ਕਦੇ ਜਿਹਨਾਂ ਰਾਹਾਂ ਤੇ ਤੁਰੇ ਸੀ ,
ਭਗਤ ਸਿੰਘ, ਰਾਜਗੁਰੂ , ਸੁਖਦੇਵ !
ਉਹ ਰਾਹ ਅੱਜ ਦੇ ਨੇਤਾਵਾਂ ਲਈ ,
ਇੰਨੇ ਸੋਖੇ ਨਹੀ ਹੋ ਸਕਦੇ !
ਜੋ ਡਰਦੇ ਨੇ ਗਰਮ ਹਵਾਵਾਂ ਤੋ ,
ਉਹ ਝੂਲਦੀ ਫਾਂਸੀ ,
ਮੂਹਰੇ ਨੀ ਖਲੋ ਸਕਦੇ !
ਜੋ ਬਦਲਦੇ ਨੇ ਰੰਗ ਪੱਗਾਂ ਦੇ ,
ਰਾਜਨੀਤੀ ਦੇ ਲਾਹੇ ਲਈ ,
ਉਹ ਕਿੱਦਾਂ ਸੱਚੇ ਪੁੱਤ ,
ਪੰਜਾਬੀ ਹੋ ਸਕਦੇ !
ਜੇ ਸੱਚ ਮੁੱਚ ਹੀ ਹੁੰਦਾ ਦਰਦ ,
ਇਹਨਾਂ ਦੇ ਦਿਲਾਂ ਅੰਦਰ !
ਕਿਉ ਮਰਦੇ ਕਿਸਾਨ ਫੇਰ ਅਣਆਈ,
ਕਿਉ ਹੁੰਦੀ ਤਬਾਹ ਜਵਾਨੀ ,
“ਪਰਮ: ਮੇਰੇ ਦੇਸ ਵਾਲੀ ,
ਜੋ ਬਿਨਾਂ ਗਿਣੇ ਹੀ ਨਸ਼ੇ ਅੱਜ ਜਾਂਦੀ ਖਾਂਈ !
ਹੁਣ ਬਸ ਤਰਲਾਂ ਇਹਨਾਂ ਅੱਗੇ ,
ਸਾਡਾ ਇੱਕੋ ਹੀ ਰਹਿ ਗਿਆ ,
ਕਰੋ ਸਾਫ ਜੇਕਰ ਕਰ ਸਕੋ ,
ਭ੍ਰਿਸ਼ਟਾਚਾਰ ਜੋ ਮੇਰੇ ਦੇਸ ਦੇ ਹੱਡੀ ਬਹਿ ਗਿਆ ,
ਜੋ ਤੁਹਾਡੇ ਹੱਡੀ ਬਹਿ ਗਿਆ …..!!!!!
ਕਰੋ ਸਾਫ ਜੇਕਰ ਕਰ ਸਕੋ ,
ਭ੍ਰਿਸ਼ਟਾਚਾਰ ਜੋ ਮੇਰੇ ਦੇਸ ਦੇ ਹੱਡੀ ਬਹਿ ਗਿਆ ,
ਜੋ ਤੁਹਾਡੇ ਹੱਡੀ ਬਹਿ ਗਿਆ …..!!!!!