ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਦੋਵਾਂ ਦੇਸ਼ਾਂ ਵਿਚਕਾਰ ਰਚਨਾਤਮਕ ਗੱਲਬਾਤ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦੇਸ਼ ਸਰਵਜਨਿਕ ਹਿੱਤ ਅਤੇ ਸਰਵਜਨਿਕ ਸਨਮਾਨ ਦੇ ਅਧਾਰ ਤੇ ਦੁਵੱਲੇ ਸਬੰਧ ਬਣਾਉਣਾ ਚਾਹੁੰਦਾ ਹੈ। ਗਿਲਾਨੀ ਨੇ ਇਹ ਬਿਆਨ ਭਾਰਤ ਅਤੇ ਪਾਕਿਸਤਾਨ ਦੇ ਵਣਿਜ ਸਕੱਤਰਾਂ ਦੀ ਹੋਣ ਵਾਲੀ ਵਾਰਤਾ ਤੋਂ ਪਹਿਲਾਂ ਦਿੱਤਾ।
ਗਿਲਾਨੀ ਨੇ ਸਰਵਜਨਿਕ ਲਾਭਵੰਦ ਵਪਾਰਿਕ ਸਬੰਧ ਸਥਾਪਤ ਕਰਨ ਤੇ ਵੀ ਜੋਰ ਦਿੱਤਾ। ਪਾਕਿਸਤਾਨ ਦੇ ਵਿਦੇਸ਼ ਸਕੱਤਰ ਸਲਮਾਨ ਬਸ਼ੀਰ ਅਤੇ ਵਣਿਜ ਸਕੱਤਰ ਜਫ਼ਰ ਮਹਿਮੂਦ ਦੇ ਨਾਲ ਬੈਠਕ ਦੌਰਾਨ ਗਿਲਾਨੀ ਨੇ ਕਿਹਾ,’ਭਾਰਤ ਦੇ ਨਾਲ ਰਚਨਾਤਮਕ ਗੱਲਬਾਤ ਜਰੂਰੀ ਹੈ ਤਾਂ ਜੋ ਦੋਵੇਂ ਦੇਸ਼ ਚੰਗੇ ਗਵਾਂਢੀ ਦੇ ਸਬੰਧ ਸਥਾਪਿਤ ਕਰਨ ਦੇ ਉਦੇਸ਼ ਨੂੰ ਹਾਸਿਲ ਕਰਨ ਲਈ ਅੱਗੇ ਵੱਧ ਸਕਣ।’ ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਸਮਾਨਤਾ, ਆਪਸੀ ਵਿਸ਼ਵਾਸ਼, ਸਰਵਜਨਿਕ ਹਿੱਤ ਅਤੇ ਸਨਮਾਨ ਦੇ ਅਧਾਰ ਤੇ ਭਾਰਤ ਨਾਲ ਵਪਾਰਿਕ ਵਾਰਤਾ ਦੀ ਦਿਸ਼ਾ ਵਿੱਚ ਅੱਗੇ ਵਧਣਾ ਚਾਹੁੰਦਾ ਹੈ। ਵਣਿਜ ਸਕੱਤਰ ਨੇ ਗਿਲਾਨੀ ਨੂੰ ਇਸ ਗੱਲ ਤੋਂ ਜਾਣੂੰ ਕਰਵਾਇਆ ਕਿ ਭਾਰਤ-ਪਾਕਿਸਤਾਨ ਦਾ ਵਪਾਰ ਦੋ ਅਰਬ ਡਾਲਰ ਦੇ ਕਰੀਬ ਹੈ।ਤਰਕਸ਼ੀਲ ਭੂਤਾਂ, ਪ੍ਰੇਤਾਂ ਨੂੰ ਕਿਉਂ ਨਹੀਂ ਮੰਨਦੇ