ਐਸ.ਏ.ਐਸ.ਨਗਰ, (ਗੁਰਿੰਦਰਜੀਤ ਸਿੰਘ ਪੀਰਜੈਨ) – ਉਘੇ ਵਿਦਵਾਨ , ਲਿਖਾਰੀ ਅਤੇ ਇੱਕ ਚੰਗੇ ਰਾਜਨੀਤੀਵਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਚੇਅਰਮੈਨ ਪੰਜਾਬ ਰਾਜ ਪਛੜੀਆਂ ਸ੍ਰੈਣੀਆਂ ਅਤੇ ਸਾਬਕਾ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਵੱਲੋਂ ਲਿਖੀ ਚੌਥੀ ਪੁਸਤਕ ਜਿਨੀ ਸਚੁ ਪਛਾਣਿਆ ਵਿੱਚ ਉਹਨਾਂ ਸੱਚ ਤੇ ਪਹਿਰਾ ਦੇਣ ਵਾਲੇ ਮਹਾਨ ਗੁਰੂਆਂ, ਪੀਰਾਂ, ਪੈਗੰਬਰਾਂ ਅਤੇ ਜਰਨੈਲਾਂ ਦੀਆਂ ਜੀਵਨੀਆਂ ਨੂੰ ਸਰਲ ਭਾਸ਼ਾ ਵਿੱਚ ਲਿਖ ਕੇ ਉਹਨਾਂ ਦੀਆਂ ਜੀਵਨੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ । ਇਸ ਪੁਸਤਕ ਰਾਹੀਂ ਲੋਕਾਂ ਨੂੰ ਬਾਬਾ ਫਰੀਦ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਫਿਲਾਸਫੀ ਬਾਰੇ ਜਾਣਕਾਰੀ ਮੁਹੱਈਆ ਹੁੰਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖਿਆ ਤੇ ਭਾਸ਼ਾ ਮੰਤਰੀ ਪੰਜਾਬ ਸ੍ਰ ਸੇਵਾ ਸਿੰਘ ਸੇਖਵਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਪ੍ਰੋ ਕਿਰਪਾਲ ਸਿੰਘ ਬਡੂੰਗਰ ਵੱਲੋਂ ਲਿਖੀ ਪੁਸਤਕ ਠਜਿਨੀ ਸਚੁ ਪਛਾਣਿਆ ਨੂੰ ਲੋਕ ਅਰਪਣ ਕਰਨ ਉਪਰੰਤ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਸਿੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਪ੍ਰੋ ਬਡੂੰਗਰ ਵੱਲੋਂ ਇਸ ਤੋਂ ਪਹਿਲਾਂ ਤਿੰਨ ਪੁਤਸਕਾਂ ਗੁਰਮਤਿ ਵਿਚਾਰ ਅਤੇ ਸਿੱਖੀ ਜੀਵਨ, ਗੁਰਮਤਿ ਸੱਭਿਆਚਾਰ ਅਤੇ ਜਿਨ੍ਹਾਂ ਧਰਮ ਨਹੀਂ ਹਾਰਿਆ ਵੀ ਲਿਖੀਆਂ ਗਈਆਂ ਹਨ। ਉਹਨਾਂ ਕਿਹਾ ਕਿ ਚੌਥੀ ਪੁਸਤਕ ਠਜਿਨੀ ਸਚੁ ਪਛਾਣਿਆ ਵਿੱਚ ਪ੍ਰੋ ਬਡੂੰਗਰ ਨੇ 13 ਮਹਾਨ ਗੁਰੂਆਂ, ਪੀਰਾਂ ਅਤੇ ਸੂਰਬੀਰਾਂ ਦੀਆਂ ਜੀਵਨੀਆਂ ਬਾਰੇ ਵਿਸਥਾਰਪੂਰਵਕ ਲਿਖਿਆ ਹੈ। ਉਹਨਾਂ ਕਿਹਾ ਕਿ ਇਸ ਪੁਸਤਕ ਵਿੱਚ ਉਹਨਾਂ ਵੱਲੋਂ ਅਣਗੌਲੇ ਸੂਰਬੀਰ ਜਿਹਨਾਂ ਬਾਰੇ ਲੋਕਾਂ ਨੂੰ ਬਹੁਤੀ ਜਾਣਕਾਰੀ ਨਹੀਂ ਹੈ। ਉਹਨਾਂ ਦੀ ਜੀਵਨੀ ਬਾਰੇ ਅਤੇ ਉਹਨਾਂ ਵੱਲੋਂ ਸੱਚ ਤੇ ਪਹਿਰਾ ਦੇ ਕੇ ਕੀਤੇ ਮਹਾਨ ਕੰਮਾਂ ਅਤੇ ਕੁਰਬਾਨੀਆਂ ਬਾਰੇ ਚਾਨਣਾ ਪਾਇਆ ਗਿਆ ਹੈ। ਉਹਨਾਂ ਕਿਹਾ ਕਿ ਅਜਿਹੀਆਂ ਪੁਸਤਕਾਂ ਸਾਡੇ ਸਮਾਜ ਲਈ ਚਾਨਣ ਮੁਨਾਰਾ ਬਣਦੀਆਂ ਹਨ ਅਤੇ ਸਾਡੀਆਂ ਆਉਣ ਵਾਲੀਆਂ ਨਸ਼ਲਾਂ ਨੂੰ ਸਾਡੇ ਅਮੀਰ ਵਿਰਸੇ ਪ੍ਰਤੀ ਵੀ ਜਾਣੂੰ ਕਰਵਾਉਂਦੀਆਂ ਹਨ। ਉਹਨਾਂ ਇਸ ਮੌਕੇ ਜੁੜੇ ਵਿਦਵਾਨਾਂ ਨੂੰ ਆਖਿਆ ਕਿ ਉਹ ਸਾਡੇ ਮਹਾਨ ਗੁਰੂਆਂ ਪੀਰਾਂ, ਪੈਗੰਬਰਾਂ ਅਤੇ ਯੋਧਿਆਂ ਦੀਆਂ ਜੀਵਨੀਆਂ ਬਾਰੇ ਵੱਧ ਤੋਂ ਵੱਧ ਆਪਣੀਆਂ ਲਿਖਤਾਂ ਪ੍ਰਕਾਸ਼ਿਤ ਕਰਵਾਉਣ ਤਾਂ ਜੋ ਸਾਡੇ ਅਮੀਰ ਇਤਿਹਾਸਕ ਵਿਰਸੇ ਦੀ ਜਾਣਕਾਰੀ ਆਮ ਲੋਕਾਂ ਤੱਕ ਪੁੱਜਦੀ ਹੋਵੇ ਅਤੇ ਉਹਨਾਂ ਦੀਆਂ ਹੱਥ ਲਿਖਤਾਂ ਵਿੱਚ ਭਾਸ਼ਾ ਅਮੀਰ ਹੋਣੀ ਚਾਹੀਦੀ ਹੈ। ਵਿਦਵਾਨਾਂ ਨੂੰ ਆਪਣੀ ਲੇਖਣੀ ਵਿੱਚ ਆਪਣੀ ਵਿਦਵਤਾ ਨਹੀਂ ਸਗੋਂ ਸੂਰਬੀਰਾਂ ਦੇ ਇਤਿਹਾਸ ਨੂੰ ਉਭਾਰਨਾਂ ਚਾਹੀਦਾ ਹੈ ਅਤੇ ਜੋ ਵਿਦਵਾਨ ਲੋਕ ਲੋਕਾਂ ਨੂੰ ਆਪਣਾ ਸੰਦੇਸ਼ ਦੇਣਾ ਚਾਹੁੰਦੇ ਹੋਣ ਉਸ ਨੂੰ ਸਪੱਸ਼ਟ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਪ੍ਰੋ ਬਡੁੰਗਰ ਵੱਲੋਂ ਲਿਖੀ ਪੁਸਤਕ ਹਰ ਪੱਖੋਂ ਖਰੀ ਉਤਰਦੀ ਹੈ। ਇਸ ਉਪਰੰਤ ਸਿੱਖਿਆ ਮੰਤਰੀ ਪੰਜਾਬ ਨੇ ਪੱਤਰਕਾਰਾਂ ਨਾਲ ਗੈਰਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਭਾਸ਼ਾ ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਪਹਿਲ ਦੇ ਆਧਾਰ ਤੇ ਭਰਿਆ ਜਾਵੇਗਾ। ਪੱਤਰਕਾਰਾਂ ਵੱਲੋਂ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਭਾਸ਼ਾ ਅਫ਼ਸਰਾਂ ਦੇ ਦਫ਼ਤਰ ਖੋਲ੍ਹਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਕੁਝ ਨਵੇਂ ਜ਼ਿਲ੍ਹੇ ਜੋ ਹੋਂਦ ਵਿੱਚ ਆਏ ਸਨ ਉੱਥੇ ਇਹ ਸਮੱਸਿਆ ਹੈ ਜਲਦੀ ਹੀ ਉੱਥੇ ਵੀ ਜ਼ਿਲ੍ਹਾ ਭਾਸ਼ਾ ਅਫ਼ਸਰ ਦੇ ਦਫ਼ਤਰ ਸਥਾਪਿਤ ਕੀਤੇ ਜਾਣਗੇ। ਉਹਨਾਂ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਵੀ ਵਡਮੁੱਲੇ ਇਤਿਹਾਸ ਸਬੰਧੀ ਪੁਸਤਕਾਂ ਦੀ ਪ੍ਰਕਾਸ਼ਨਾਂ ਕਰਵਾਈ ਜਾਵੇਗੀ ਕਿਉਂਕਿ ਹੁਣ ਫੰਡਾਂ ਦੀ ਕੋਈ ਘਾਟ ਨਹੀਂ ਹੈ ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ ਗੁਲਜ਼ਾਰ ਸਿੰਘ ਰਣੀਕੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਨੇ ਬੋਲਦਿਆਂ ਕਿਹਾ ਕਿ ਸਾਡੇ ਗੁਰੂਆਂ ਨੇ ਹਮੇਸ਼ਾ ਸੱਚ ਤੇ ਪਹਿਰਾ ਦੇਣ ਦਾ ਸੰਦੇਸ਼ ਦਿੱਤਾ ਹੈ ਅਤੇ ਸਾਡਾ ਵਿਰਸਾ ਵੀ ਸੰਤ ਸਿਪਾਹੀ ਵਾਲਾ ਹੈ ਜਿਸ ਤੇ ਸਾਨੂੰ ਪਹਿਰਾ ਦੇਣ ਦੀ ਲੋੜ ਹੈ। ਉਹਨਾਂ ਕਿਹਾ ਕਿ ਪ੍ਰੋ ਬਡੂੰਗਰ ਵੱਲੋਂ ਲਿਖੀ ਪੁਸਤਕ ਆਉਣ ਵਾਲੀ ਪੀੜ੍ਹੀ ਲਈ ਮਾਰਗ ਦਰਸ਼ਕ ਬਣੇਗੀ। ਉਹਨਾਂ ਕਿਹਾ ਕਿ ਸਾਨੂੰ ਅੱਜ ਵੀ ਸੱਚ ਨੂੰ ਪਛਾਨਣ ਦੀ ਲੋੜ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ ਦਲਬੀਰ ਸਿੰਘ ਢਿੱਲੋਂ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੂੰ ਆਪਣੀ ਚੌਥੀ ਪੁਸਤਕ ਠਜਿਨੀ ਸਚੁ ਪਛਾਣਿਆ ਲਿਖਣ ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪ੍ਰੋ ਬਡੂੰਗਰ ਵੱਲੋਂ ਇਹ ਪੁਸਤਕ ਬੜੇ ਹੀ ਸੈਨਟੀਫਿਕ ਤਰੀਕੇ ਵਿੱਚ ਲਿਖੀ ਗਈ ਹੈ ਅਤੇ ਇਸ ਪੁਸਤਕ ਵਿੱਚ ਗੁਰੂਆਂ, ਪੀਰਾਂ ਅਤੇ ਸੂਰਬੀਰਾਂ ਦੀਆਂ ਜੀਵਨੀਆਂ ਨੂੰ ਸਿੱਖ ਇਤਿਹਾਸ ਨਾਲ ਜੋੜਕੇ ਗੁਰਬਾਣੀ ਦੀਆਂ ਤੁਕਾਂ ਅਨੁਸਾਰ ਉਭਾਰਿਆ ਗਿਆ ਹੈ। ਜਿਹਨਾਂ ਨੇ ਸੱਚ ਤੇ ਪਹਿਰਾ ਦਿੰਦਿਆਂ ਆਪਣੀਆਂ ਸਹਾਦਤਾਂ ਦਿੱਤੀਆਂ। ਇਸ ਮੌਕੇ ਪ੍ਰੋ ਪਰਮਵੀਰ ਸਿੰਘ ਨੇ ਪ੍ਰੋ ਬਡੂੰਗਰ ਵੱਲੋਂ ਲਿਖੀ ਪੁਸਤਕ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਪ੍ਰੋ ਕਿਰਪਾਲ ਸਿੰਘ ਬਡੁਗਰ ਨੇ ਇਸ ਮੌਕੇ ਪੁੱਜੀਆਂ ਸਖਸ਼ੀਅਤਾਂ ਖਾਸ ਕਰਕੇ ਵਿਦਵਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਇਸ ਪੁਸਤਕ ਨੂੰ ਲਿਖਣ ਲਈ ਯੋਗਦਾਨ ਪਾਉਣ ਵਾਲਿਆਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਇਸ ਪੁਸਤਕ ਵਿੱਚ ਉਹਨਾਂ ਸੂਰਬੀਰਾਂ ਦੀਆਂ ਜੀਵਨੀਆਂ ਬਾਰੇ ਵੀ ਲਿਖਿਆ ਹੈ। ਜਿਹਨਾਂ ਬਾਰੇ ਸਮਾਜ ਦੇ ਲੋਕਾਂ ਨੂੰ ਪੂਰੀ ਜਾਣਕਾਰੀ ਨਹੀਂ। ਇਸ ਤੋਂ ਇਲਾਵਾ ਪੁਸਤਕ ਵਿੱਚ ਭਰੂਣ ਹੱਤਿਆ, ਨਸ਼ਿਆਂ, ਬੇਰੁਜਗਾਰੀ ਅਤੇ ਵਾਤਾਵਰਣ ਵਿਸ਼ਿਆਂ ਤੇ ਵੀ ਲਿਖਿਆ ਗਿਆ ਹੈ ਤਾਂ ਜੋ ਸਮਾਜ ਦੇ ਲੋਕ ਸੁਚੇਤ ਹੋ ਸਕਣ।
ਸਮਾਗਮ ਦੇ ਅੰਤ ਵਿੱਚ ਭਾਈ ਮਨਜੀਤ ਸਿੰਘ ਚੇਅਰਮੈਨ ਪੇਡਾ ਨੇ ਸਾਰਿਆਂ ਦਾ ਧੰਨਵਾਦ ਕੀਤਾ । ਮੰਚ ਸੰਚਾਲਨ ਜਥੇਦਾਰ ਅਮਰੀਕ ਸਿੰਘ ਮੋਹਾਲੀ ਮੈਂਬਰ ਵਰਕਿੰਗ ਕਮੇਟੀ ਸ੍ਰੋਮਣੀ ਅਕਾਲੀ ਦਲ ਨੇ ਨਿਭਾਈ। ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਇਸ ਚੇਅਰਮੈਨ ਡਾ ਸੁਰੇਸ਼ ਟੰਡਨ, ਡਾ ਗੁਰਮੋਹਨ ਸਿੰਘ ਡਾਇਰੈਕਟਰ ਐਸ.ਜੀ.ਪੀ.