿਆਰ ਕਰਨ ਤੇ ਵੀ ਦੋਵਾਂ ਦੇਸ਼ਾਂ ਵਿੱਚਕਾਰ ਆਪਸੀ ਸਹਿਮਤੀ ਹੋ ਗਈ ਹੈ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਰਾਸ਼ਟਰਪਤੀ ਹੂ ਜਿੰਤਾਓ ਦੌਰਾਨ 50 ਮਿੰਟ ਤੱਕ ਚਲੀ ਬੈਠਕ ਵਿੱਚ ਇਹ ਮਹੱਤਵਪੂਰਨ ਨਿਰਣੇ ਲਏ ਗਏ। ਇਸ ਬੈਠਕ ਵਿੱਚ ਡਾ: ਮਨਮੋਹਨ ਸਿੰਘ ਵਲੋਂ ਵਧਦੇ ਵਪਾਰ ਅਸੰਤੁਲਨ ਤੇ ਚਿੰਤਾ ਜਾਹਿਰ ਕੀਤੀ ਗਈ। ਚੀਨ ਵਲੋਂ ਇਸ ਦੇ ਹੱਲ ਦਾ ਭਰੋਸਾ ਦਿਵਾਇਆ ਗਿਆ। ਭਵਿਖ ਵਿੱਚ ਵੀ ਚੀਨ ਨਾਲ ਹੋਰ ਚੰਗੇ ਸਬੰਧ ਬਣਾਉਣ ਸਬੰਧੀ ਰਾਜਨੇਤਾਵਾਂ ਦੀਆਂ ਯਾਤਰਾਵਾਂ ਹੁੰਦੀਆਂ ਰਹਿਣਗੀਆਂ।