ਨਵੀ ਦਿਲੀ-ਪਿਛਲੇ ਦਿਨੀ ਕਾਂਗਰਸ ਦੇ ਕੁਝ ਅਹਿਮ ਨੇਤਾਵਾਂ ਵਲੋਂ ਦਿਤੇ ਗਏ ਬਿਆਨਾਂ ਤੋਂ ਬਾਅਦ ਫਿਰ ਪਾਰਟੀ ਦੇ ਪ੍ਰਧਾਮੰਤਰੀ ਦੀ ਉਮੀਦਵਾਰੀ ਨੂੰ ਲੂ ਕੇ ਫਿਰ ਬਹਿਸ ਛਿੜ ਪਈ ਹੈ। ਇਸ ਸਮੇ ਜਨਪਥ 10 ਦੇ ਕਰੀਬੀ ਮੋਤੀ ਲਾਲ ਵੋਹਰਾ ਦਾ ਕਹਿਣਾ ਹੈ ਕਿ ਬੇਸ਼ਕ ਰਾਹੁਲ ਵਿਚ ਪ੍ਰਧਾਨ ਮੰਤਰੀ ਬਣਨ ਦੀ ਕਾਬਲੀਅਤ ਹੈ ਪਰ ਅਗਲੀਆਂ ਚੋਣਾਂ ਵਿਚ ਮਨਮੋਹਨ ਸਿੰਘ ਹੀ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਹੋਣਗੇ। ਵੋਹਰਾ ਦੇ ਮੁਤਾਬਿਕ 15 ਅਗੱਸਤ ਨੂੰ ਪਾਰਟੀ ਦੇ ਦਫਤਰ ਵਿਚ ਹੋਏ ਇਕ ਪ੍ਰੋਗਰਾਮ ਵਿਚ ਖੁਦ ਪਾਰਟੀ ਪ੍ਰਧਾਨ ਸੋਨੀਆਂ ਗਾਂਧੀ ਨੇ ਸਥਿਤੀ ਸਪੱਸ਼ਟ ਕਰ ਦਿਤੀ ਸੀ। ਇਸ ਲਈ ਕਿਆਸ ਅਰਾਂਈਆਂ ਲਗਾਉਣ ਦੀ ਕੋਈ ਗੁੰਜਾਇਸ਼ ਨਹੀ ਹੈ। ਰਜੀਵ ਗਾਂਧੀ ਦੇ ਮੰਤਰੀ ਮੰਡਲ ਵਿਚ ਰਹੇ ਵੋਹਰਾ ਦੇ ਮੁਤਾਬਿਕ, ਦੇਸ਼ ਦਾ ਨੌਜਵਾਨ ਵਰਗ ਰਾਹੁਲ ਵਲ ਵੇਖਦਾ ਹੈ। ਰਾਹੁਲ ਰਾਜਨੀਤੀ ਦੀਆਂ ਬਰੀਕੀਆਂ ਨੂੰ ਸਮਝਦੇ ਹਨ। ਪਰ ਪ੍ਰਧਾਨਮੰਤਰੀ ਦੇ ਮਸਲੇ ਤੇ ਆਲਾਕਮਾਨ ਆਪਣਾ ਫੈਸਲਾ ਦੇ ਚੁਕੇ ਹਨ। ਜੇ ਫਿਰ ਵੀ ਕਿਸੇ ਨੂੰ ਕੋਈ ਸ਼ਕ ਹੈ ਤਾਂ ਸੋਨੀਆ ਗਾਂਧੀ ਇਸ ਦਾ ਜਵਾਬ ਦੇਣ ਲਈ ਯੋਗ ਨੇਤਾ ਹਨ।