ਕੋਲਕਾਤਾ-ਤ੍ਰਿਣਮੂਲ ਕਾਂਗਰਸ ਦੀ ਲੀਡਰ ਮਮਤਾ ਬੈਨਰਜੀ ਨੂੰ ਰਸਮੀ ਤੌਰ ‘ਤੇ ਪੱਛਮੀ ਬੰਗਾਲ ਵਿਚ ਪਾਰਟੀ ਦੇ ਵਿਧਾਇਕ ਦਲ ਦਾ ਲੀਡਰ ਚੁਣ ਲਿਆ ਗਿਆ ਹੈ। ਇਸਦੇ ਨਾਲ ਹੀ ਕਾਂਗਰਸ ਨੇ ਵੀ ਮਮਤਾ ਸਰਕਾਰ ਵਿਚ ਸ਼ਾਮਲ ਹੋਣ ਲਈ ਮਮਤਾ ਦੇ ਦੱਸੇ ਨੂੰ ਪ੍ਰਵਾਨ ਕਰ ਲਿਆ ਹੈ।
ਤ੍ਰਿਣਮੂਲ ਕਾਂਗਰਸ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਜ਼ਬਰਦਸਤ ਜਿੱਤ ਹਾਸਲ ਕੀਤੀ ਹੈ ਅਤੇ ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਪੱਛਮੀ ਬੰਗਾਲ ਵਿਚ ਰਾਜ ਕਰ ਰਹੀ ਕਮਿਊਨਿਸਟ ਪਾਰਟੀ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਹੈ। 294 ਸੀਟਾਂ ਵਾਲੀ ਇਸ ਵਿਧਾਨ ਸਭਾ ਚੋਂ ਮਮਤਾ ਦੀ ਪਾਰਟੀ ਨੇ 184 ਸੀਟਾਂ ਜਿੱਤੀਆਂ ਹਨ, ਉਸਦੀ ਸਹਿਯੋਗੀ ਪਾਰਟੀ ਕਾਂਗਰਸ ਨੂੰ 42 ਸੀਟਾਂ ‘ਤੇ ਜਿੱਤ ਹਾਸਲ ਹੋਈ ਹੈ। ਪਾਰਟੀ ਵਿਧਾਇਕ ਦਲ ਦੀ ਲੀਡਰ ਚੁਣੇ ਜਾਣ ਤੋਂ ਬਾਅਦ ਮਮਤਾ ਬੈਨਰਜੀ ਨੇ ਕਿਹਾ ਕਿ ਮੇਰਾ ਮੰਤਰੀ ਮੰਡਲ ਛੋਟਾ ਹੋਵੇਗਾ ਅਤੇ ਇਸ ਵਿਚ ਕਾਂਗਰਸ ਤੇ ਐਸਯੂਸੀਆਈ ਪਾਰਟੀਆਂ ਸ਼ਾਮਲ ਹੋਣਗੀਆਂ।
ਮਮਤਾ ਬੈਨਰੀ ਨੇ ਇਸ ਗੱਲ ‘ਤੇ ਖ਼ੁਸ਼ੀ ਪ੍ਰਗਟਾਈ ਹੈ ਕਿ ਕਾਂਗਰਸ ਵਲੋਂ ਉਸਦੀ ਪਾਰਟੀ ਕਰਨ ਦੀ ਹਿਮਾਇਤ ਦਾ ਪੱਤਰ ਰਾਜਪਾਲ ਨੂੰ ਦੇ ਦਿੱਤਾ ਗਿਆ ਹੈ। ਮੌਜੂਦਾ ਸਮੇਂ ਮਮਤਾ ਬੈਨਰਜੀ ਰੇਲ ਮੰਤਰੀ ਹਨ ਅਤੇ ਸਾਂਸਦ ਵੀ ਹਨ। ਮੁੱਖ ਮੰਤਰੀ ਦਾ ਅਹੁਦਾ ਸੰਭਾਲ ਤੋਂ ਬਾਅਦ ਉਨ੍ਹਾਂ ਨੇ ਛੇ ਮਹੀਨਿਆਂ ਦੇ ਅੰਦਰ ਵਿਧਾਨ ਸਭਾ ਦਾ ਮੈਂਬਰ ਬਣਨਾ ਹੋਵੇਗਾ।
2