ਲੁਧਿਆਣਾ – ਪੰਜਾਬੀ ਸਭਿਆਚਾਰ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਵਿਸ਼ਵ ਪੰਜਾਬੀ ਸਭਿਆਚਾਰਕ ਮੰਚ ਦੇ ਪ੍ਰਧਾਨ ਸਰਦਾਰ ਜਗਦੇਵ ਸਿੰਘ ਜੱਸੋਵਾਲ ਦਾ 77ਵਾਂ ਜਨਮ ਦਿਨ 30 ਅਪ੍ਰੈਲ ਨੂੰ ਲੁਧਿਆਣਾ ਦੇ ਪੰਜਾਬੀ ਵਿਰਾਸਤ ਭਵਨ ਵਿਖੇ ਮਨਾਇਆ ਜਾਵੇਗਾ । ਜਨਮ ਦਿਨ ਸਮਾਗਮ ਦੀ ਰੂਪ ਰੇਖਾ ਉਲੀਕਣ ਲਈ ਜੱਸੋਵਾਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸ. ਸਾਧੂ ਸਿੰਘ ਗਰੇਵਾਲ ਦੀ ਪ੍ਰਧਾਨਗੀ ਵਿੱਚ ਹੋਈ ਇੱਕਤਰਤਾ ਵਿੱਚ ਹਰਦਿਆਲ ਸਿੰਘ ਅਮਨ , ਗੁਰਨਾਮ ਸਿੰਘ ਧਾਲੀਵਾਲ , ਇਕਵਾਲ ਸਿੰਘ ਰੁੜਕਾ . ਨਿਰਮਲ ਜੌੜਾ ,ਸੋਹਣ ਸਿੰਘ ਆਰੇਵਾਲਾ , ਜਸਮੇਲ ਸਿੰਘ ਧਾਲੀਵਾਲ , ਦਲਜੀਤ ਸਿੰਘ ਬਾਗੀ , ਪ੍ਰੋ ਐਸ ਪੀ ਸਿੰਘ ਸਮੇਤ ਕਲਾਕਾਰ ਅਤੇ ਕਲਾਪ੍ਰੇਮੀ ਹਾਜ਼ਰ ਹੋਏ ।
ਇਸ ਸਬੰਧੀ ਜਾਣਕਾਰੀ ਦਿਦਿੰਆਂ ਸ. ਸਾਧੂ ਸਿੰਘ ਗਰੇਵਾਲ ਅਤੇ ਹਰਦਿਆਲ ਸਿੰਘ ਅਮਨ ਨੇ ਦ¤ਸਿਆ ਕਿ 30 ਅਪ੍ਰੈਲ ਸਵੇਰੇ 9 ਵਜੇ ਪਾਲਮ ਵਿਹਾਰ ਪੱਖੋਵਾਲ ਰੋਡ ਸਥਿੱਤ ਪੰਜਾਬੀ ਵਿਰਾਸਤ ਭਵਨ ਦੇ ਹਾਲ ਵਿੱਚ ਗੁਰਬਾਣੀ ਕੀਰਤਣ ਦੇ ਨਾਲ ਸਰਦਾਰ ਜਗਦੇਵ ਸਿੰਘ ਜੱਸੋਵਾਲ ਦੀ ਲੰਮੀ ਅਤੇ ਤੰਦਰੁਸਤ ਉਮਰ ਲਈ ਅਰਦਾਸ ਹੋਵੇਗੀ ।ਹਰਦਿਆਲ ਸਿੰਘ ਅਮਨ ਨੇ ਦੱਸਿਆ ਕਿ ਇਸ ਮੌਕੇ ਪੰਜਾਬੀ ਸਭਿਆਚਾਰ ਦੇ ਖੇਤਰ ਵਿਚ ਸੰਜ਼ੀਦਗੀ ਨਾਲ ਕੰਮ ਨਰਮ ਵਾਲੀਆਂ ਸਖਸ਼ੀਅਤਾਂ ਨੂੰ ਜੱਸੋਵਾਲ ਐਪਰੀਸੀਏਸ਼ਨ ਅਵਾਰਡ ਪ੍ਰਦਾਨ ਕੀਤੇ ਜਾਣਗੇ ।ਸ. ਸਾਧੂ ਸਿੰਘ ਗਰੇਵਾਲ ਨੇ ਪੰਜਾਬੀ ਸਾਹਿਤ ,ਸਭਿਆਚਾਰ ਅਤੇ ਕਲਾ ਖੇਤਰ ਦੀਆਂ ਸਖਸ਼ੀਅਤਾਂ ਨੂੰ 30 ਅਪ੍ਰੈਲ ਸਵੇਰੇ 9 ਵਜੇ ਪੱਖੋਵਾਲ ਰੋਡ ਸਥਿੱਤ ਪੰਜਾਬੀ ਵਿਰਾਸਤ ਭਵਨ ਵਿਖੇ ਪਹੁੰਚਣ ਦੀ ਬੇਨਤੀ ਕੀਤੀ ।