ਇਸਲਾਮਾਬਾਦ- ਪਾਕਿਸਤਾਨ ਵਲੋਂ ਅਮਰੀਕਾ ਦੀ ਖੁਫ਼ੀਆ ਏਜੰਸੀ (ਸੀਆਈਏ) ਦੇ ਅਧਿਕਾਰੀ ਦਾ ਇਸਲਾਮਾਬਾਦ ਵਿੱਚ ਨਾਂ ਸਰਵਜਨਿਕ ਕੀਤੇ ਜਾਣ ਤੋਂ ਬਾਅਦ ਆਈਐਸਆਈ ਅਤੇ ਸੀਆਈਏ ਵਿੱਚਕਾਰ ਇੱਕ ਨਵੀਂ ਤਕਰਾਰ ਸ਼ੁਰੂ ਹੋ ਗਈ ਹੈ।
ਪਾਕਿਸਤਾਨ ਅਤੇ ਅਮਰੀਕਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸਲਾਮਾਬਾਦ ਵਿੱਚ ਸੀਆਈਏ ਦੀ ਕਮਾਂਡ ਸੰਭਾਲ ਰਹੇ ਜਿਸ ਅਧਿਕਾਰੀ ਦਾ ਨਾਂ ਸਥਾਨਕ ਅਖ਼ਬਾਰਾਂ ਅਤੇ ਚੈਨਲਾਂ ਵਾਲਿਆਂ ਨੂੰ ਦਿੱਤਾ ਗਿਆ ਹੈ,ਉਹ ਗੱਲਤ ਹੈ। ਇੱਕ ਚੈਨਲ ਨੇ ਦਾਅਵਾ ਕੀਤਾ ਸੀ ਕਿ ਆਈਐਸ ਦੇ ਮੁੱਖੀ ਅਹਿਮਦ ਸ਼ੁਜਾ ਪਾਸ਼ਾ ਨੇ ਸੀਆਈਏ ਦੇ ਇਸ ਅਧਿਕਾਰੀ ਨਾਲ ਮੁਲਾਕਾਤ ਕਰਕੇ ਐਬਟਾਬਾਦ ਵਿੱਚ ਹੋਈ ਘਟਨਾ ਲਈ ਵਿਰੋਧ ਜਾਹਿਰ ਕੀਤਾ ਸੀ। ਸੁਰੱਖਿਆ ਕਾਰਣਾਂ ਕਰਕੇ ਇਸ ਅਧਿਕਾਰੀ ਦਾ ਨਾਂ ਸਰਵਜਨਿਕ ਨਹੀਂ ਸੀ ਕੀਤਾ ਗਿਆ। ਇਸਲਾਮਾਬਾਦ ਵਿੱਚ ਇਹ ਦੂਸਰਾ ਮੌਕਾ ਹੈ ਜਦੋਂ ਕਿ ਸੀਆਈਏ ਦੇ ਅਧਿਕਾਰੀ ਕਰਕੇ ਚਰਚਿਆਂ ਦਾ ਬਜ਼ਾਰ ਗਰਮ ਹੈ। ਪਿੱਛਲੇ ਸਾਲ ਦਿਸੰਬਰ ਵਿੱਚ ਵੀ ਸੀਆਈਏ ਦੇ ਅਧਿਕਾਰੀ ਦਾ ਨਾਂ ਸਰਵਜਨਿਕ ਕੀਤਾ ਗਿਆ ਸੀ, ਅਮਰੀਕਾ ਨੇ ਉਸ ਸਮੇਂ ਉਸ ਅਧਿਕਾਰੀ ਨੂੰ ਵਾਪਿਸ ਬੁਲਾ ਲਿਆ ਸੀ। ਪਿੱਛਲੇ ਦਿਨੀਂ ਡੇਵਿਸ ਵਲੋਂ ਦੋ ਪਾਕਿਸਤਾਨੀ ਨਾਗਰਿਕਾਂ ਦੀ ਹੱਤਿਆ ਦੇ ਮਾਮਲੇ ਕਰਕੇ ਉਹ ਵੀ ਕਾਫ਼ੀ ਚਰਚਾ ਵਿੱਚ ਰਿਹਾ ਸੀ।