ਮਾਸਕੋ- ਸੰਯੁਕਤ ਰਾਸ਼ਟਰ ਵਿੱਚ ਲੀਬੀਆ ਦੇ ਖਿਲਾਫ਼ ਲਿਆਂਦੇ ਗਏ ਕਿਸੇ ਵੀ ਨਵੇਂ ਪ੍ਰਸਤਾਵ ਦਾ ਰੂਸ ਵਲੋਂ ਸਮਰਥਣ ਨਹੀਂ ਕੀਤਾ ਜਾਵੇਗਾ।
ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵੋਵ ਨੇ ਕਿਹਾ ਹੈ ਕਿ ਲੀਬੀਆ ਮਸਲੇ ਤੇ ਨਵੇਂ ਪ੍ਰਸਤਾਵ ਬਾਰੇ ਚਰਚਾ ਕੋਈ ਨਹੀਂ ਕੀਤੀ ਜਾ ਰਹੀ, ਜੇ ਵਿਦੇਸ਼ੀ ਦਖਲ ਸਮੇਤ ਗ੍ਰਹਿਯੁਧ ਭੜਕਾਉਣ ਵਾਲਾ ਕੋਈ ਵੀ ਪ੍ਰਸਤਾਵ ਆਵੇਗਾ ਤਾਂ ਉਸ ਦਾ ਸਮਰਥਣ ਨਹੀਂ ਕੀਤਾ ਜਾਵੇਗਾ। ਰੂਸ ਨੇ ਇਹ ਵੀ ਕਿਹਾ ਹੈ ਕਿ ਬਲ ਪ੍ਰਯੋਗ ਦਾ ਅੰਤ ਅਤੇ ਸਾਰੀਆਂ ਸਬੰਧਿਤ ਧਿਰਾਂ ਦੀ ਆਪਸੀ ਸਹਿਮਤੀ ਦੇ ਯਤਨਾਂ ਦਾ ਉਨ੍ਹਾਂ ਦਾ ਦੇਸ਼ ਸਮਰਥਨ ਕਰੇਗਾ। ਵਰਨਣਯੋਗ ਹੈ ਕਿ ਰੂਸ ਨੇ ਪਹਿਲਾਂ ਵੀ ‘ਨੋ ਫਲਾਈ ਜੋਨ’ ਦੇ ਪ੍ਰਸਤਾਵ ਤੇ ਆਪਣੀ ਵੋਟ ਦੀ ਵਰਤੋਂ ਨਹੀਂ ਸੀ ਕੀਤੀ। ਪੱਛਮੀ ਦੇਸ਼ ਦੇ ਇਸ ਤਰ੍ਹਾਂ ਦੇ ਪ੍ਰਸਤਾਵਾਂ ਤੇ ਰੂਸ ਨੇ ਵਿਰੋਧ ਜਾਹਿਰ ਕੀਤਾ ਸੀ।