ਲੁਧਿਆਣਾ – ਵਿਸ਼ਵ ਪੰਜਾਬੀ ਸਭਿਆਚਾਰਕ ਮੰਚ ਦੇ ਪ੍ਰਧਾਨ ਅਤੇ ਪੰਜਾਬੀਅਤ ਦੇ ਬਾਬਾ ਬੋਹੜ ਮੰਨੇ ਜਾਂਦੇ ਸ. ਜਗਦੇਵ ਸਿੰਘ ਜੱਸੋਵਾਲ ਦੇ 77ਵੇਂ ਜਨਮ ਦਿਨ ਤੇ ਇਕੱਤਰ ਸਮਾਜਕ ਹਸਤੀਆਂ,ਸਿਖਿਆ ਸਾਸ਼ਤਰੀਆਂ , ਕਲਾਕਾਰਾਂ,ਸਾਹਿਤਕਾਰਾਂ ਅਤੇ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਕਲਾਪ੍ਰੇਮੀਆਂ ਵੱਲੋਂ ਨਸ਼ਿਆਂ , ਭ੍ਰਿਸ਼ਟਾਚਾਰ , ਸਮਾਜਕ ਕਰੁਤੀਆਂ ਅਤੇ ਦੇਸ਼ ਵਿਰੋਧੀ ਤਾਕਤਾਂ ਦਾ ਰਲਕੇ ਟਾਕਰਾ ਕਰਨ ਅਤੇ ਇੱਕ ਤੰਦਰੁਸਤ ਸਮਾਜ ਸਿਰਜਨ ਦਾ ਸੰਕਲਪ ਲਿਆ ਗਿਆ ।ਜਗਦੇਵ ਸਿੰਘ ਜੱਸੋਵਾਲ ਟਰੱਸਟ ਵੱਲੋਂ ਸਥਾਨਕ ਪੰਜਾਬੀ ਵਿਰਾਸਤ ਭਵਨ ਵਿਖੇ ਅਯੋਜਤ ਜਨਮ ਸਮਾਰੋਹ ਦੌਰਾਨ ਰੱਬੀ ਬਾਣੀ ਦੇ ਅਦੁਤੀ ਕੀਰਤਨ ਤੋਂ ਬਾਅਦ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੀ ਦਸ਼ਾ ਅਤੇ ਦਿਸ਼ਾ ਤੇ ਖੁੱਲ ਕੇ ਵਿਚਾਰਾਂ ਹੋਈਆਂ ।ਟਰੱਸਟ ਵੱਲੋਂ ਸਥਾਪਤ ਪਹਿਲਾ ਪੰਜਾਬੀ ਵਿਰਾਸਤ ਅਵਾਰਡ ਫਰੀਦਕੋਟ ਸਥਿਤ ਬਾਬਾ ਫਰੀਦ ਵਿਦਿਅਕ ਸੰਸਥਾਵਾਂ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਐਡਵੋਕੇਟ ਇੰਦਰਜੀਤ ਸਿੰਘ ਸੇਖੋਂ ਨੂੰ ਪ੍ਰਦਾਨ ਕੀਤਾ ਗਿਆ ।ਟਰੱਸਟ ਦੇ ਚੇਅਰਮੈਨ ਸ. ਸਾਧੂ ਸਿੰਘ ਗਰੇਵਾਲ ਨੇ ਹਰ ਸਾਲ ਜੱਸੋਵਾਲ ਦੇ ਜਨਮ ਦਿਨ 30 ਅਪਰੈਲ ਨੂੰ ਵਿਰਾਸਤ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ।ਟਰੱਸਟ ਵੱਲੋਂ ਸ. ਹਰਦਿਆਲ ਸਿੰਘ ਅਮਨ , ਪਰਗਟ ਸਿੰਘ ਗਰੇਵਾਲ ,ਮਾਸਟਰ ਸਾਧੂ ਸਿੰਘ ਗਰੇਵਾਲ ,ਗੁਰਨਾਮ ਸਿੰਘ ਧਾਲੀਵਾਲ ,ਇੱਕਬਲ ਸਿੰਘ ਰੁੜਕਾ ਨੇ ਫੱਲਾਂ ਨਾਲ ਸਭ ਦਾ ਸਵਾਗਤ ਕੀਤਾ ।
ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਵਾ.ਐਸ . ਪੀ. ਸਿੰਘ ਨੇ ਕਿਹਾ ਕਿ ਰਾਜਨੀਤੀ ਅਤੇ ਸਭਿਆਚਾਰ ਵਿਚਲਾ ਪ੍ਰਦੂਸ਼ਨ ਦੇਸ਼ ੳਤੇ ਕੌਮ ਦੀ ਤਰੱਕੀ ਵਿੱਚ ਸਭ ਤੋਂ ਵੱਡਾ ਅੜਿੱਕਾ ਬਣਦੇ ਹਨ । ਡਾ.ਸਿੰਘ ਨੇ ਕਿਹਾ ਵਿਸ਼ਵੀਕਰਣ ਦੇ ਦੌਰ ਵਿੱਚ ਭਾਰਤ ਵਰਗੇ ਅਮੀਰ ਸੰਸਕ੍ਰਿਤੀ ਵਾਲੇ ਮੁਲਕ ਦੇ ਲੋਕਾਂ ਨੂੰ ਬਹੁਤ ਸੁਚੇਤ ਹੋਕੇ ਚ¤ਲਣ ਦੀ ਲੋੜ ਹੈ । ਉਹਨਾਂ ਜ਼ੋਰ ਦੇਕੇ ਕਿਹਾ ਕਿ ਤਰ¤ਕੀ ਦੀ ਆੜ ਵਿ¤ਚ ਸਾਨੂੰ ਆਪਣੀ ਪਹਿਚਾਣ ਨਹੀਂ ਗਵਾਉਣੀ ਚਾਹੀਦੀ ।ਲੋਕ ਗਾਇਕ ਹਰਭਜਨ ਮਾਨ ਨੇ ਕਿਹਾ ਕਿ ਜੱਸੋਵਾਲ ਨੇ ਮੇਰੇ ਵਰਗੇ ਅਨੇਕਾਂ ਕਲਾਕਾਰ ਪੈਦਾ ਕਰਕੇ ਕਦੇ ਵੀ ਆਪਣਾ ਹੱਕ ਨਹੀਂ ਜਤਾਇਆ।ਮਾਨ ਨੇ ਨੌਜਵਾਨ ਪੀੜ੍ਹੀ ਨੂੰ ਆਪਣੀ ਮਾਂ ਬੋਲੀ ਨਾਲ ਮੋਹ ਰੱਖਣ ਦੀ ਪ੍ਰੇਰਨਾ ਦਿੱਤੀ । ਸਾਬਕਾ ਮੰਤਰੀ ਸ. ਬਲਵੰਤ ਸਿੰਘ ਰਾਮੂਵਾਲੀਆ ਅਤੇ ਸਾਬਕਾ ਡੀ ਆਈ ਜੀ ਸ. ਹਰਿੰਦਰ ਸਿੰਘ ਚਾਹਲ ਨੇ ਕਿਹਤ ਜੱਸੋਵਾਲ ਵਰਗੇ ਇਮਾਨਦਾਰ ਇਨਸਾਨਾਂ ਨੂੰ ਰਾਜਨੀਤੀ ਵਿੱਚ ਆਕੇ ਸਮਾਜ ਭਲਾਈ ਦੇ ਕਾਰਜ਼ ਕਰਨੇ ਚਾਹੀਦੇ ਹਨ ।
ਸਵਾਗਤੀ ਸ਼ਬਦਾਂ ਦੌਰਾਨ ਟਰੱਸਟ ਸਕੱਤਰ ਅਤੇ ਉਘੇ ਰੰਗਕਰਮੀ ਡਾ. ਨਿਰਮਲ ਜੌੜਾ ਨੇ ਨੌਜਵਾਨ ਪੀੜੀ ਨੂੰ ਆਪਣੇ ਵਿਰਸੇ ਅਤੇ ਮਾਂ ਬੋਲੀ ਨਾਲ ਜੋੜਨ ਲਈ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਉਪਰਾਲੇ ਕਰਨ ਦੀ ਲੋੜ ਹੈ । ਡਾ ਜੌੜਾ ਨੇ ਕਿਹਾ ਟਰੱਸਟ ਵੱਲੋਂ ਸਮਾਜਕ ਕਦਰਾਂ ਕੀਮਤਾਂ ਦੀ ਉਸਾਰੀ ਲਈ ਹਰ ਪੱਧਰ ਤੇ ਯਤਨ ਜਾਰੀ ਰਹਿਣਗੇ ।