ਲੁਧਿਆਣਾ : ਵਾਤਾਵਰਣ ਦੀ ਸ਼ੁੱਧਤਾ ਲਈ ਵਿਗਿਅਨਕ ਤੌਰ ਤਰੀਕਿਆਂ ਨਾਲ ਪਿਛਲੇ ਲੰਮੇ ਸਮੇਂ ਤੋਂ ਘੋਲ ਕਰ ਰਹੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਹੈ ਕਿ ਸ਼ੁੱਧ ਵਾਤਾਵਰਣ ਲਈ ਅਣਮਨੁੱਖੀ ਵਰਤਾਰਿਆਂ ਨੂੰ ਬੰਨ ਲਾਉਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਥੋੜੇ ਸਮੇਂ ਵਿੱਚ ਹੀ ਮਨੁੱਖਤਾ ਦਾ ਨਾਸ ਹੋ ਜਾਵੇਗਾ ।ਬਾਬਾ ਸੀਚੇਵਾਲ ਨੇ ਕਿਹਾ ਅੱਜ ਇਨਸਾਨ ਜੇ ਕੋਈ ਸਭ ਤੋਂ ਖਤਰਨਾਕ ਚੀਜ਼ ਹੈ ਤਾਂ ਉਹ ਹੈ ਪ੍ਰਦੂਸ਼ਨ ,ਭਾਵੇਂ ਉਹ ਹਵਾ ਵਿੱਚ ਹੋਵੇ ਭਾਵੇਂ ਪਾਣੀ ਜਾਂ ਮਿੱਟੀ ਵਿੱਚ । ਉਹਨਾਂ ਕਿਹਾ ਕਿ ਜੇਕਰ ਅਸੀਂ ਅੱਜ ਵੀ ਸੁਚੇਤ ਨਾ ਹੋਏ ਸਮਾਂ ਸਾਨੂੰ ਮੁਆਫ ਨਹੀਂ ਕਰੇਗਾ ।ਦਿਨੋਂ ਦਿਨ ਫੈਲ ਰਹੇ ਪ੍ਰਦੂਸ਼ਨ ਪ੍ਰਤੀ ਚਿੰਤਾ ਪਰਗਟ ਕਰਦਿਆਂ ਬਾਬਾ ਸੀਚੇਵਾਲ ਨੇ ਕਿਹਾ ਕਿ ਇਸ ਦੀ ਭਿਆਨਿਕਤਾ ਨੇ ਮਨੁ¤ਖ ਸਮੇਤ ਕਿਸੇ ਜੀਵ ਜੰਤੂ ਵੀ ਨਹੀਂ ਬਖਸ਼ਣਾ ।ਉਨਾ ਕਿਹਾ ਇਹ ਪ੍ਰਦੂਸ਼ਨ ਸਿਰਫ ਸਰੀਰ ਹੀ ਨਹੀਂ ਬਲਕਿ ਮਨ ਅਤੇ ਰ੍ਹੂਹ ਨੂੰ ਵੀ ਰੋਗੀ ਕਰ ਦਿੰਦਾ ਹੈ ।ਬਾਬਾ ਜੀ ਨੇ ਕਿਹਾ ਅੱਜ ਵੀ ਮੌਕਾ ਹੈ ਕਿ ਅਸੀਂ ਆਉਣ ਵਾਲੀਆਂ ਪੀੜੀਆਂ ਲਈ ਸਾਫ ਸੁਥਰਾ ਵਾਤਾਵਰਣ ਬਣਾਕੇ ਉਹਨਾ ਨੂੰ ਇੱਕ ਚੰਗਾ ਤੋਹਫਾ ਦਈਏ ।
ਇਸ ਮੌਕੇ ਉੱਘੇ ਰੰਗਕਰਮੀ ਡਾ ਨਿਰਮਲ ਜੌੜਾ ਨੇ ਕਿਹਾ ਅਸੀਂ ਪੀਰਾਂ ਫਕੀਰਾਂ ਵੱਲੋਂ ਮਿੱਟੀ ,ਪਾਣੀ ਅਤੇ ਹਵਾ ਦੀ ਦੱਸੀ ਪਵਿੱਤਰਤਾ ਨੂੰ ਮਨੋਂ ਵਿਸਾਰ ਦਿੱਤਾ ਹੈ ਅਤੇ ਵਪਾਰਕ ਹਿਤਾਂ ਦੀ ਰਾਖੀ ਵੱਲ ਤੁਰ ਪਏ ਹਾਂ ।ਡਾ ਨਿਰਮਲ ਜੌੜਾ ਨੇ ਕਿਹਾ ਕਿ ਅੱਜ ਮਨੁੱਖੀ ਸੁਭਾਅ ਦੀ ਖੁਸ਼ਕੀ ਅਤੇ ਰਿਸ਼ਤਿਆਂ ਆਈਆਂ ਤਰੇੜਾਂ ਦਾ ਕਾਰਨ ਵੀ ਵੱਧ ਰਿਹਾਂ ਪ੍ਰਦੂਸ਼ਨ ਹੈ । ਬਰਤਾਨੀਆਂ ਤੋਂ ਆਏ ਪੰਜਾਬੀ ਲੇਖਕ ਰਣਜੀਤ ਸਿੰਘ ਰਾਣਾ ਅਤੇ ਉੱਘੇ ਖੇਤੀ ਵਿਗਿਆਨੀ ਡਾ. ਦੁਲਚਾ ਸਿੰਘ ਬਰਾੜ ਨੇ ਵੀ ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਬਾਬਾ ਸੀਚੇਵਾਲ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜ਼ਾਂ ਦੀ ਸ਼ਲਾਘਾ ਕੀਤੀ ।ਸ.ਰਾਣਾ ਨੇ ਆਪਣੀਆਂ ਕਿਤਾਬਾਂ ਦੇ ਸੈਟ ਬਾਬਾ ਸੀਚੇਵਾਲ, ਡਾ. ਜੌੜਾ ਅਤੇ ਡਾ. ਬਰਾੜ ਨੂੰ ਭੇਟ ਕੀਤੇ ।ਸਮੂਹ ਬੁਲਾਰਿਆਂ ਨੇ ਸੰਗਤਾਂ ਨੂੰ ਬਾਬਾ ਸੀਚੇਵਾਲ ਵੱਲੋਂ 18 ਮਈ ਨੂੰ ਜਲੰਧਰ ਦੀ ਕਾਲਾ ਸੰਘਿਆਂ ਡਰੇਨ ਤੇ ਕੀਤੀ ਜਾ ਰਹੀ ਵਾਤਾਵਰਣ ਜਾਗਰੂਕਤਾ ਰੈਲੀ ਵਿੱਚ ਪਹੁੰਚਣ ਦੀ ਅਪੀਲ ਕੀਤੀ ।