ਮੈਂ ਇੰਡਿਆਨਾ (USA) ਵਿਖੇ ਇਕ ਮੈਡੀਕਲ ਸ੍ਟੋਰ ਵਿਚ ਬੈਟਰੀ ਲੈਣ ਲਈ ਗਿਆ ।
ਮੈਂ ਪੈਸੇ ਦੇਣ ਲਈ ਕਾਉਂਟਰ ਤੇ ਆਇਆ ਤਾਂ ਕਾਉੰਟਰ ਤੇ ਇਕ ਬਹੁਤ ਹੀ ਖੂਬਸੂਰਤ ਗੋਰੀ ਖੜੀ ਸੀ ।
ਮੇਰੇ ਅਗੇ ਇਕ ਗੋਰਾ ਮੁੰਡਾ ਉਸ ਕੁੜੀ ਨਾਲ ਗਲਬਾਤ ਕਰ ਰਿਹਾ ਸੀ ।
ਮੁੰਡੇ ਕੁੜੀ ਨੂੰ ” ਕੀ ਤੇਰਾ ਕੋਈ ਮੁੰਡਾ ਦੋਸਤ ਹੈ ?”
ਕੁੜੀ “ਨਹੀਂ ਮੇਰਾ ਕੋਈ ਵੀ ਮੁੰਡਾ ਦੋਸਤ ਨਹੀਂ ਹੈ ।”
ਮੁੰਡਾ ” ਕੀ ਤੈਨੂੰ ਚਾਹੀਦਾ ਹੈ ?”
ਕੁੜੀ ” ਨਹੀਂ , ਮੈਂ ਠੀਕ ਹਾਂ ।”
ਮੁੰਡਾ” ਚੰਗਾ ਚਲਦਾ ਹਾਂ” ਕਹਿ ਕੇ ਚਲਾ ਗਿਆ ।
ਮੈਂ ਹੈਰਾਨ ਸੀ ਕੀ ਮੁੰਡੇ ਨੇ ਕਿੰਨੇ ਆਰਾਮ ਨਾਲ ਆਪਣੇ ਪਿਆਰ ਦਾ ਇਜਹਾਰ ਕਰ ਦਿਤਾ ਤੇ ਕੁੜੀ ਨੇ ਕਿੰਨੇ ਆਰਾਮ ਨਾਲ
ਮਨਾ ਕਰ ਦਿੱਤਾ ।