ਉਘੇ ਸਮਾਜ ਸੇਵਕ ਸ. ਹਰਦਿਆਲ ਸਿੰਘ ਅਮਨ ਨੇ ਜੱਸੋਵਾਲ ਦੀ ਲੰਮੀ ਉਮਰ ਦੀ ਕਾਮਨਾਂ ਕਰਦਿਆਂ ਜੱਸੋਵਾਲ ਨੂੰ ਇੱਕੀਵੀਂ ਸਦੀ ਦਾ ਨਾਇਕ ਕਿਹਾ ।
ਪੰਜਾਬੀ ਵਿਰਾਸਤ ਅਵਾਰਡ ਪ੍ਰਾਪਤ ਕਰਨ ਉਪਰੰਤ ਸ.ਇੰਦਰਜੀਤ ਸਿੰਘ ਸੇਖੋਂ ਨੇ ਕਿਹਾ ਕਿ ਇਸ ਸਨਮਾਨ ਨੇ ਮੈਨੂੰ ਸਮਾਜ ਪ੍ਰਤੀ ਮੇਰੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਇਆ ਹੇ ।ਸ.ਸੇਖੋਂ ਨੇ ਕਿਹਾ ਕਿ ਉਹ ਮਨੁੱਖਤਾ ਦੀ ਭਲਾਈ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ । ਉਹਨਾਂ ਜੱਸੋਵਾਲ ਟਰੱਸਟ ਵੱਲੋਂ ਪੰਜਾਬੀਅਤ ਦੀ ਚੜਦੀ ਕਲ੍ਹਾ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਗਾ ਕੀਤੀ ।ਸ.ਜਗਦੇਵ ਸਿੰਘ ਜੱਸੋਵਾਲ ਨੇ ਇਸ ਮੌਕੇ ਇਕੱਤਰ ਕਲਾਪ੍ਰੇਮੀਆਂ ਨੂੰ ਸੰਬੋਦਨ ਹੁੰਦਿਆਂ ਕਿਹਾ ਕਿ ਹੱਸਦਾ ਗਾਂਉਦਾ ਪੰਜਾਬ ਦੇਖਣਾ ਹੀ ਮੇਰਾ ਸੁਪਨਾ ਰਿਹਾ ਹੈ । ਉਹਨਾਂ ਨੌਜਵਾਨ ਕਲਾਕਾਰਾਂ ਨੂੰ ਸਾਫ ਸੁਥਰੀਆਂ ਅਤੇ ਉਸਾਰੂ ਪੇਸ਼ਕਾਰੀਆਂ ਕਰਨ ਲਈ ਪ੍ਰੇਰਿਆ । ਡਾ. ਐਸ ਐਸ ਦੋਸਾਂਝ , ਸ. ਜਗਪਾਲ ਸਿੰਘ ਖੰਗੂੜਾ , ਜਥੇਦਾਰ ਕੁਲਵੰਤ ਸਿੰਘ ਦੁਖੀਆ ,ਸ. ਮਹਿੰਦਰ ਸਿੰਘ ਕਲਿਆਣ ਅਤੇ ਸ. ਪਰਗਟ ਸਿੰਘ ਗਰੇਵਾਲ ਨੇ ਕਿਹਾ ਕਿ ਜੱਸੋਵਾਲ ਇੱਕ ਸੰਸਥਾ ਹੈ ਜਿਸ ਪੰਜਾਬੀਅਤ ਦੀ ਪ੍ਰਫੁਲਤਾ ਲਈ ਸਮੁਚੇ ਕਲਾ ਜਗਤ ਨੂੰ ਇੱਕ ਪਲੇਟਫਾਰਮ ਪ੍ਰਦਾਨ ਕੀਤਾ ਹੈ । ਟਰੱਸਟ ਵੱਲੋਂ ਲੋਕ ਗਾਇਕਾ ਬੀਬੀ ਗੁਰਮੀਤ ਬਾਵਾ , ਹਰਭਜਨ ਮਾਨ , ਸੁਰਿੰਦਰ ਛਿੰਦਾ ਅਤੇ ਡਾ ਐਸ ਪੀ ਸਿੰਘ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ।
ਇਸ ਮੌਕੇ ਬਾਬਾ ਫਰੀਦ ਫਾਂਉਡੇਂਸ਼ਨ ਦੇ ਪ੍ਰਧਾਨ ਸ. ਜਸਵੰਤ ਸਿੰਘ ਛਾਪਾ ,ਭਵਨ ਇੰਚਾਰਜ਼ ਗੁਰਨਾਮ ਸਿੰਘ ਧਾਲੀਵਾਲ ,ਇੱਕਬਲ ਸਿੰਘ ਰੁੜਕਾ ,ਸ. ਹਰਦਿਆਲ ਸਿੰਘ ਅਮਨ , ਸੋਹਨ ਸਿੰਘ ਆਰੇ ਵਾਲਾ, ਸਭਿਆਚਾਰਕ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ, ਪ੍ਰਿਥੀਪਾਲ ਸਿੰਘ ਬਟਾਲਾ , ਅਮਰੀਕ ਤਲਵੰਡੀ,ਡਾ. ਜਲੌਰ ਸਿੰਘ ਖੀਵਾ , ਪਾਲੀ ਦੇਤਵਾਲੀਆ , ਮਨਜੀਤ ਰੂਪੋਵਾਲੀਆ , ਦਰਸ਼ਨ ਅਰੋੜਾ , ਦਰਸ਼ਨ ਗਿੱਲ , ਰਾਜਾ ਨਰਿੰਦਰ ਸਿੰਘ , ਡਾ ਬਲਵਿੰਦਰ ਵਾਲੀਆ , ਜਨਾਬ ਕੇ ਦੀਪ , ਚੰਨ ਸ਼ਾਹਕੋਟੀ , ਅਮਰਜੀਤ ਸ਼ੇਰਪੁਰੀ ,ਅਰਨਿੰਦਰ ਸਿੰਘ ਗਰੇਵਾਲ , ਜਗਦੀਪ ਗਿੱਲ , ਰਜਨੀ ਜੈਨ ,ਜਸਵਿੰਦਰ ਧਨਾਨਸੂ, ਗੁਰਦੇਵ ਪੁਰਬਾ, ਦਲਜੀਤ ਕੁਲਾਰ , ਸੁਰਜੀਤ ਭਗਤ , ਗੁਰਜੀਤ ਸਿੰਘ ਗੁਜ਼ਰਵਾਲ , ਮਹਿੰਦਰ ਦੀਪ ਗਰੇਵਾਲ , ਪ੍ਰੀਤ ਅਰਮਾਨ,ਗੁਰਬਚਨ ਸਿੰਘ ਥਿੰਦ , ਸੰਤ ਰਾਮ ਉਦਾਸੀ ਸਭਾ ਦੇ ਪ੍ਰਧਾਨ ਰਵਿੰਦਰ ਰਵੀ,ਹਰਮੋਹਨ ਗੁਡੂ , ਇੰਦਰਜੀਤ ਸਿੰਘ ਦਿਉਲ, ਰਾਜਵੰਤ ਸਿੰਘ ਐਡਵੋਕੇਟ ,ਅਵਤਾਰ ਸਿੰਘ ਹਸਿਟੋਰੀਅਨ ਸਮੇਤ ਕਲਾਕਾਰ ਅਤੇ ਕਲਾ ਪ੍ਰੇਮੀ ਹਾਜ਼ਰ ਸਨ ।ਟਰੱਸਟ ਦੇ ਪ੍ਰਧਾਨ ਸ. ਪਰਗਟ ਸਿੰਘ ਗਰੇਵਾਲ ਨੇ ਸਭ ਦਾ ਧੰਨਵਾਦ ਕੀਤਾ ।