ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕੀਟ ਵਿਗਿਆਨ ਵਿਭਾਗ ਵਲੋਂ ਮਿੱਤਰ ਕੀੜਿਆਂ ਦੀ ਪਰਵਰਿਸ਼ ਲਈ ਬਣਾਈ ਜਾ ਰਹੀ ਪੌਣੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਪ੍ਰਯੋਗਸ਼ਾਲਾ ਦਾ ਨੀਂਹ ਪੱਥਰ ਰਾਜ ਸਭਾ ਮੈਂਬਰ ਅਤੇ ਕੌਮੀ ਖੇਤੀ ਕਮਿਸ਼ਨ ਦੇ ਚੇਅਰਮੈਨ ਡਾ. ਐਮ.ਐਸ. ਸਵਾਮੀਨਾਥਨ ਨੇ ਰੱਖਿਆ। ਉਹਨਾਂ ਆਖਿਆ ਕਿ ਦੁਸ਼ਮਣ ਕੀੜਿਆਂ ਨੂੰ ਮਾਰਨ ਲਈ ਮਿੱਤਰ ਕੀੜਿਆਂ ਦੀ ਪਰਵਰਿਸ਼ ਜਰੂਰੀ ਹੈ। ਇਸ ਨਾਲ ਹੀ ਕੀਟ ਨਾਸ਼ਟ ਜਹਿਰਾਂ ਦੀ ਵਰਤੋਂ ਘਟੇਗੀ। ਉਹਨਾਂ ਆਖਿਆ ਕਿ ਬੀਤੀ ਸ਼ਾਮ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਵੀ ਉਹਨਾਂ ਨਾਲ ਕੀਟ ਨਾਸ਼ਕ ਜਹਿਰਾਂ ਦੀ ਵਰਤੋਂ ਘਟਾਉਣ ਸੰਬੰਧੀ ਵਿਚਾਰ ਸਾਂਝੈ ਕੀਤੇ ਹਨ। ਇਹ ਪ੍ਰਯੋਗਸ਼ਾਲਾ ਯਕੀਨਨ ਇਸ ਦਿਸ਼ਾ ਵੱਲ ਮਹੱਤਵਪੂਰਨ ਕਦਮ ਸਾਬਤ ਹੋਵੇਗੀ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ, ਨਿਰਦੇਸ਼ਕ ਖੋਜ ਡਾ. ਸਤਬੀਰ ਸਿੰਘ ਗੋਸਲ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਵਿਭਾਗ ਦੇ ਮੁਖੀ ਡਾ. ਅਸ਼ੋਕ ਧਵਨ ਨੇ ਸਵਾਗਤੀ ਸ਼ਬਦ ਕਹੇ ਜਦਕਿ ਧੰਨਵਾਦ ਡੀਨ ਪੋਸਟਗਰੈਜੂਏਟ ਸਟੱਡੀਜ ਡਾ. ਗੁਰਸ਼ਰਨ ਸਿੰਘ ਨੇ ਕੀਤਾ।