ਲੁਧਿਆਣਾ:- ਮਲਾਵੀ ਖੇਤੀਬਾੜੀ ਯੂਨੀਵਰਸਿਟੀ ਦੇ 10 ਮੈਂਬਰੀ ਉੱਚ ਪੱਧਰੀ ਵਫਦ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ। ਪ੍ਰੋਫੈਸਰ ਮੋਸਸ ਬੀ ਕਵਾਤਾਤਾ ਦੀ ਅਗਵਾਈ ਵਿੱਚ ਪਹੁੰਚੇ ਇਸ ਵਫਦ ਵਿੱਚ ਖੇਤੀਬਾੜੀ ਖੋਜ ਅਤੇ ਪਸਾਰ ਟਰੱਸਟ ਦੇ ਡਾਇਰੈਕਟਰ ਡਾ: ਇਬਰਾਹਿਮ ਫਿਰੀ, ਖੇਤੀਬਾੜੀ ਦੇ ਡੀਨ ਡਾ: ਵਿਲੀਅਮ ਮਫੀਤੀ ਲੋਡਜੇ, ਵਾਤਾਵਰਨ ਵਿਗਿਆਨ ਦੇ ਡਿਪਟੀ ਡੀਨ ਡਾ: ਸ਼੍ਰੀਮਤੀ ਜੇ ਨਿਜ਼ੋਲੋਮਾ, ਵਿਕਾਸ ਵਿਭਾਗ ਦੇ ਡੀਨ ਡਾ: ਸਟੈਨਲੇ ਖਾਲੀਆ, ਕੁਦਰਤੀ ਸੋਮਿਆਂ ਦੇ ਪ੍ਰਿੰਸੀਪਲ ਡਾ: ਫਿਸਟੋਨ ਕੋਪਾ, ਯੂਨੀਵਰਸਿਟੀ ਦੇ ਵਿੱਤ ਅਧਿਕਾਰੀ ਸ਼੍ਰੀ ਕ੍ਰਿਸਟੋਫਿਰ ਮ¦ਬਾ ਅਤੇ ਰਜਿਸਟਰਾਰ ਡਾ: ਮਾਲਟਿਨ ਚਮੋਏ ਸ਼ਾਮਿਲ ਹੋਏ। ਭਾਰਤ ਸਥਿਤ ਮਲਾਵੀ ਹਾਈ ਕਮਿਸ਼ਨ ਦੇ ਡਿਪਟੀ ਹਾਈ ਕਮਿਸ਼ਨਰ ਮਿਸਟਰ ਕੇ ਐਸ ਏ ਮੋਆਇਜ਼ ਅਤੇ ਪ੍ਰਬੰਧਕੀ ਅਫਸਰ ਸ਼੍ਰੀ ਸਬੋਧ ਭੱਟ ਨੇ ਇਸ ਵਫਦ ਦੇ ਨਾਲ ਸੰਗਤ ਕੀਤੀ। ਯੂਨੀਵਰਸਿਟੀ ਵਿੱਚ ਵਫਦ ਦਾ ਸੁਆਗਤ ਕਰਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ:ਜਗਤਾਰ ਸਿੰਘ ਧੀਮਾਨ ਨੇ ਯੂਨੀਵਰਸਿਟੀ ਦੇ ਖੋਜ, ਵਿਦਿਅਕ ਅਤੇ ਪਸਾਰ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਇਸ ਵਫਦ ਨੇ ਯੂਨੀਵਰਸਿਟੀ ਦੇ ਖੇਤੀਬਾੜੀ ਬਾਇਓ ਟੈਕਨਾਲੋਜੀ ਅਤੇ ਨੈਨੋ ਸਾਇੰਸ ਲੈਬਾਰਟਰੀ ਦਾ ਦੌਰਾ ਵੀ ਕੀਤਾ। ਕੱਲ੍ਹ ਨੂੰ ਵਫਦ ਵੱਲੋਂ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨਾਲ ਵਿਸੇਸ਼ ਵਾਰਤਾ ਹੋਵੇਗੀ ਜਿਸ ਵਿੱਚ ਦੋਹਾਂ ਯੂਨੀਵਰਸਿਟੀਆਂ ਦੇ ਭਵਿੱਖ ਵਿੱਚ ਹੋਣ ਵਾਲੇ ਵਿਦਿਅਕ ਅਦਾਨ ਪ੍ਰਦਾਨ ਤੇ ਵਿਚਾਰਾਂ ਕੀਤੀਆਂ ਜਾਣਗੀਆਂ।