ਸੀ, ਸ੍ਰ ਹਰਜੀਤ ਸਿੰਘ ਅਦਾਲਤੀ ਵਾਲਾ, ਸ੍ਰੀਮਤੀ ਬਲਬੀਰ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਸ੍ਰੀ ਅਸੋਕ ਸਿੰਘ ਬਾਗੜੀਆ,ਸ੍ਰੀ ਐਨ.ਕੇ. ਸ਼ਰਮਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ , ਸ੍ਰੀ ਹਰਸੁਖਇੰਦਰ ਸਿੰਘ ਬੱਬੀ ਬਾਦਲ ਮੁੱਖ ਬੁਲਾਰਾ ਕੌਮੀ ਯੂਥ ਅਕਾਲੀ ਦਲ , ਸ੍ਰੀ ਪਵਨ ਕੁਮਾਰ ਟਿਨੂੰ ਚੇਅਰਮੈਨ ਪੰਜਾਬ ਅਨੁਸੂਚਿਤ ਜਾਤੀ ਭੋਂ ਵਿਕਾਸ ਤੇ ਵਿੱਤ ਨਿਗਮ , ਸ੍ਰ ਜਗਰੂਪ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਕਾਹਨੂੰਵਾਨ, ਸ੍ਰੀਮਤੀ ਕੁਲਦੀਪ ਕੌਰ ਕੰਗ ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ, ਸ੍ਰ ਜਸਵੰਤ ਸਿੰਘ ਭੁੱਲਰ ਸ਼ਹਿਰੀ ਪ੍ਰਧਾਨ ਅਕਾਲੀ ਜਥਾ, ਬੀਬੀ ਕਸ਼ਮੀਰ ਕੌਰ, ਸ੍ਰ ਉਜਾਗਰ ਸਿੰਘ ਸੇਵਾ ਮੁਕਤ ਡੀ.ਪੀ.ਆਰ.ਓ, ਡਾ ਗੁਰਨੇਕ ਸਿੰਘ , ਸ੍ਰੀ ਹਰਦੀਪ ਸਿੰਘ ਇਸਪੈਕਟਰ ਪੰਜਾਬ ਪੁਲਿਸ, ਡਾ ਕੁਲਬੀਰ ਸਿੰਘ, ਸ੍ਰੀ ਜਸਵੀਰ ਸਿੰਘ ਜੱਸਾ ਚੇਅਰਮੈਨ ਮਾਰਕੀਟ ਕਮੇਟੀ ਖਰੜ ਤੋਂ ਇਲਾਵਾ ਹੋਰ ਬੁੱਧੀਜੀਵੀ ਅਤੇ ਪੱਤਵੰਤੇ ਵੀ ਮੌਜੂਦ ਸਨ।
ਫੋਟੋ ਕੈਪਸ਼ਨ : ਸਿੱਖਿਆ ਤੇ ਭਾਸ਼ਾ ਮੰਤਰੀ ਪੰਜਾਬ ਸ੍ਰ ਸੇਵਾ ਸਿੰਘ ਸੇਖਵਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਪ੍ਰੋ ਕਿਰਪਾਲ ਸਿੰਘ ਬਡੂੰਗਰ ਵੱਲੋਂ ਲਿਖੀ ਪੁਸਤਕ ਠਜਿਨੀ ਸਚੁ ਪਛਾਣਿਆੂ ਨੂੰ ਲੋਕ ਅਰਪਣ ਕਰਦੇ ਹੋਏ ਉਹਨਾਂ ਨਾਲ ਸ੍ਰ ਗੁਲਜ਼ਾਰ ਸਿੰਘ ਰਣੀਕੇ ਪਸ਼ੂ ਪਾਲਣ ਮੰਤਰੀ ਪੰਜਾਬ, ਡਾ. ਦਲਬੀਰ ਸਿੰਘ ਢਿੱਲੋਂ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਪ੍ਰੋ ਬਡੂੰਗਰ ਵੀ ਦਿਖਾਈ ਦੇ ਰਹੇ ਹਨ। (ਗੁਰਿੰਦਰਜੀਤ ਸਿੰਘ ਪੀਰਜੈਨ)