ਚੰਡੀਗੜ੍ਹ- ਪਰਕਾਸ਼ ਸਿੰਘ ਬਾਦਲ ਨੇ ਸੁਖਬੀਰ ਨੂੰ ਉਪ ਮੁੱਖ ਮੰਤਰੀ ਬਣਾਉਣ ਲਈ ਬੇਸ਼ਕ ਪਾਰਟੀ ਹਾਈ ਕਮਾਂਡ ਦੀ ਸਹਿਮਤੀ ਲੈ ਲਈ ਹੈ। ਪਰ ਸੂਬੇ ਦੇ ਭਾਜਪਾਈਆਂ ਨੇ ਇਸਨੂੰ ਮੰਨਣ ਤੋਂ ਸਾਫ ਇਨਕਾਰ ਕਰ ਦਿਤਾ ਹੈ। ਰਾਜ ਦੇ ਭਾਜਪਾ ਨੇਤਾ ਇਸ ਮੁਦੇ ਤੇ ਰਾਜਨਾਥ ਸਿੰਘ ਨੂੰ ਵੀ ਮਿਲੇ ਹਨ। ਇਨ੍ਹਾਂ ਨੇਤਾਵਾਂ ਨੇ ਪਾਰਟੀ ਹਾਈ ਕਮਾਂਡ ਨੂੰ ਸਾਫ ਕਹਿ ਦਿਤਾ ਹੈ ਕਿ ਜੇ ਪੰਜਾਬ ਵਿਚ ਪਾਰਟੀ ਨੂੰ ਜੀਊਂਦਾ ਰੱਖਣਾ ਹੈ ਤਾਂ ਇਹ ਫੈਸਲਾ ਹਰ ਹਾਲਤ ਵਿਚ ਬਦਲਣਾ ਹੋਵੇਗਾ। ਮਤਲਬ ਸੁਖਬੀਰ ਨੂੰ ਉਪ ਮੁੱਖਮੰਤਰੀ ਬਣਾਏ ਜਾਣ ਦਾ ਫੈਸਲਾ ਰਦ ਕਰਵਾਉਣਾ ਹੋਵੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅਜਿਹਾ ਨਾਂ ਹੋਣ ਦੀ ਸੂਰਤ ਵਿਚ ਆਪਣੇ ਅਸਤੀਫੇ ਦੇਣ ਦੀ ਵੀ ਪੇਸ਼ਕਸ਼ ਕਰ ਦਿਤੀ ਹੈ। ਇਨ੍ਹਾਂ ਨੇਤਾਵਾਂ ਦਾ ਕਹਿਣਾ ਹੈ ਕਿ ਉਹ ਇਸ ਮੁਦੇ ਤੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਵੀ ਮਿਲਣਗੇ। ਸੁਖਬੀਰ ਬਾਦਲ ਦੇ ਊਪ ਮੁੱਖ ਮੰਤਰੀ ਦੇ ਮੁਦੇ ਤੇ ਸੰਘ ਹਾਈ ਕਮਾਂਡ ਵੀ ਰਾਜ ਦੇ ਭਾਜਪਾ ਨੇਤਾਵਾਂ ਦੇ ਨਾਲ ਹੈ। ਸੱੰਘ ਨੇ ਇਹ ਗੱਲ ਰਾਜਨਾਥ ਤਕ ਪਹੁੰਚਾ ਦਿਤੀ ਹੈ।