ਕਨੇਡਾ ਦੇ ਪ੍ਰਸਿੱਧ ਸ਼ਹਿਰ ਸਰੀ ਵਿਖੇ ਕਵਾਂਨਲਨ ਪੌਲੀਟੈਕਿਨ ਯੂਨੀਵਰਿਸਟੀ ਵਲੋਂ ਆਪਣੇ ਕੈਂਪਸ 12666-72
ਐਵੇ.ਸਰੀ ਵਿਚ 3 ਰੋਜ਼ਾ ਪੰਜਾਬੀ ਭਾਸ਼ਾ ਤਕਨਾਲੋਜੀ ਸਿਖਿਆ ਵਰਕਸ਼ਾਪ 30 ਮਈ ਤੋਂ 1 ਜੂਨ ਤੀਕ
ਆਯੋਜਿਤ ਕੀਤੀ ਜਾ ਰਹੀ ਹੈ।ਯੂਨੀਵਰਸਿਟੀ ਦੇ ਪੰਜਾਬੀ ਇਨਸਟਰੱਕਟਰ ਰਣਬੀਰ ਜੌਹਲ ਅਨੁਸਾਰ ਇਹ
ਵਰਕਸ਼ਾਪ ਪੰਜਾਬੀ ਭਾਸ਼ਾ ਨਾਲ ਜੁੜੇ ਹਰ ਵਿਅਕਤੀ ਜਿਵੇਂ ਅਧਿਆਪਕ,ਵਿਦਿਆਰਥੀ,ਲੇਖਕ,ਵਪਾਰੀ ਆਦਿ
ਨੂੰ ਪੰਜਾਬੀ ਦੀਆਂ ਆਧੁਨਿਕ ਤਕਨੀਕਾਂ ਤੋਂ ਜਾਣੂ ਕਰਾਉਣ ਤੇ ਇਨ੍ਹਾਂ ਦੀ ਵਰਤੋਂ ਕਰਨ ਦੀ ਸਿਖਲਾਈ ਦੇਣ
ਲਈ ਲਾਈ ਜਾ ਰਹੀ ਹੈ।ਇਸ ਤਿਂਨ ਦਿਨਾਂ ਵਰਕਸ਼ਾਪ ਵਿਚ ਪੰਜਾਬੀ ਯੂਨੀਵਰਸਿਟੀ ,ਪਟਿਆਲਾ ਦੇ ਇਸ
ਖੇਤਰ ਦੇ ਮੰਨੇ ਪ੍ਰਮੰਨੇ ਵਿਦਵਾਨ ਡਾ.ਗੁਰਪ੍ਰੀਤ ਸਿੰਘ ਲਹਿਲ ਤੇ ਡਾ.ਹਰਵਿੰਦਰ ਸਿੰਘ ਭੱਟੀ ਉਚੇਚੇ ਤੌਰ ’ਤੇ ਪੁਜ
ਰਹੇ ਹਨ।
ਇਸ ਵਰਕਸ਼ਾਪ ਦੇ ਪਹਿਲੇ ਅੱਧੇ ਦਿਨ ਲੈਕਚਰ ਤੇ ਪ੍ਰਯੋਗ ਹੋਣਗੇ ਤੇ ਦੂਜੇ ਅੱਧੇ ਦਿਨ ਟ੍ਰੇਨਿਂੰਗ ਹੋਵੇਗੀ। 30 ਮਈ ਨੂੰ ਗੁਰਮੁੱਖੀ ਡੌਕੂਮੈਂਟ ਤਿਆਰ ਕਰਨ ਬਾਰੇ,31 ਮਈ ਨੂੰ ਔਨਲਾਇਨ ਪੰਜਾਬੀ ਤੇ ਗੁਰਬਾਣੀ ਵੈੱਬ ਸ੍ਰੋਤਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।ਆਖਰੀ ਸੈਸ਼ਨ ਵਿਚ ਯੂ ਬੀ ਸੀ ਦੇ ਪੰਜਾਬੀ ਭਾਸ਼ਾ,ਸਾਹਿਤ ਅਤੇ ਸਿੱਖ਼ ਸਟੱਡੀਜ਼ ਦੇ ਚੇਅਰ ਡਾ.ਐਨ ਮਰਫ਼ੀ ਅਤੇ ਕਵਾਂਨਲਨ ਯੂਨੀਵਰਸਿਟੀ ਦੇ ਰਣਬੀਰ ਜੌਹਲ ਪੰਜਾਬੀ ਭਾਸ਼ਾ ਅਤੇਸਾਹਿਤ ਦੇ ਇਤਿਹਾਸ ਦੀ ਸੰਖੇਪੀ ਜਾਣਕਾਰੀ ਦੇਣਗੇ।ਨਾਂ ਰਜਿਸਟਰ ਕਰਵਾਉਣ ਤੇ ਵਧੇਰੇ ਜਾਣਕਾਰੀ ਲੈਣ ਲਈ ਰਣਬੀਰ ਜੌਹਲ ਨਾਲ ਫੋਨ 778-834-9520 ਤੇ ਸਪੰਰਕ ਕੀਤਾ ਜਾ ਸਕਦਾ ਹੈ।