ਮੈਲਬਰਨ – ਆਸਟਰੇਲੀਆ ਦੀ ਸਰਵਉਚ ਸੰਸਥਾ ਯੂਨੀਵਰਿਸਟੀਜ਼ ਆਸਟਰੇਲੀਆ (ਯੂਏ) ਨੇ ਯੋਗ ਵਿਦੇਸ਼ੀ ਵਿਦਿਆਰਥੀਆਂ ਨੂੰ ਪੜ੍ਹਾਈ ਦਾ ਮੌਕਾ ਦੇਣ ਲਈ ਵਿਸ਼ੇਸ਼ ਵੀਜ਼ਾ ਪ੍ਰਣਾਲੀ ਦਾ ਪ੍ਰਸਤਾਵ ਰੱਖਿਆ ਹੈ। ਯੂਏ ਨੇ ਪੰਜਾਬ ਦੇ ਵਿਦਿਆਰਥੀਆਂ ਤੇ ਖਾਸ ਧਿਆਨ ਦੇਣ ਦੀ ਮੰਗ ਕੀਤੀ ਹੈ ਕਿਉਕਿ ਨਿਯਮਾਂ ਦਾ ਉਲੰਘਣ ਕਰਨ ਵਾਲੇ ਸੱਭ ਤੋਂ ਜਿਆਦਾ ਮਾਮਲੇ ਪੰਜਾਬ ਤੋਂ ਹੁੰਦੇ ਹਨ।
ਆਸਟਰੇਲੀਆ ਦੇ ਸਾਰੇ 39 ਵਿਸ਼ਵਵਿਦਿਆਲੇ ਯੂਏ ਦੇ ਅਧੀਨ ਆਂਉਦੇ ਹਨ। ਯੂਏ ਦਾ ਕਹਿਣਾ ਹੈ ਕਿ ਵੀਜ਼ਾ ਪ੍ਰਣਾਲੀ ਵਿੱਚ ਸੋਧ ਕਰਨ ਨਾਲ ਯੋਗ ਵਿਦਿਆਰਥੀਆਂ ਦੀ ਚੰਗੀ ਤਰ੍ਹਾਂ ਨਾਲ ਪਛਾਣ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਘੱਟ ਪਰੇਸ਼ਾਨੀ ਨਾਲ ਜਲਦੀ ਵੀਜ਼ਾ ਦਿੱਤਾ ਜਾਵੇਗਾ। ਸੰਸਥਾ ਨੇ ਖਰਚਾ ਘੱਟ ਕਰਨ ਦੀ ਵੀ ਸਲਾਹ ਦਿੱਤੀ ਹੈ। ਰਿਪੋਰਟ ਅਨੁਸਾਰ ਚੀਨ ਅਤੇ ਪੰਜਾਬ ਤੋਂ ਆਉਣ ਵਾਲੇ ਫਰਜੀ ਬਿਨੈਪੱਤਰਾਂ ਕਰਕੇ ਆਸਟਰੇਲੀਆ ਦੀ ਉਚਕੋਟੀ ਦੀ ਵਿਦਿਆ ਪ੍ਰਭਾਵਿਤ ਹੋਈ ਹੈ। ਇਸ ਲਈ ਇਨ੍ਹਾਂ ਥਾਂਵਾਂ ਤੇ ਵੀਜ਼ਾ ਨਿਯਮਾਂ ਨੂੰ ਅਧਿਕ ਸਖਤ ਕਰਨ ਦੀ ਜਰੂਰਤ ਹੈ। ਵਿਦਿਆਰਥੀ ਵੀਜ਼ਾ ਦਿੰਦੇ ਸਮੇਂ ਅੰਗਰੇਜ਼ੀ ਭਾਸ਼ਾਂ ਦੇ ਉਚਿਤ ਗਿਆਨ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ।